ਮੁੰਬਈ (ਏਜੰਸੀ) : ਮਨੋਰੰਜਨ ਜਗਤ ਦੀ ਸਭ ਤੋਂ ਚਰਚਿਤ ਅਤੇ ਪਿਆਰੀ ਜੋੜੀ ਰਵੀ ਦੁਬੇ ਅਤੇ ਸਰਗੁਣ ਮਹਿਤਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਕੈਮਿਸਟਰੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਰਵੀ ਦੁਬੇ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਬੇਹੱਦ ਨਿੱਜੀ ਅਤੇ ਪਿਆਰੀ ਗੱਲ ਸਾਂਝੀ ਕੀਤੀ ਹੈ, ਜਿਸ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ ਰੇਡੀਓ 3' ਨਾਲ ਕਰਨ ਜਾ ਰਿਹਾ ਡੈਬਿਊ
ਸਵੇਰ ਦਾ ਖ਼ਾਸ ਰੀਤ (Ritual)
ਰਵੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਹ ਸਵੇਰੇ ਜਲਦੀ ਕੰਮ 'ਤੇ ਨਿਕਲਦੇ ਹਨ ਅਤੇ ਸਰਗੁਣ ਸੁੱਤੀ ਹੁੰਦੀ ਹੈ, ਤਾਂ ਉਹ ਉਸ ਨੂੰ ਜਗਾ ਦਿੰਦੇ ਹਨ। ਰਵੀ ਨੇ ਲਿਖਿਆ, "ਸ਼ਾਇਦ ਇਹ ਸੁਣਨ ਵਿੱਚ ਥੋੜ੍ਹਾ ਬੁਰਾ ਲੱਗੇ, ਪਰ ਮੈਂ ਉਸ ਨੂੰ ਜਗਾ ਕੇ ਕਹਿੰਦਾ ਹਾਂ ਕਿ ਮੇਰੇ ਵੱਲ ਦੇਖ ਕੇ ਥੋੜ੍ਹਾ ਜਿਹਾ ਮੁਸਕਰਾ ਦੇਵੇ। ਅੱਧੀ ਨੀਂਦ ਵਿੱਚ ਹੋਣ ਦੇ ਬਾਵਜੂਦ ਸਰਗੁਣ ਪਿਆਰ ਨਾਲ ਮੁਸਕਰਾ ਦਿੰਦੀ ਹੈ।" ਰਵੀ ਨੇ ਅੱਗੇ ਦੱਸਿਆ ਕਿ ਉਹ ਸਰਗੁਣ ਦੀ ਮੁਸਕਰਾਹਟ ਦੇਖ ਕੇ ਇੱਕ ਪੁਰਾਣੀ ਮਸ਼ਹੂਰ ਐਡ (Santoor) ਦੀ ਲਾਈਨ ਦੁਹਰਾਉਂਦੇ ਹਨ— 'ਆਪਕਾ ਚਿਹਰਾ ਮੇਰੇ ਲੀਏ ਲੱਕੀ ਹੈ'। ਰਵੀ ਮੁਤਾਬਕ ਉਹ ਇਸ ਗੱਲ 'ਤੇ ਪੂਰਾ ਵਿਸ਼ਵਾਸ ਕਰਦੇ ਹਨ ਕਿ ਜਦੋਂ ਉਹ ਸਰਗੁਣ ਨੂੰ ਮੁਸਕਰਾਉਂਦੇ ਹੋਏ ਦੇਖਦੇ ਹਨ, ਤਾਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਰੱਬ ਉਨ੍ਹਾਂ ਦੇ ਨਾਲ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਘਰ ਪਹੁੰਚੇ ਗੁਰਦਾਸ ਮਾਨ; ਛੋਟੇ ਸ਼ੁਭਦੀਪ ਨੂੰ ਦੇਖ, ਕਿਹਾ- 'ਇਹ ਤਾਂ ਹੂ-ਬ-ਹੂ ਸਿੱਧੂ ਵਰਗਾ ਹੈ'

ਇੰਝ ਸ਼ੁਰੂ ਹੋਈ ਸੀ ਲਵ ਸਟੋਰੀ
ਰਵੀ ਅਤੇ ਸਰਗੁਣ ਦੀ ਮੁਲਾਕਾਤ ਸਾਲ 2009 ਵਿੱਚ ਸੀਰੀਅਲ '12/24 ਕਰੋਲ ਬਾਗ' ਦੇ ਸੈੱਟ 'ਤੇ ਹੋਈ ਸੀ। ਉਨ੍ਹਾਂ ਵਿਚਾਲੇ ਸੈੱਟ 'ਤੇ ਪਹਿਲਾਂ ਦੋਸਤੀ ਹੋਈ ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਇਸ ਮਗਰੋਂ ਰਵੀ ਨੇ ਇੱਕ ਨੈਸ਼ਨਲ ਟੀਵੀ ਸ਼ੋਅ ਦੌਰਾਨ ਲਾਈਵ ਸਰਗੁਣ ਨੂੰ ਪ੍ਰਪੋਜ਼ ਕੀਤਾ ਸੀ ਅਤੇ ਫਿਰ 7 ਦਸੰਬਰ 2013 ਨੂੰ ਦੋਵਾਂ ਨੇ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ: ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ ! ਕਾਰਨ ਜਾਣ ਤੁਸੀਂ ਵੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ ਰੇਡੀਓ 3' ਨਾਲ ਕਰਨ ਜਾ ਰਿਹਾ ਡੈਬਿਊ
NEXT STORY