ਮੁੰਬਈ (ਬਿਊਰੋ)– ਕਾਮਿਕਸਤਾਨ ਕਾਮੇਡੀ ਨਾਲ ਭਰਪੂਰ ਟੈਲੰਟ ਹੰਟ ਸ਼ੋਅ ਦਰਸ਼ਕਾਂ ਨੂੰ ਰੁਝਾਉਣ, ਖ਼ੁਸ਼ ਕਰਨ ਤੇ ਮਨੋਰੰਜਨ ਕਰਨ ਲਈ ਵਾਪਸ ਆ ਗਿਆ ਹੈ। ਓਨਲੀ ਮਚ ਲਾਊਡਰ (ਓ. ਐੱਮ. ਐੱਲ.) ਦੇ ਸਹਿਯੋਗ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਅੱਜ ਆਪਣੇ ਸਭ ਤੋਂ ਪ੍ਰਸਿੱਧ ਕਾਮੇਡੀ ਸ਼ੋਅ ਦੇ ਤੀਜੇ ਸੀਜ਼ਨ ਦਾ ਐਲਾਨ ਕੀਤਾ, ਜਿਸ ’ਚ ਅੱਠ ਮੁਕਾਬਲੇਬਾਜ਼ ਸ਼ਾਮਲ ਹਨ, ਜਿਨ੍ਹਾਂ ਨੂੰ ਕਾਮੇਡੀ ਦੀਆਂ ਵੱਖ-ਵੱਖ ਸ਼ੈਲੀਆਂ ’ਚ ਸੱਤ ਸਲਾਹਕਾਰਾਂ ਵਲੋਂ ਮਾਰਗਦਰਸ਼ਨ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ
ਅਬੀਸ਼ ਮੈਥਿਊ ਤੇ ਕੁਸ਼ਾ ਕਪਿਲਾ ਵਲੋਂ ਹੋਸਟ ਕੀਤੇ ਗਏ ‘ਕਾਮਿਕਸਤਾਨ ਸੀਜ਼ਨ 3’ ਨੂੰ ਜ਼ਾਕਿਰ ਖ਼ਾਨ, ਸੁਮੁਖੀ ਸੁਰੇਸ਼, ਨੀਤੀ ਪਲਟਾ ਤੇ ਕੇਨੀ ਸੇਬੇਸਟੀਅਨ ਵਲੋਂ ਜੱਜ ਕੀਤਾ ਜਾਵੇਗਾ। ਮੁਕਾਬਲੇਬਾਜ਼ਾਂ ਨੂੰ ਮੈਂਟੋਰ ਰਾਹੁਲ ਸੁਬਰਾਮਨੀਅਮ, ਸਪਨ ਵਰਮਾ, ਰੋਹਨ ਜੋਸ਼ੀ, ਪ੍ਰਸ਼ਤੀ ਸਿੰਘ, ਕੰਨਨ ਗਿੱਲ, ਆਧਾਰ ਮਲਿਕ ਤੇ ਅਨੂੰ ਮੈਨਨ ਕਰਨਗੇ।
ਅੱਠ ਮੁਕਾਬਲੇਬਾਜ਼, ਸੱਤ ਮੈਂਟੋਰ, ਚਾਰ ਜੱਜ ਤੇ ਦੋ ਹੋਸਟਸ ਦੇ ਨਾਲ ਅੱਠ ਐਪੀਸੋਡਸ ਦੀ ਆਰੀਜਨਲ ਸੀਰੀਜ਼ 15 ਜੁਲਾਈ ਤੋਂ ਭਾਰਤ ਤੇ 240 ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਸਟ੍ਰੀਮ ਕਰੇਗੀ।
ਐਮਾਜ਼ੋਨ ਪ੍ਰਾਈਮ ਵੀਡੀਓ ਇੰਡੀਆ, ਇੰਡੀਆ ਆਰੀਜਨਲਜ਼ ਦੀ ਮੁਖੀ ਅਪਰਨਾ ਪੁਰੋਹਿਤ ਨੇ ਕਿਹਾ ਕਿ ‘ਕਾਮਿਕਸਤਾਨ’ ਦੇ ਪਹਿਲੇ ਦੋ ਸੀਜ਼ਨਜ਼ ਨੂੰ ਦਰਸ਼ਕਾਂ ਵਲੋਂ ਬਹੁਤ ਪ੍ਰਸ਼ੰਸਾ ਤੇ ਪਿਆਰ ਮਿਲਿਆ। ਇਹ ਸ਼ੋਅ ਨਾ ਸਿਰਫ਼ ਜੇਤੂਆਂ ਲਈ, ਸਗੋਂ ਭਾਰਤ ਦੀ ਕਾਮੇਡੀ ’ਚ ਨਵੇਂ ਤੇ ਉੱਭਰਦੇ ਕਲਾਕਾਰਾਂ ਲਈ ਵੀ ਇਕ ਲਾਂਚ ਪੈਡ ਬਣ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਰੀਕਾ ’ਚ ਗਾਇਕ ਸ਼ੰਕਰ ਮਹਾਦੇਵਨ ਦੇ ਕੰਸਰਟ ’ਚ ਰਣਵੀਰ-ਦੀਪਿਕਾ ਨੇ ਕੀਤਾ ਜ਼ਬਰਦਸਤ ਡਾਂਸ, ਦੋਖੋ ਤਸਵੀਰਾਂ
NEXT STORY