ਮੁੰਬਈ (ਬਿਊਰੋ) - ਪਿਛਲੇ ਕਈ ਮਹੀਨਿਆਂ ਤੋਂ ਫ਼ਿਲਮ 'ਰਾਮਾਇਣ' ਨੂੰ ਲੈ ਕੇ ਖ਼ੂਬ ਚਰਚਾ ਹੋ ਰਹੀ ਹੈ। ਇਸ ਫ਼ਿਲਮ 'ਚ ਇਕ ਵੱਡੀ ਸਟਾਰਕਾਸਟ ਫ਼ਿਲਮ ਦੀ ਸਭ ਤੋਂ ਵੱਡੀ ਮਜ਼ਬੂਤੀ ਹੈ। ਖ਼ਬਰਾਂ ਅਨੁਸਾਰ, ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਫ਼ਿਲਮ 'ਚ ਰਾਮ ਅਤੇ ਸੀਤਾ ਦੀ ਭੂਮਿਕਾ ਨਿਭਾਉਣਗੇ ਅਤੇ ਸਾਊਥ ਐਕਟਰ ਯਸ਼ 'ਰਾਵਣ' ਬਣਨਗੇ ਪਰ ਹੁਣ ਆਲੀਆ ਨੇ ਇਸ ਕਿਰਦਾਰ ਨੂੰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਹ ਪਤਾ ਲੱਗਾ ਕਿ ਜੁਲਾਈ ਦੇ ਅੰਤ ਤੱਕ ਫ਼ਿਲਮ ਸਿਟੀ 'ਚ ਇਕ ਸ਼ੂਟ ਪਲਾਨ ਕੀਤਾ ਗਿਆ ਸੀ। ਪ੍ਰੀ-ਪ੍ਰੋਡਕਸ਼ਨ ਪੂਰੇ ਜ਼ੋਰਾਂ 'ਤੇ ਸੀ ਅਤੇ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦਸੰਬਰ 'ਚ ਸ਼ੁਰੂ ਹੋਣ ਵਾਲੀ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ 'ਰਾਮਾਇਣ' ਦੀ ਪ੍ਰੋਡਕਸ਼ਨ ਟਾਈਮਲਾਈਨ 'ਚ ਥੋੜ੍ਹਾ ਬਦਲਾਅ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ 'ਰਾਮਾਇਣ' ਹੁਣ ਦਸੰਬਰ 'ਚ ਸ਼ੁਰੂ ਨਹੀਂ ਹੋਵੇਗੀ। ਤਿੰਨ ਹਿੱਸਿਆਂ ਵਾਲੀ ਇਹ ਫ਼ਿਲਮ ਹਾਲੇ ਵੀ ਆਪਣੀ ਸਟਾਰਕਾਸਟ ਪੂਰੀ ਨਹੀਂ ਕਰ ਸਕੀ ਅਤੇ ਇਸ ਦੇ ਕਲਾਕਾਰ ਫਾਈਨਲ ਨਹੀਂ ਹੋ ਸਕੇ। 'ਪਿੰਕਵਿਲਾ' ਦੀ ਰਿਪੋਰਟ ਅਨੁਸਾਰ, ਆਲੀਆ ਭੱਟ ਫ਼ਿਲਮ 'ਚ ਸੀਤਾ ਦਾ ਕਿਰਦਾਰ ਨਹੀਂ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਹੁਣ ਆਲੀਆ ਭੱਟ ਨਹੀਂ ਬਣੇਗੀ 'ਸੀਤਾ'
ਖ਼ਬਰਾਂ ਮੁਤਾਬਕ, ਇਹ ਸਮਝ ਆਉਂਦਾ ਹੈ ਕਿ 'ਰਾਮਾਇਣ' ਵਰਗੀ ਮਹਾਨ ਰਚਨਾ ਲਈ ਸਮੇਂ ਅਤੇ ਵੱਡੇ ਪ੍ਰੀ-ਪ੍ਰੋਡਕਸ਼ਨ ਦੀ ਲੋੜ ਹੈ ਕਿਉਂਕਿ ਉਹ ਇਸ ਨੂੰ ਸਕ੍ਰੀਨ 'ਤੇ ਸਹੀ ਢੰਗ ਨਾਲ ਪੇਸ਼ ਕਰਨ ਲਈ ਹਰ ਚੀਜ਼ ਨੂੰ ਧਿਆਨ ਨਾਲ ਦੇਖਣਗੇ। ਇਹੀ ਕਾਰਨ ਹੈ ਕਿ ਚੀਜ਼ਾਂ ਹੌਲੀ-ਹੌਲੀ ਅੱਗੇ ਵਧ ਰਹੀਆਂ ਹਨ। ਜਿੱਥੇ ਤੱਕ ਕਾਸਟਿੰਗ ਦਾ ਸਵਾਲ ਹੈ, ਰਣਬੀਰ ਕਪੂਰ ਹਾਲੇ ਵੀ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਲਈ ਫਿਕਸ ਹੈ, ਜਦੋਂਕਿ ਆਲੀਆ ਭੱਟ ਹੁਣ ਇਸ ਦਾ ਹਿੱਸਾ ਨਹੀਂ ਹੈ। ਦੇਵੀ ਸੀਤਾ ਦੀ ਭੂਮਿਕਾ ਲਈ ਉਸ ਨਾਲ ਗੱਲਬਾਤ ਚੱਲ ਰਹੀ ਸੀ ਪਰ ਲੱਗਦਾ ਹੈ ਕਿ ਗੱਲ ਬਣੀ ਨਹੀਂ। ਹਾਲਾਂਕਿ ਇਹ ਵੀ ਆਖਿਆ ਜਾ ਰਿਹਾ ਹੈ ਕਿ ਡੇਟਸ ਕਾਰਨ ਕੋਈ ਵੀ ਕੰਮ ਨਹੀਂ ਹੋ ਪਾ ਰਿਹਾ।
ਰਾਵਣ ਦੇ ਕਿਰਦਾਰ ਲਈ ਕੀ ਯਸ਼ ਨੇ ਕੀਤੀ ਹੈ ਹਾਂ?
ਰਾਵਣ ਦੀ ਭੂਮਿਕਾ ਲਈ ਕੇ. ਜੀ. ਐੱਫ. ਸਟਾਰ ਯਸ਼ ਨਾਲ ਗੱਲਬਾਤ ਚੱਲ ਰਹੀ ਹੈ। ਅਫ਼ਵਾਹਾਂ ਵਿਚਾਲੇ ਕੰਨੜ ਸੁਪਰਸਟਾਰ ਇਸ ਫ਼ਿਲਮ ਤੋਂ ਪਿੱਛੇ ਨਹੀਂ ਹੱਟ ਰਹੇ ਅਤੇ ਫ਼ਿਲਮ ਮੇਕਰਸ ਨਾਲ ਗੱਲਬਾਤ 'ਚ ਲੱਗੇ ਹੋਏ ਹਨ। ਸੂਤਰਾਂ ਮੁਤਾਬਕ ,'ਯਸ਼ ਦਾ ਲੁੱਕ ਟੈਸਟ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਗੱਲਬਾਤ ਅੱਗੇ ਵਧ ਚੁੱਕੀ ਹੈ। ਨਿਰਮਾਤਾ ਉਨ੍ਹਾਂ ਨੂੰ ਕਾਸਟ ਕਰਨ ਨੂੰ ਲੈ ਕੇ ਉਤਸਾਹਿਤ ਹਨ ਪਰ ਉਨ੍ਹਾਂ ਨੇ ਹਾਲੇ ਤੱਕ ਕੋਈ ਸਾਈਨ ਨਹੀਂ ਕੀਤਾ ਹੈ। ਯਸ਼ ਇਕ ਵੱਡੇ ਪੈਮਾਨੇ ਦੀ ਐਕਸ਼ਨ ਥ੍ਰਿਲਰ ਲਈ ਰਾਸ਼ਟਰੀ ਪੁਰਸਕਾਰ ਵਿਜੇਤਾ ਗੀਤੂ ਮੋਹਨਦਾਸ ਨਾਲ ਵੀ ਕੰਮ ਕਰ ਰਹੇ ਹਨ। ਇਸ ਲਈ 'ਰਾਮਾਇਣ' 'ਚ ਉਨ੍ਹਾਂ ਦੀ ਕਾਸਟਿੰਗ ਇਸ ਗੱਲ 'ਤੇ ਟਿੱਕੀ ਹੈ ਕਿ ਉਹ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।
ਅਮਰੀਕਾ 'ਚ ਸ਼ਾਹਰੁਖ ਦੇ ਨਾਂ ਦਾ ਵੱਜਿਆ ਡੰਕਾ, ਰਿਲੀਜ਼ਿੰਗ ਤੋਂ ਪਹਿਲਾਂ 'ਜਵਾਨ' ਦੀਆਂ ਵਿਕੀਆਂ ਕਰੋੜਾਂ ਟਿਕਟਾਂ
NEXT STORY