ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਲਈ ਸਾਲ 2024 ਮੁਸ਼ਕਿਲਾਂ ਨਾਲ ਭਰਿਆ ਰਿਹਾ ਪਰ ਸਾਲ 2025 'ਚ ਉਸ ਨੇ ਪੂਰੀ ਹਿੰਮਤ ਅਤੇ ਉਤਸ਼ਾਹ ਨਾਲ ਵਾਪਸੀ ਕੀਤੀ ਹੈ। ਹਿਨਾ ਖ਼ਾਨ ਨੇ 'ਗ੍ਰਹਿਲਕਸ਼ਮੀ' 'ਚ ਇੱਕ ਮਜ਼ਬੂਤ ਔਰਤ ਦੀ ਭੂਮਿਕਾ ਨਿਭਾ ਕੇ ਵਾਪਸੀ ਕੀਤੀ ਹੈ। ਹਿਨਾ ਖ਼ਾਨ ਨੇ ਆਪਣੇ ਅਦਾਕਾਰੀ ਕਰੀਅਰ 'ਚ, ਜੋ ਮੁਕਾਮ ਹਾਸਲ ਕੀਤਾ ਹੈ, ਉਹ ਉਸ ਦੀ ਹੱਕਦਾਰ ਹੈ।
ਇਹ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਬਹੁਤ ਸੁਰਖੀਆਂ 'ਚ ਰਹੀ ਹੈ। ਛਾਤੀ ਦੇ ਕੈਂਸਰ ਦੇ ਤੀਜੇ ਪੜਾਅ ਤੋਂ ਪੀੜਤ ਹਿਨਾ ਖ਼ਾਨ ਇਲਾਜ ਅਧੀਨ ਹੈ। ਹਾਲ ਹੀ 'ਚ ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਵੇਖ ਕੇ ਪ੍ਰਸ਼ੰਸਕਾਂ ਵੀ ਪਰੇਸ਼ਾਨ ਹੋ ਗਏ ਹਨ।
ਸਹੀ ਲੋਕ ਹਮੇਸ਼ਾ ਤੁਹਾਡੇ ਨਾਲ ਰਹਿੰਦੇ
ਹਿਨਾ ਖ਼ਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਖਾਸ ਨੋਟ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ ਹੈ। ਹਿਨਾ ਖ਼ਾਨ ਨੇ ਲਿਖਿਆ- ''ਇਹ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਮਾੜੇ ਸਮੇਂ ਦੌਰਾਨ ਹੁੰਦਾ ਹੈ, ਜਦੋਂ ਤੁਹਾਨੂੰ ਉਨ੍ਹਾਂ ਲੋਕਾਂ ਦੇ ਅਸਲੀ ਰੰਗ ਦੇਖਣ ਨੂੰ ਮਿਲਦੇ ਹਨ ਜੋ ਕਹਿੰਦੇ ਹਨ ਕਿ ਉਹ ਤੁਹਾਡੀ ਪਰਵਾਹ ਕਰਦੇ ਹਨ। ਦਰਅਸਲ, ਸਹੀ ਲੋਕ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ, ਉਹ ਕਦੇ ਭੱਜਦੇ ਨਹੀਂ ਹਨ।''
ਔਖੇ ਸਮੇਂ 'ਚ ਰੌਕੀ ਦੇ ਰਿਹੈ ਪੂਰਾ ਸਾਥ
ਹਿਨਾ ਖ਼ਾਨ ਨੇ ਇੱਕ ਹੋਰ ਨੋਟ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਪਿਆਰ ਯਾਨੀਕਿ ਰੌਕੀ ਦਾ ਜ਼ਿਕਰ ਕੀਤਾ ਹੈ। ਹਿਨਾ ਖ਼ਾਨ ਨੇ ਲਿਖਿਆ- ''ਜੇਕਰ ਕੋਈ ਤੁਹਾਡੇ ਬੁਰੇ ਸਮੇਂ 'ਚ ਤੁਹਾਡੇ ਨਾਲ ਖੜ੍ਹਾ ਹੈ ਤਾਂ ਉਹ ਤੁਹਾਡੇ ਸਭ ਤੋਂ ਵਧੀਆ ਸਮੇਂ 'ਚ ਤੁਹਾਡੇ ਨਾਲ ਹੋਣ ਦਾ ਹੱਕਦਾਰ ਹੈ। ਉਸ ਸਮੇਂ ਨਹੀਂ ਜਦੋਂ ਸਭ ਕੁਝ ਠੀਕ ਸੀ ਪਰ ਉਸ ਸਮੇਂ ਜਦੋਂ ਸਭ ਕੁਝ ਗਲਤ ਹੋ ਰਿਹਾ ਸੀ ਅਤੇ ਇਹ ਇੱਕ ਮੁਸ਼ਕਲ ਸਮਾਂ ਸੀ, ਤੁਸੀਂ ਮੇਰਾ ਸਾਥ ਦਿੱਤਾ ਰੌਕੀ ਜੀ।
ਰੌਕੀ ਲਈ ਜ਼ਾਹਰ ਕੀਤਾ ਆਪਣਾ ਪਿਆਰ
ਹਿਨਾ ਖ਼ਾਨ ਦੇ ਰਿਸ਼ਤੇ ਬਾਰੇ ਹਰ ਕੋਈ ਜਾਣਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਰੌਕੀ ਉਸ ਨਾਲ ਦਿਖਾਈ ਦੇ ਰਿਹਾ ਹੈ। ਇਨ੍ਹਾਂ ਵੀਡੀਓਜ਼ 'ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਰੌਕੀ ਨੇ ਮੁਸ਼ਕਿਲ ਸਮੇਂ 'ਚ ਆਪਣੀ ਪ੍ਰੇਮਿਕਾ ਦਾ ਸਾਥ ਦਿੱਤਾ।
ਹਿਨਾ ਖ਼ਾਨ ਨੇ ਆਪਣੀ ਜ਼ਿੰਦਗੀ 'ਚ ਰੌਕੀ ਦੀ ਮਹੱਤਤਾ ਨੂੰ ਵੀ ਸਮਝਿਆ ਅਤੇ ਲਿਖਿਆ- ''ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਰਿਸ਼ਤੇ ਦੇ ਹੱਕਦਾਰ ਹੋ, ਜਿਸ ਬਾਰੇ ਤੁਸੀਂ ਕਦੇ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਖੜ੍ਹੇ ਹੋ। ਇਸ ਨੂੰ ਸਪੱਸ਼ਟ ਕਰੋ ਮੇਰੇ ਪਿਆਰੇ, ਕਿਰਪਾ ਕਰਕੇ ਆਪਣੀ ਕੀਮਤ ਜਾਣੋ।''
ਮਹਾਕੁੰਭ ਪਹੁੰਚੀ ਸਪਨਾ ਚੌਧਰੀ ਨੇ ਲਗਾਈ ਸੰਗਮ 'ਚ ਡੁਬਕੀ, ਕਿਸ਼ਤੀ 'ਚ ਵੀ ਘੁੰਮਦੀ ਆਈ ਨਜ਼ਰ
NEXT STORY