ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਨੇ ਆਪਣੀ ਆਗਾਮੀ ਫ਼ਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਕਸ਼ੇ ਨੇ ਫ਼ਿਲਮ ਦੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ, ਉਥੇ ਉਨ੍ਹਾਂ ਨੇ ਇਹ ਫ਼ਿਲਮ ਆਪਣੀ ਭੈਣ ਅਲਕਾ ਭਾਟੀਆ ਨੂੰ ਸਮਰਪਿਤ ਕੀਤੀ ਹੈ।
ਅਕਸ਼ੇ ਕੁਮਾਰ ਦੀ ਭੈਣ ਅਲਕਾ ਭਾਟੀਆ ਚਰਚਾ ਤੋਂ ਕਾਫੀ ਦੂਰ ਰਹਿੰਦੀ ਹੈ। ਹਾਲਾਂਕਿ ਉਹ ਆਪਣੇ ਭਰਾ ਅਕਸ਼ੇ ਦੇ ਬੇਹੱਦ ਕਰੀਬ ਹੈ। ਉਹ ‘ਰਕਸ਼ਾ ਬੰਧਨ’ ਨੂੰ ਪ੍ਰੋਡਿਊਸ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ਨੇ 2014 ’ਚ ਫ਼ਿਲਮ ‘ਫੁਗਲੀ’ ਨੂੰ ਪ੍ਰੋਡਿਊਸ ਕੀਤਾ ਸੀ। ਅਲਕਾ ਭਾਟੀਆ ਨੇ 23 ਸਤੰਬਰ, 2012 ਨੂੰ ਸੁਰਿੰਦਰ ਹੀਰਾਨੰਦਾਨੀ ਨਾਲ ਵਿਆਹ ਕਰਵਾਇਆ ਸੀ। ਸੁਰਿੰਦਰ ਉਸ ਤੋਂ 15 ਸਾਲ ਵੱਡੇ ਹਨ। ਵਿਆਹ ਸਮੇਂ ਅਲਕਾ ਦੀ ਉਮਰ 40 ਸਾਲ ਦੀ ਸੀ। ਅਜਿਹੇ ’ਚ ਸੁਰਿੰਦਰ ਦੀ ਉਮਰ 55 ਸਾਲ ਸੀ।
ਅਰਬਪਤੀ ਹੈ ਅਲਕਾ ਭਾਟੀਆ
ਅਲਕਾ ਭਾਟੀਆ ਅਰਬਾਂ ਦੀ ਮਾਲਕਣ ਹੈ। ਉਸ ਦਾ ਪਤੀ ਸੁਰਿੰਦਰ ਹੀਰਾਨੰਦਾਨੀ ‘ਹਾਊਸ ਆਫ ਹੀਰਾਨੰਦਾਨੀ’ ਦੇ ਫਾਊਂਡਰ ਤੇ ਮੈਨੇਜਿੰਗ ਡਾਇਰੈਕਟਰ ਹਨ। ਇਹ ਇਕ ਲੀਡਿੰਗ ਿਬਜ਼ਨੈੱਸ ਗਰੁੱਪ ਹੈ, ਜੋ ਰੀਅਲ ਅਸਟੇਟ ਤੇ ਹਾਊਸਿੰਗ ਸੈਕਟਰ ’ਚ ਕੰਮ ਕਰਦਾ ਹੈ। ਫੋਰਬਸ ਦੀ ਰਿਪੋਰਟ ਮੁਤਾਬਕ ਸਾਲ 2018 ’ਚ ਉਸ ਦੀ ਕੁਲ ਸੰਪਤੀ 1.3 ਬਿਲੀਅਨ ਡਾਲਰ ਸੀ। ਸੁਰਿੰਦਰ ਹੀਰਾਨੰਦਾਨੀ ਦਾ ਇਹ ਦੂਜਾ ਵਿਆਹ ਸੀ। ਪਹਿਲਾ ਵਿਆਹ ਉਨ੍ਹਾਂ ਨੇ ਪ੍ਰੀਤੀ ਨਾਂ ਦੀ ਲੜਕੀ ਨਾਲ ਕਰਵਾਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਤਿੰਨ ਬੱਚੇ ਨੇਹਾ, ਕੋਮਲ ਤੇ ਹਰਸ਼ ਹਨ।
ਲੀਡ ਰੋਲ ’ਚ ਹੋਵੇਗੀ ਭੂਮੀ ਪੇਡਨੇਕਰ
ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੂੰ ਆਨੰਦ ਐੱਲ. ਰਾਏ ਡਾਇਰੈਕਟ ਕਰਨ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਇਸ ਫ਼ਿਲਮ ’ਚ ਭੂਮੀ ਪੇਡਨੇਕਰ ਮੁੱਖ ਭੂਮਿਕਾ ’ਚ ਹੋਵੇਗੀ। ‘ਟਾਇਲੇਟ ਏਕ ਪ੍ਰੇਮ ਕਥਾ’ ਤੋਂ ਬਾਅਦ ਦੋਵੇਂ ਇਕ ਵਾਰ ਮੁੜ ਇਕੱਠੇ ਕੰਮ ਕਰਨਗੇ।
‘ਰਕਸ਼ਾ ਬੰਧਨ’ ’ਚ ਅਕਸ਼ੇ ਕੁਮਾਰ ਦੀਆਂ ਭੈਣਾਂ ਦਾ ਕਿਰਦਾਰ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ ਤੇ ਸਮ੍ਰਿਤੀ ਸ਼੍ਰੀਕਾਂਤ ਨਿਭਾਉਣ ਜਾ ਰਹੀਆਂ ਹਨ। ਅਕਸ਼ੇ ਨੇ ਸਾਲ 2020 ’ਚ ਰੱਖੜੀ ਦੇ ਤਿਉਹਾਰ ਮੌਕੇ ਇਸ ਫ਼ਿਲਮ ਦਾ ਐਲਾਨ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰਾ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਉੱਠੀ ਮੰਗ, ਬੀਜੇਪੀ ਸਾਂਸਦ ਨੇ ਲਾਏ ਗੰਭੀਰ ਦੋਸ਼
NEXT STORY