ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਅਕਸ਼ੈ ਕੁਮਾਰ, ਆਰ ਮਾਧਵਨ ਅਤੇ ਅਨੰਨਿਆ ਪਾਂਡੇ ਸਟਾਰਰ ਫਿਲਮ 'ਕੇਸਰੀ 2' ਗੁੱਡ ਫ੍ਰਾਈਡੇ ਯਾਨੀ 18 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਕਿ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਆਧਾਰਿਤ ਹੈ। ਇਸ ਵਿੱਚ ਕੋਰਟ ਰੂਮ ਡਰਾਮੇ ਰਾਹੀਂ ਉਸ ਕਤਲੇਆਮ ਦੀ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਿਤਾਰੇ ਇਸ ਫਿਲਮ ਦਾ ਬਹੁਤ ਉਤਸ਼ਾਹ ਨਾਲ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ 'ਕੇਸਰੀ 2' ਦੀ ਪੂਰੀ ਟੀਮ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਪਹੁੰਚੀ, ਜਿੱਥੇ ਉਨ੍ਹਾਂ ਨੇ 1919 ਦੇ ਇਤਿਹਾਸਕ ਕਤਲੇਆਮ ਵਿੱਚ ਸ਼ਹੀਦ ਹੋਏ ਮਾਸੂਮ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਪਲ ਸਿਰਫ਼ ਭਾਵਨਾਤਮਕ ਹੀ ਨਹੀਂ ਸੀ ਸਗੋਂ ਭਾਰਤੀ ਇਤਿਹਾਸ ਦੇ ਇੱਕ ਮਹੱਤਵਪੂਰਨ ਅਧਿਆਏ ਅਤੇ ਸਿਧਾਂਤ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਵੀ ਸੀ। ਇਸ ਦੌਰਾਨ ਅਕਸ਼ੈ ਕੁਮਾਰ, ਆਰ. ਮਾਧਵਨ, ਅਨੰਨਿਆ ਪਾਂਡੇ ਦੇ ਨਾਲ ਗੁਰਦਾਸ ਮਾਨ, ਗੁਰਪ੍ਰੀਤ ਘੁੱਗੀ, ਬੀ ਪ੍ਰਾਕ ਅਤੇ 'ਕੇਸਰੀ ਚੈਪਟਰ 2' ਦੀ ਪੂਰੀ ਟੀਮ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਫਿਲਮ 'ਕੇਸਰੀ ਚੈਪਟਰ 2' ਵਿੱਚ ਅਕਸ਼ੈ ਕੁਮਾਰ ਸ਼ੰਕਰਨ ਨਾਇਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜੋ ਬ੍ਰਿਟਿਸ਼ ਸ਼ਾਸਨ ਵਿਰੁੱਧ ਆਪਣੇ ਸਾਹਸੀ ਸੰਘਰਸ਼ ਲਈ ਜਾਣੇ ਜਾਂਦੇ ਹਨ। ਇਹ ਕਹਾਣੀ ਭਾਰਤੀ ਆਜ਼ਾਦੀ ਸੰਗਰਾਮ ਦੇ ਉਸ ਅਧਿਆਇ ਨੂੰ ਉਜਾਗਰ ਕਰਦੀ ਹੈ ਜਿਸ ਬਾਰੇ ਬਹੁਤ ਸਾਰੇ ਲੋਕ ਅਜੇ ਵੀ ਅਣਜਾਣ ਹਨ। ਇਹ ਫਿਲਮ ਨਾਇਰ ਦੀ ਬਹਾਦਰੀ ਅਤੇ ਦਲੇਰ ਸ਼ਖਸੀਅਤ ਨੂੰ ਪਰਦੇ 'ਤੇ ਜ਼ਿੰਦਾ ਕਰਦੀ ਹੈ ਅਤੇ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਸ਼ਰਧਾਂਜਲੀ ਦਿੰਦੀ ਹੈ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਅਦਾਕਾਰਾ ਅਨੰਨਿਆ ਪਾਂਡੇ ਅਤੇ ਆਰ. ਮਾਧਵਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਮਾਨਸਿਕ ਤੌਰ 'ਤੇ ਬਿਮਾਰ ਨਿਕਲਿਆ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ
NEXT STORY