ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਆਖ਼ਿਰਕਾਰ ਉਨ੍ਹਾਂ ਦੀ ਪਤਨੀ ਤੇ ਮਸ਼ਹੂਰ ਲੇਖਿਕਾ ਟਵਿੰਕਲ ਖੰਨਾ ਨੇ ਆਪਣੀ ਮਾਸਟਰਜ਼ ਦੀ ਡਿਗਰੀ ਕਰ ਲਈ ਹੈ। ਸਾਬਕਾ ਅਦਾਕਾਰਾ ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ’ਚ ਅਜਿਹਾ ਕੀਤਾ ਹੈ ਤੇ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਹੈ। ਅਕਸ਼ੇ ਵੀ ਬਹੁਤ ਖ਼ੁਸ਼ ਹਨ ਤੇ ਟਵਿੰਕਲ ਨੂੰ ‘ਸੁਪਰ ਵੁਮੈਨ’ ਕਹਿੰਦੇ ਹਨ ਤੇ ਮਾਣ ਮਹਿਸੂਸ ਕਰਦੇ ਹਨ। ਟਵਿੰਕਲ ਖੰਨਾ ਨੇ ਲੰਡਨ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!
ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਟਵਿੰਕਲ ਖੰਨਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ’ਚ ਟਵਿੰਕਲ ਨੇ ਗ੍ਰੈਜੂਏਸ਼ਨ ਗਾਊਨ ਦੇ ਨਾਲ ਹਰੇ ਰੰਗ ਦੀ ਸਾੜ੍ਹੀ ਪਹਿਨੀ ਹੈ। ਅਕਸ਼ੇ ਤੇ ਟਵਿੰਕਲ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ। ਅਕਸ਼ੇ ਨੇ ਆਪਣੀ ਪਤਨੀ ਦੀ ਇਸ ਪ੍ਰਾਪਤੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਬਹੁਤ ਧੂਮਧਾਮ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਪੜ੍ਹਾਈ ਪ੍ਰਤੀ ਟਵਿੰਕਲ ਦੇ ਸਮਰਪਣ ਦੀ ਵੀ ਤਾਰੀਫ਼ ਕੀਤੀ।
ਅਕਸ਼ੇ ਨੂੰ ਟਵਿੰਕਲ ’ਤੇ ਮਾਣ
ਅਕਸ਼ੇ ਨੇ ਲਿਖਿਆ, ‘‘ਦੋ ਸਾਲ ਪਹਿਲਾਂ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਮੁੜ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਹੈਰਾਨ ਸੀ ਕਿ ਕੀ ਤੁਸੀਂ ਇਸ ਨੂੰ ਲੈ ਕੇ ਸੱਚਮੁੱਚ ਗੰਭੀਰ ਹੋ? ਪਰ ਜਿਸ ਦਿਨ ਮੈਂ ਦੇਖਿਆ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ। ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਘਰ ਤੇ ਕਰੀਅਰ ਦੇ ਨਾਲ-ਨਾਲ ਤੁਸੀਂ ਪੂਰਾ ਵਿਦਿਆਰਥੀ ਜੀਵਨ ਵੀ ਬਤੀਤ ਕਰ ਰਹੇ ਸੀ। ਮੈਨੂੰ ਪਤਾ ਸੀ ਕਿ ਮੈਂ ਇਕ ਸੁਪਰ ਵੁਮੈਨ ਨਾਲ ਵਿਆਹ ਕਰਵਾਇਆ ਹੈ।’’
‘ਕਾਸ਼ ਮੈਂ ਇੰਨਾ ਪੜ੍ਹਿਆ ਹੁੰਦਾ’
ਅਕਸ਼ੇ ਨੇ ਅੱਗੇ ਲਿਖਿਆ, ‘‘ਅੱਜ ਤੁਹਾਡੀ ਗ੍ਰੈਜੂਏਸ਼ਨ ’ਤੇ ਮੈਂ ਵੀ ਇਹ ਚਾਹੁੰਦਾ ਹਾਂ ਕਿ ਮੈਂ ਥੋੜ੍ਹਾ ਹੋਰ ਪੜ੍ਹਿਆ ਹੁੰਦਾ ਤਾਂ ਕਿ ਮੇਰੇ ਕੋਲ ਇਹ ਦੱਸਣ ਲਈ ਕਾਫ਼ੀ ਸ਼ਬਦ ਹੁੰਦੇ, ਟੀਨਾ ਮੈਨੂੰ ਤੁਹਾਡੇ ’ਤੇ ਕਿੰਨਾ ਮਾਣ ਹੈ।’’
ਟਵਿੰਕਲ ਨੇ ਕੀ ਕੀਤਾ ਅਧਿਐਨ? ਪੁੱਤ ਦੇ ਕਾਲਜ ’ਚ ਦਾਖ਼ਲਾ
ਤੁਹਾਨੂੰ ਦੱਸ ਦੇਈਏ ਕਿ ਟਵਿੰਕਲ ਖੰਨਾ ਨੇ ਯੂਨੀਵਰਸਿਟੀ ਆਫ ਲੰਡਨ ਦੇ ਗੋਲਡਸਮਿਥਸ ਤੋਂ ਫਿਕਸ਼ਨ ਰਾਈਟਿੰਗ ਦੀ ਪੜ੍ਹਾਈ ਪੂਰੀ ਕੀਤੀ ਹੈ। ਹੁਣ ਜਦੋਂ ਟਵਿੰਕਲ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਤਾਂ ਉਸ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਪਿਛਲੇ ਸਾਲ ਉਸ ਨੇ ਪ੍ਰਸ਼ੰਸਕਾਂ ਨੂੰ ਆਪਣੀ ਯੂਨੀਵਰਸਿਟੀ ਦਾ ਇਕ ਵੀਡੀਓ ਟੂਰ ਵੀ ਦਿੱਤਾ ਤੇ ਦਿਖਾਇਆ ਕਿ ਉਸ ਦਾ ਵਿਦਿਆਰਥੀ ਜੀਵਨ ਕਿਹੋ ਜਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੰਕਲ ਨੇ ਉਸੇ ਯੂਨੀਵਰਸਿਟੀ ’ਚ ਅਪਲਾਈ ਕੀਤਾ ਸੀ, ਜਿਸ ’ਚ ਉਸ ਦਾ ਪੁੱਤਰ ਆਰਵ ਪੜ੍ਹਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਬਹੁਤ ਪਿਆਰ ਮਿਲਿਆ : ਸ਼ੈਰੀ ਭਾਰਦਾ
NEXT STORY