ਨਵੀਂ ਦਿੱਲੀ (ਬਿਊਰੋ) - ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ। ਆਪਣੇ ਪਿਆਰ ਸਚਿਨ ਦੀ ਖ਼ਾਤਰ ਸੀਮਾ ਆਪਣੇ ਪਰਿਵਾਰ ਨੂੰ ਛੱਡ ਬੱਚਿਆਂ ਨੂੰ ਲੈ ਕੇ ਭਾਰਤ ਆਈ ਸੀ। ਪਾਕਿਸਤਾਨ ਤੋਂ ਭਾਰਤ ਆਉਂਦਿਆਂ ਹੀ ਸੀਮਾ ਦੀ ਕਿਸਮਤ ਚਮਕ ਗਈ। ਸੀਮਾ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਸ ਨਾਲ ਅਜਿਹਾ ਕੁਝ ਹੋਵੇਗਾ। ਖ਼ਬਰ ਹੈ ਕਿ ਹੁਣ ਸੀਮਾ ਨੂੰ ਬਾਲੀਵੁੱਡ ਦੀ ਹੀਰੋਇਨ ਬਣਨ ਦਾ ਮੌਕਾ ਮਿਲ ਗਿਆ ਹੈ। ਸੀਮਾ ਹੈਦਰ ਅਤੇ ਸਚਿਨ ਦੇ ਪਿਆਰ ਨੂੰ ਲੈ ਕੇ ਜਿੰਨੀਆਂ ਚਰਚਾਵਾਂ ਹੁੰਦੀਆਂ ਹਨ, ਓਨੀ ਹੀ ਚਰਚਾ ਦੋਵਾਂ ਦੀ ਆਰਥਿਕ ਹਾਲਤ ਨੂੰ ਲੈ ਕੇ ਵੀ ਹੁੰਦੀ ਹੈ। ਜਿਵੇਂ ਹੀ ਇਹ ਗੱਲ ਵਾਇਰਲ ਹੋਈ ਤਾਂ ਨਿਰਮਾਤਾ ਨੇ ਸੀਮਾ ਨੂੰ ਫ਼ਿਲਮ 'ਚ ਹੀਰੋਇਨ ਬਣਨ ਦੀ ਪੇਸ਼ਕਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ
ਕਿਸ ਨੇ ਆਫਰ ਕੀਤੀ ਫ਼ਿਲਮ ?
ਦਰਅਸਲ ਸਚਿਨ ਅਤੇ ਸੀਮਾ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਕੰਮ ਲਈ ਬਾਹਰ ਨਾ ਜਾਣ ਕਾਰਨ ਉਨ੍ਹਾਂ ਦੇ ਘਰ ਭੋਜਨ/ਅਨਾਜ ਦੀ ਘਾਟ ਆ ਗਈ ਹੈ। ਉਨ੍ਹਾਂ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਹੈ। ਸਚਿਨ ਅਤੇ ਸੀਮਾ ਦੇ ਵਿੱਤੀ ਸੰਕਟ ਦੇ ਸਾਹਮਣੇ ਆਉਂਦੇ ਹੀ ਨਿਰਮਾਤਾ ਅਮਿਤ ਜਾਨੀ ਸਚਿਨ ਅਤੇ ਸੀਮਾ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸੀਮਾ ਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਹੈ।
'ਓ ਟੇਲਰ ਮਰਡਰ ਸਟੋਰੀ' 'ਚ ਨਜ਼ਰ ਆਵੇਗੀ ਸੀਮਾ ਹੈਦਰ
ਦੋਵਾਂ ਦਾ ਆਰਥਿਕ ਸੰਕਟ ਸਾਹਮਣੇ ਆਉਂਦੇ ਹੀ ਨਿਰਮਾਤਾ ਅਮਿਤ ਜਾਨੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸੀਮਾ ਨੂੰ ਫ਼ਿਲਮ ਆਫਰ ਕੀਤੀ ਹੈ। ਅਮਿਤ ਜਾਨੀ ਨੇ ਹਾਲ ਹੀ 'ਚ ਆਪਣਾ ਪ੍ਰੋਡਕਸ਼ਨ ਹਾਊਸ 'ਜਾਨੀ ਫਾਇਰ ਫੌਕਸ' ਖੋਲ੍ਹਿਆ ਹੈ। ਇਸ ਪ੍ਰੋਡਕਸ਼ਨ ਹਾਊਸ ਦੇ ਤਹਿਤ ਉਹ ਉਦੈਪੁਰ 'ਚ ਦਰਜ਼ੀ ਕਨ੍ਹਈਆ ਲਾਲ ਸਾਹੂ ਦੇ ਕਤਲ 'ਤੇ ਫ਼ਿਲਮ ਬਣਾ ਰਿਹਾ ਹੈ। ਇਸ ਫ਼ਿਲਮ ਦਾ ਨਾਂ 'ਓ ਟੇਲਰ ਮਰਡਰ ਸਟੋਰੀ' ਹੈ। ਅਮਿਤ ਨੇ ਸੀਮਾ ਨੂੰ ਇਸ ਫ਼ਿਲਮ 'ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਭਰਾ ਸ਼ਹਿਬਾਜ਼ ਨੂੰ ਗਿਫ਼ਟ ਕੀਤੀ ‘ਮਰਸਿਡੀਜ਼ ਈ ਕਲਾਸ’, ਜਾਣੋ ਕਿੰਨੀ ਹੈ ਕੀਮਤ
ਕਿਉਂ ਮਦਦ ਲਈ ਤਿਆਰ ਹੋਏ ਅਮਿਤ ਜਾਨੀ
ਅਮਿਤ ਜਾਨੀ ਨੇ ਸੀਮਾ ਅਤੇ ਸਚਿਨ ਦੋਵਾਂ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਉਸ ਦੇ ਪ੍ਰੋਡਕਸ਼ਨ 'ਚ ਕੰਮ ਕਰਦੇ ਹਨ ਤਾਂ ਉਹ ਕੰਮ ਕਰਨ ਦੇ ਬਦਲੇ ਜੋੜੇ ਨੂੰ ਪੈਸੇ ਵੀ ਦੇਣਗੇ। ਆਪਣੀ ਤਰਫੋਂ ਵੀਡੀਓ ਜਾਰੀ ਕਰਦੇ ਹੋਏ ਅਮਿਤ ਨੇ ਕਿਹਾ ਕਿ ਉਹ ਸੀਮਾ ਹੈਦਰ ਦੇ ਭਾਰਤ ਵਿਚ ਦਾਖਲ ਹੋਣ ਦੇ ਤਰੀਕੇ ਦੇ ਸਮਰਥਨ 'ਚ ਨਹੀਂ ਹਨ ਪਰ ਉਨ੍ਹਾਂ ਦੀ ਆਰਥਿਕ ਤੰਗੀ ਨੂੰ ਦੇਖਦੇ ਹੋਏ ਭਾਰਤੀ ਹੋਣ ਦੇ ਨਾਤੇ ਉਹ ਮਦਦ ਕਰਨ ਲਈ ਤਿਆਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
20 ਸਾਲ ਪਹਿਲਾਂ ਛੱਡਣੀ ਪਈ ਸੀ ਪੜ੍ਹਾਈ, ਹੁਣ ਬੱਚਿਆਂ ਦੀਆਂ ਕਿਤਾਬਾਂ ਪੜ੍ਹ ਪਾਸ ਕੀਤੀ 10ਵੀਂ
NEXT STORY