ਮੁੰਬਈ : ਬਾਲੀਵੁੱਡ ਅਦਾਕਾਰ ਆਦਿੱਤਯ ਰਾਏ ਕਪੂਰ ਦਾ ਕਹਿਣਾ ਹੈ ਕਿ ਉਹ ਹੁਣ ਸਿੰਗਲ ਹੈ ਅਤੇ ਕਿਸੇ ਨੂੰ ਵੀ ਡੇਟ ਨਹੀਂ ਕਰ ਰਿਹਾ। ਜ਼ਿਕਰਯੋਗ ਹੈ ਕਿ ਬਾਲੀਵੁੱਡ 'ਚ ਚਰਚਾ ਸੀ ਕਿ ਆਦਿੱਤਯ ਸ਼ਰਧਾ ਕਪੂਰ ਨੂੰ ਡੇਟ ਕਰ ਰਿਹਾ ਸੀ। ਦੱਸ ਦੇਈਏ ਕਿ ਸ਼ਰਧਾ ਅਤੇ ਆਦਿੱਤਯ ਨੇ ਇਕੱਠਿਆਂ ਸੁਪਰਹਿੱਟ ਫਿਲਮ 'ਆਸ਼ਿਕੀ-2' 'ਚ ਕੰਮ ਕੀਤਾ ਸੀ। ਇਸ ਫਿਲਮ ਨਾਲ ਹੀ ਦੋਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਹੀ ਦੋਹਾਂ ਦੇ ਰਿਸ਼ਤੇ ਬਾਰੇ ਚਰਚਾ ਹੋਣ ਲੱਗ ਪਈ ਸੀ ਪਰ ਅੱਜ ਇਸ ਅਦਾਕਾਰ ਨੇ ਸ਼ਰਧਾ ਨਾਲ ਡੇਟਿੰਗ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਇਕ ਨਵਾਂ ਖੁਲਾਸਾ ਕਰਦਿਆਂ ਕਿਹਾ, ''ਮੈਨੂੰ ਲੱਗਦੈ ਕਿ ਸਿੰਗਲ ਹੋਣਾ ਕੋਈ ਗਲਤ ਗੱਲ ਨਹੀਂ ਹੈ।''
ਅੱਜਕਲ ਉਹ ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਫਿਤੂਰ' 'ਚ ਕੈਟਰੀਨਾ ਕੈਫ ਨਾਲ ਕੰਮ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 'ਚਾਰਲਸ ਡਿਕਨਜ਼' ਦੇ ਨਾਵਲ 'ਗ੍ਰੇਟ ਐੱਕਸਪੈਕਟੇਸ਼ਨਜ਼' ਤੋਂ ਪਰੇਰਿਤ ਹੈ।
'ਬਿਗ ਬੌਸ-9' ਦੇ ਇਸ ਸਾਬਕਾ ਮੁਕਾਬਲੇਬਾਜ਼ ਨੇ ਕਰਵਾਈ ਗਰਲਫ੍ਰੈਂਡ ਨਾਲ ਮੰਗਣੀ (ਤਸਵੀਰਾਂ)
NEXT STORY