ਮੁੰਬਈ : ਟੀ.ਵੀ. ਅਦਾਕਾਰ ਅਤੇ 'ਬਿਗ ਬੌਸ-9' ਦੇ ਸਾਬਕਾ ਮੁਕਾਬਲੇਬਾਜ਼ ਅਮਨ ਵਰਮਾ ਨੇ ਆਪਣੀ ਗਰਲਫ੍ਰੈਂਡ ਅਤੇ ਟੀ.ਵੀ. ਅਦਾਕਾਰਾ ਵੰਦਨਾ ਲਲਵਾਨੀ ਨਾਲ ਮੰਗਣੀ ਕਰ ਲਈ ਹੈ। ਬੀਤੀ 14 ਦਸੰਬਰ ਨੂੰ ਦਿੱਲੀ 'ਚ ਅਮਨ ਦੇ ਘਰ 'ਚ ਹੀ ਉਨ੍ਹਾਂ ਦੀ ਮੰਗਣੀ ਹੋਈ। ਇਸ ਮੌਕੇ ਅਮਨ ਅਤੇ ਵੰਦਨਾ ਦੇ ਸਿਰਫ ਨੇੜਲੇ ਰਿਸ਼ਤੇਦਾਰ ਅਤੇ ਪਰਿਵਾਰ ਹੀ ਮੌਜੂਦ ਸਨ।
ਅਮਨ ਅਤੇ ਵੰਦਨਾ ਕਾਫੀ ਸਮੇਂ ਤੋਂ ਇਕ-ਦੂਜੇ ਨਾਲ ਰਿਸ਼ਤੇ 'ਚ ਸਨ। 'ਬਿਗ ਬੌਸ' ਦੇ ਘਰ 'ਚ ਵੀ ਉਹ ਆਪਣੀ ਗਰਲਫ੍ਰੈਂਡ ਦਾ ਜ਼ਿਕਰ ਕਰਦੇ ਨਜ਼ਰ ਆਏ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਵਿਆਹ ਦਿੱਲੀ 'ਚ ਹੋਵੇਗਾ ਅਤੇ ਰਿਸੈਪਸ਼ਨ ਮੁੰਬਈ 'ਚ। ਹਾਲਾਂਕਿ ਅਮਨ ਨੇ ਅਜੇ ਤੱਕ ਆਪਣੀ ਮੰਗਣੀ ਬਾਰੇ ਕੁਝ ਨਹੀਂ ਕਿਹਾ। ਦੱਸ ਦੇਈਏ ਕਿ ਅਮਨ ਦੀ ਹੋਣ ਵਾਲੀ ਪਤਨੀ ਵੰਦਨਾ 'ਸੀ.ਆਈ.ਡੀ.', 'ਡੋਲੀ ਸਜਾ ਕੇ ਰਖਨਾ', 'ਅਦਾਲਤ' ਅਤੇ 'ਕ੍ਰਾਈਮ ਪੈਟਰੋਲ' ਵਰਗੇ ਟੀ.ਵੀ. ਲੜੀਵਾਰਾਂ 'ਚ ਕੰਮ ਕਰ ਚੁੱਕੀ ਹੈ।
ਕੀ ਹੋਇਆ ਜਦੋਂ ਦਿੱਲੀ ਦੀਆਂ ਕੁੜੀਆਂ ਨੇ ਦੇਖਿਆ 'ਕਿਆ ਕੂਲ ਹੈਂ ਹਮ-3' ਦਾ ਟ੍ਰੇਲਰ (ਵੀਡੀਓ)
NEXT STORY