ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘OMG 2’ ਨੂੰ ਸੈਂਸਰ ਬੋਰਡ ਨੇ A ਸਰਟੀਫਿਕੇਟ ਦਿੱਤਾ ਹੈ। ਹਾਲਾਂਕਿ ਬੋਰਡ ਨੇ ਫ਼ਿਲਮ ’ਚ ਕੋਈ ਕਟੌਤੀ ਨਹੀਂ ਕੀਤੀ ਹੈ ਪਰ ਇਸ ’ਚ 25 ਬਦਲਾਅ ਜ਼ਰੂਰ ਕੀਤੇ ਹਨ। ਇਨ੍ਹਾਂ ਬਦਲਾਵਾਂ ’ਚ ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਫ਼ਿਲਮ ’ਚ ਅਕਸ਼ੇ ਨੂੰ ਸ਼ਿਵ ਦੇ ਰੂਪ ’ਚ ਨਹੀਂ, ਸਗੋਂ ਸ਼ਿਵ ਦੇ ਭਗਤ ਦੇ ਰੂਪ ’ਚ ਦਿਖਾਇਆ ਜਾਣਾ ਚਾਹੀਦਾ ਹੈ।
ਇਕ ਦਿਨ ਪਹਿਲਾਂ ਸੋਮਵਾਰ ਨੂੰ ਸੈਂਸਰ ਬੋਰਡ ਨੇ ਫ਼ਿਲਮ ਦੇ ਟਰੇਲਰ ਨੂੰ ਯੂ. ਏ. ਸਰਟੀਫਿਕੇਟ ਦਿੱਤਾ ਸੀ। ਇਸ ਦੇ ਨਾਲ ਹੁਣ ਟਰੇਲਰ ਤੇ ਫ਼ਿਲਮ ਦੋਵਾਂ ਦੀ ਰਿਲੀਜ਼ ਦਾ ਰਸਤਾ ਸਾਫ਼ ਹੋ ਗਿਆ ਹੈ।
ਬੋਰਡ ਨੇ ਇਹ ਬਦਲਾਅ ਕਰਨ ਲਈ ਸੁਝਾਅ ਦਿੱਤੇ ਹਨ
- ਅਕਸ਼ੇ ਕੁਮਾਰ ਦੇ ਕਿਰਦਾਰ ਨੂੰ ਸ਼ਿਵ ਦੇ ਭਗਤ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਭਗਵਾਨ ਸ਼ਿਵ ਵਜੋਂ
- ਸਕ੍ਰੀਨ ’ਤੇ ਸਾਰੇ ਅਸ਼ਲੀਲ ਤੇ ਨਗਨ ਦ੍ਰਿਸ਼ਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਸ ’ਚ ਨਾਗਾ ਸਾਧੂਆਂ ਦੇ ਦ੍ਰਿਸ਼ ਵੀ ਸ਼ਾਮਲ ਹਨ
- ਸਕੂਲ ਦਾ ਨਾਂ ਬਦਲ ਕੇ ਸਵੋਦਿਆ ਰੱਖਿਆ ਜਾਵੇ
- ਸ਼ਿਵ ਜੀ ਦੇ ਲਿੰਗ, ਅਸ਼ਲੀਲਤਾ, ਸ਼੍ਰੀ ਭਗਵਦ ਗੀਤਾ, ਅਥਰਵਵੇਦ, ਗੋਪੀਆਂ ਤੇ ਰਾਸਲੀਲਾ ਸਮੇਤ ਹੋਰ ਬਹੁਤ ਸਾਰੇ ਸ਼ਬਦ ਮਿਟਾਏ ਜਾਣੇ ਚਾਹੀਦੇ ਹਨ
- ਕਈ ਡਾਇਲਾਗਸ ਵੀ ਬਦਲਣੇ ਚਾਹੀਦੇ ਹਨ
- ਜੋ ਵੀ ਕਲਾਕਾਰ ਰੱਬ ਜਾਂ ਉਸ ਦੇ ਭਗਤ ਦਾ ਕਿਰਦਾਰ ਨਿਭਾਅ ਰਿਹਾ ਹੈ, ਉਸ ਨੂੰ ਇਸ਼ਨਾਨ ਕਰਦੇ ਦਿਖਾਏ ਦ੍ਰਿਸ਼ ਨੂੰ ਹਟਾ ਦੇਣਾ ਚਾਹੀਦਾ ਹੈ
- ਅਦਾਲਤ ’ਚ ਜੱਜ ਵਲੋਂ ਸੈਲਫੀ ਲੈਣ ਦਾ ਦ੍ਰਿਸ਼ ਬਦਲਿਆ ਜਾਣਾ ਚਾਹੀਦਾ ਹੈ
ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ
ਦੱਸਿਆ ਜਾ ਰਿਹਾ ਹੈ ਕਿ ਮੇਕਰਸ ਫ਼ਿਲਮ ’ਚ ਬੋਰਡ ਵਲੋਂ ਸੁਝਾਏ ਗਏ 25 ’ਚੋਂ 14 ਬਦਲਾਅ ਕਰਨ ਲਈ ਰਾਜ਼ੀ ਹੋ ਗਏ ਹਨ। ਹਾਲਾਂਕਿ ਜੇਕਰ ਮੇਕਰ ਬਾਕੀ ਬਦਲਾਅ ਨਹੀਂ ਕਰਨਾ ਚਾਹੁੰਦੇ ਤਾਂ ਮੇਕਰਸ ਨੂੰ ਇਸ ਦੇ ਲਈ ਬੋਰਡ ਨੂੰ ਵੀ ਮਨਾਉਣਾ ਹੋਵੇਗਾ।
ਇਸ ਦੇ ਨਾਲ ਹੀ ਇਹ ਵੀ ਤੈਅ ਹੈ ਕਿ ਇਹ ਫ਼ਿਲਮ ਸੰਨੀ ਦਿਓਲ ਸਟਾਰਰ ‘ਗਦਰ 2’ ਦੇ ਨਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਰਨਿੰਗ ਟਾਈਮ 2 ਘੰਟੇ 36 ਮਿੰਟ ਹੋਵੇਗਾ। ਬੋਰਡ ਦੀ ਮਨਜ਼ੂਰੀ ਲਈ ਲੰਬੇ ਸਮੇਂ ਤੋਂ ਰੁਕੀ ਇਸ ਫ਼ਿਲਮ ਦਾ ਪ੍ਰਚਾਰ ਵੀ ਕਾਫੀ ਪ੍ਰਭਾਵਿਤ ਹੋਇਆ ਹੈ।
ਫ਼ਿਲਮ ਦੀ ਕਹਾਣੀ ਕਾਂਤੀ ਸ਼ਰਨ ਮੁਦਗਲ ਦੇ ਆਲੇ-ਦੁਆਲੇ ਬੁਣੀ ਗਈ ਹੈ, ਜੋ ਕਿ ਉਜੈਨ ਸ਼ਹਿਰ ’ਚ ਰਹਿਣ ਵਾਲੇ ਭਗਵਾਨ ਸ਼ਿਵ ਦੇ ਇਕ ਪ੍ਰਸੰਨ ਭਗਤ ਹਨ। ਜੀਵਨ ਦੀਆਂ ਮੁਸ਼ਕਲ ਸਥਿਤੀਆਂ ’ਚ ਪ੍ਰਮਾਤਮਾ ਕਾਂਤੀ ਦੇ ਸਾਹਮਣੇ ਪ੍ਰਗਟ ਹੁੰਦੇ ਹਨ ਤੇ ਉਸ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ’ਚ ਉਸ ਦੀ ਮਦਦ ਕਰਦੇ ਹਨ।
ਸੈਕਸ ਐਜੂਕੇਸ਼ਨ ਵਰਗੇ ਬੋਲਡ ਵਿਸ਼ੇ ’ਤੇ ਆਧਾਰਿਤ ਇਸ ਫ਼ਿਲਮ ’ਚ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫ਼ਿਲਮ 2012 ’ਚ ਰਿਲੀਜ਼ ਹੋਈ ਪਰੇਸ਼ ਰਾਵਲ ਤੇ ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘OMG’ ਦਾ ਸੀਕੁਅਲ ਹੈ। ਅਕਸ਼ੇ ਨੇ ਇਸ ਫ਼ਿਲਮ ’ਚ ਸ਼੍ਰੀ ਕ੍ਰਿਸ਼ਨ ਦਾ ਕਿਰਦਾਰ ਨਿਭਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿ ਤੋਂ ਭਾਰਤ ਆਉਂਦੇ ਹੀ ਸੀਮਾ ਹੈਦਰ ਦੀ ਚਮਕੀ ਕਿਸਮਤ, ਪ੍ਰੋਡਿਊਸਰ ਨੇ ਦਿੱਤਾ ਫ਼ਿਲਮ ਦਾ ਵੱਡਾ ਆਫਰ
NEXT STORY