ਨਵੀਂ ਦਿੱਲੀ (ਏਜੰਸੀ) - ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕੁੜੀ ਦੇ ਕੱਪੜੇ ਪਾਉਣ ਦਾ ਫ਼ੈਸਲਾ ਉਸ ਦੀ ਨਿੱਜੀ ਪਸੰਦ ਹੈ ਅਤੇ ਇਹ ਕਿਹਾ ਜਾਣਾ ਕਿ ਜੀਨਸ ਪਾਉਣ ਨਾਲ ਉਹ ‘ਨੌਜਵਾਨ ਮੁੰਡਿਆਂ ਨੂੰ ਵਿਗਾੜ’ ਸਕਦੀ ਹੈ, ਬਹੁਤ ਹੀ ਚਿੰਤਾਜਨਕ ਅਤੇ ਅਸਵੀਕਾਰਯੋਗ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜਸਟਿਸ ਚੰਦਰਸ਼ੇਖਰਨ ਸੁਧਾ ਨੇ 2013 ਵਿਚ ਇਕ ਕੁੜੀ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਕੁੜੀਆਂ ਦੇ ਕੱਪੜਿਆਂ ਨੂੰ ਕੰਟਰੋਲ ਕਰਨ ਦੀ ਬਜਾਏ ਮਾਪਿਆਂ ਅਤੇ ਸਮਾਜ ਨੂੰ ਬੱਚਿਆਂ ਨੂੰ ਆਪਣੇ ਵਿਵਹਾਰ ’ਤੇ ਕੰਟਰੋਲ ਰੱਖਣ, ਨਿੱਜੀ ਹੱਦਾਂ ਦਾ ਸਤਿਕਾਰ ਕਰਨ ਅਤੇ ਹਰ ਵਿਅਕਤੀ ਨਾਲ ਇੱਜ਼ਤ ਨਾਲ ਪੇਸ਼ ਆਉਣ ਦੀ ਸਿੱਖਿਆ ਦੇਣੀ ਚਾਹੀਦੀ ਹੈ।
ਕੁੜੀ ਨੇ ਦੋਸ਼ ਲਗਾਇਆ ਸੀ ਕਿ ਉਸ ਦਾ ਗੁਆਂਢੀ ਉਸ ਦਾ ਪਿੱਛਾ ਕਰਦਾ ਸੀ, ਅਸ਼ਲੀਲ ਟਿੱਪਣੀਆਂ ਕਰਦਾ ਸੀ ਅਤੇ ਗਲਤ ਤਰੀਕੇ ਨਾਲ ਉਸ ਨੂੰ ਛੂੰਹਦਾ ਸੀ। ਸੂਬਾ ਸਰਕਾਰ ਨੇ 2014 ਵਿਚ ਹੇਠਲੀ ਅਦਾਲਤ ਵੱਲੋਂ ਮੁਲਜ਼ਮ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਫ਼ੈਸਲੇ ਵਿਚ ਅਦਾਲਤ ਨੇ ਸੁਣਵਾਈ ਦੌਰਾਨ ਮੁਲਜ਼ਮ ਦੇ ਵਕੀਲ ਵੱਲੋਂ ਕੀਤੀਆਂ ਗਈਆਂ ‘ਜਿਰਹ ਅਤੇ ਦਲੀਲਾਂ’ ਵਿਚ ਕੁੜੀ ਦੇ ਚਰਿੱਤਰ ’ਤੇ ਸਵਾਲ ਉਠਾਏ ਜਾਣ ’ਤੇ ਇਤਰਾਜ਼ ਪ੍ਰਗਟਾਇਆ।
PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਕੀਤੀ ਗਈ ਈ-ਨੀਲਾਮੀ ! ਮਿਲੇ 1.89 ਕਰੋੜ ਰੁਪਏ
NEXT STORY