ਮੁੰਬਈ- ਫ਼ਿਲਮ ਕਲਕੀ 2898 ਏ.ਡੀ. ਦੇਸ਼-ਵਿਦੇਸ਼ 'ਚ ਹਰ ਥਾਂ ਪ੍ਰਸਿੱਧ ਹੈ। ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ, ਪ੍ਰਭਾਸ ਅਤੇ ਕਮਲ ਹਾਸਨ ਦੇ ਕੰਮ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਫ਼ਿਲਮ ਦੀ ਕਾਫੀ ਤਾਰੀਫ ਕਰ ਰਹੇ ਹਨ। ਹਾਲ ਹੀ 'ਚ ਅਦਾਕਾਰ ਵਰੁਣ ਧਵਨ ਨੇ ਕਲਕੀ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ- ਸਲਮਾਨ ਖ਼ਾਨ ਦਾ ਵੀ ਹੋਣਾ ਸੀ ਸਿੱਧੂ ਮੂਸੇਵਾਲਾ ਵਰਗਾ ਹਾਲ, ਇਸ ਤਰ੍ਹਾਂ ਰਚੀ ਸੀ ਕਤਲ ਦੀ ਸਾਜ਼ਿਸ਼
ਵਰੁਣ ਧਵਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ - "ਕਲਕੀ ਉਹ ਸਭ ਕੁਝ ਹੈ ਜਿਸ ਦਾ ਅਸੀਂ ਭਾਰਤੀ ਸਿਨੇਮਾ ਲਈ ਸੁਪਨਾ ਦੇਖਿਆ ਸੀ। ਹਰ ਫਰੇਮ ਸ਼ਾਨਦਾਰ ਹੈ। ਤੁਸੀਂ ਲੋਕਾਂ ਨੇ ਜੋ ਕੀਤਾ ਹੈ ਉਹ ਜਾਦੂ ਅਤੇ ਪਾਗਲਪਨ ਤੋਂ ਘੱਟ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ 'ਚ ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ, ਪ੍ਰਭਾਸ ਅਤੇ ਕਮਲ ਹਾਸਨ ਤੋਂ ਇਲਾਵਾ ਦਿਸ਼ਾ ਪਟਾਨੀ ਵੀ ਅਹਿਮ ਭੂਮਿਕਾ 'ਚ ਹੈ। ਵਿਜੇ ਦੇਵਰਕੋਂਡਾ, ਦੁਲਕਰ ਸਲਮਾਨ, ਮ੍ਰਿਣਾਲ ਠਾਕੁਰ, ਰਾਮ ਗੋਪਾਲ ਵਰਮਾ, ਐਸਐਸ ਰਾਜਾਮੌਲੀ ਅਤੇ ਬ੍ਰਹਮਾਨੰਦਮ ਨੇ ਵੀ ਇਸ 'ਚ ਕੈਮਿਓ ਕੀਤਾ ਹੈ। ਕਲਕੀ 2898 ਏ. ਡੀ. 27 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਬੰਪਰ ਕਮਾਈ ਕਰ ਰਹੀ ਹੈ। ਅੰਕੜਿਆਂ ਮੁਤਾਬਕ ਇਹ ਫਿਲਮ ਘਰੇਲੂ ਤੌਰ 'ਤੇ 350 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਜਾ ਰਹੀ ਹੈ। ਫ਼ਿਲਮ ਨੇ ਦੁਨੀਆ ਭਰ 'ਚ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।
ਫ਼ਿਲਮ 'ਬੀਬੀ ਰਜਨੀ' ਦਾ ਟੀਜ਼ਰ ਰਿਲੀਜ਼ , 30 ਅਗਸਤ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
NEXT STORY