ਮੁੰਬਈ (ਬਿਊਰੋ) - ਅੱਲੂ ਅਰਜੁਨ ਦੀ ਫ਼ਿਲਮ 'ਪੁਸ਼ਪਾਲ' (ਪੁਸ਼ਪਾ) ਦਾ ਪਹਿਲਾ ਉਤਸ਼ਾਹਜਨਕ ਗੀਤ 'ਜਾਗੋ-ਜਾਗੋ ਬਕਰੇ' ਉਸ ਦੇ ਪ੍ਰਸ਼ੰਸਕਾਂ ਲਈ ਹੈਰਾਨੀਜਨਕ ਹੈ। ਆਈਕਨ ਸਟਾਰ ਅੱਲੂ ਅਰਜੁਨ ਅਭਿਨੀਤ ਭਾਰਤ ਦੀ ਸਭ ਤੋਂ ਉਡੀਕੀ ਜਾ ਰਹੀ ਮੈਗਾ ਪੈਨ-ਇੰਡੀਆ ਫ਼ਿਲਮ 'ਪੁਸ਼ਪਾ' ਦਾ ਇਹ ਗਾਣਾ ਅੱਜ ਰਿਲੀਜ਼ ਹੋਇਆ। ਹਾਲਾਂਕਿ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਹਨ ਅਤੇ ਉਹ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੀ ਸਥਿਤੀ 'ਚ, ਨਿਰਮਾਤਾਵਾਂ ਨੇ ਫ਼ਿਲਮ ਦਾ ਪਹਿਲਾ ਭਾਵੁਕ ਗਾਣਾ ਰਿਲੀਜ਼ ਹੋਇਆ ਹੈ, ਜਿਸ 'ਚ ਅੱਲੂ ਅਰਜੁਨ ਦੁਆਰਾ ਨਿਭਾਏ ਗਏ 'ਪੁਸ਼ਪਾ ਰਾਜ' ਦੀਆਂ ਬਹੁਤ ਸਾਰੀਆਂ ਜ਼ਬਰਦਸਤ ਝਲਕੀਆਂ ਦੇਖਾਈਆਂ ਗਈਆਂ। ਇਹ ਗੀਤ 2021 ਦਾ ਸਭ ਤੋਂ ਮਸ਼ਹੂਰ ਚਾਰਟਬਸਟਰ ਬਣਨ ਦੀ ਉਮੀਦ ਹੈ।
ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ 5 ਮਸ਼ਹੂਰ ਕਲਾਕਾਰਾਂ ਦੁਆਰਾ 5 ਭਾਸ਼ਾਵਾਂ 'ਚ ਤਿਆਰ ਕੀਤਾ ਗਿਆ ਹੈ। ਹਿੰਦੀ 'ਚ ਵਿਸ਼ਾਲ ਡਡਲਾਨੀ, ਤੇਲਗੂ 'ਚ ਸ਼ਿਵਮ, ਤਾਮਿਲ 'ਚ ਬੈਨੀ ਦਿਆਲ, ਕੰਨੜ 'ਚ ਵਿਜੈ ਪ੍ਰਕਾਸ਼, ਮਲਿਆਲਮ 'ਚ ਰਾਹੁਲ ਨੰਬਿਆਰ ਅਤੇ ਰਾਕੀਬ ਆਲਮ ਦੇ ਇਸ ਗਾਣੇ ਦੇ ਹਿੰਦੀ ਬੋਲ, ਤੇਲਗੂ - ਚੰਦਰਬੋਸ ਦੁਆਰਾ, ਤਾਮਿਲ - ਵਿਵੇਕਾ ਦੁਆਰਾ, ਕੰਨੜ- ਵਰਦਾਰਜਾ ਚਿਕਬੱਲਾਪੁਰਾ ਅਤੇ ਮਲਿਆਲਮ ਦੁਆਰਾ -ਸਿਜੂ ਥੂਰੂਰ ਵਰਗੇ ਪ੍ਰਤਿਭਾਸ਼ਾਲੀ ਗੀਤਕਾਰਾਂ ਦੁਆਰਾ ਲਿਖਿਆ ਗਿਆ। ਮੈਥਰੀ ਮੂਵੀ ਮੇਕਰਜ਼ ਦੇ ਨਿਰਮਾਤਾ ਨਵੀਨ ਯੇਰਨੇਨੀ ਅਤੇ ਵਾਈ ਰਵੀ ਸ਼ੰਕਰ ਸਾਂਝੇ ਤੌਰ 'ਤੇ ਕਹਿੰਦੇ ਹਨ, ''ਅਸੀਂ ਦਰਸ਼ਕਾਂ ਸਾਹਮਣੇ 'ਜਾਗੋ-ਜਾਗੋ ਬਕਰੇ' ਪੇਸ਼ ਕਰਕੇ ਬੇਹੱਦ ਖੁਸ਼ ਹਾਂ। ਪੁਸ਼ਪਾ ਦਾ ਸੰਗੀਤ ਫ਼ਿਲਮ ਦਾ ਵਿਸਤਾਰ ਹੈ ਅਤੇ ਅਸੀਂ ਇਸ ਭਾਵੁਕ ਗੀਤ ਨੂੰ ਜਾਰੀ ਕਰਕੇ ਬਹੁਤ ਖੁਸ਼ ਹਾਂ। ਇਹ ਗੀਤ ਅੱਲੂ ਅਰਜੁਨ ਦੁਆਰਾ ਨਿਭਾਏ ਗਏ ਪੁਸ਼ਪਾ ਰਾਜ ਦੇ ਕਿਰਦਾਰ ਦੀ ਇੱਕ ਸੰਗੀਤਕ ਜਾਣ-ਪਛਾਣ ਹੈ। ਸਾਨੂੰ ਉਮੀਦ ਹੈ ਕਿ ਵੱਖ -ਵੱਖ ਭਾਸ਼ਾਵਾਂ 'ਚ ਰਿਲੀਜ਼ ਹੋਏ ਇਸ ਗੀਤ ਨੂੰ ਲੋਕਾਂ ਦਾ ਬਹੁਤ ਪਿਆਰ ਮਿਲੇਗਾ।''
ਫ਼ਿਲਮ ਆਂਧਰਾ ਦੀਆਂ ਪਹਾੜੀਆਂ 'ਚ ਲਾਲ ਚੰਦਨ ਦੀ ਸਮੱਗਲਿੰਗ ਅਤੇ ਇਸ ਲਈ ਚੱਲ ਰਹੇ ਗਠਜੋੜ ਦੀ ਕਹਾਣੀ ਦੱਸਦੀ ਹੈ। ਇਸ ਫ਼ਿਲਮ ਨਾਲ ਦਰਸ਼ਕ ਪਹਿਲੀ ਵਾਰ ਅਲੂ ਅਰਜੁਨ ਅਤੇ ਰਸ਼ਮਿਕਾ ਮੰਡਨਾ ਦੀ ਜੋੜੀ ਨੂੰ ਸਕ੍ਰੀਨ 'ਤੇ ਦੇਖਣਗੇ। 'ਪੁਸ਼ਪਾ' ਦੋ ਹਿੱਸਿਆਂ 'ਚ ਰਿਲੀਜ਼ ਹੋਵੇਗੀ।
ਗਾਇਕ ਪ੍ਰਭ ਗਿੱਲ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਿਆਰੀ ਜਿਹੀ ਝਲਕ
NEXT STORY