ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਹੁਣ ਬਾਲੀਵੁੱਡ ਤੱਕ ਪਹੁੰਚ ਗਿਆ ਹੈ ਜਿਸ ਨੇ ਬਾਲੀਵੁੱਡ ਦੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਲਪੇਟੇ 'ਚ ਲੈ ਲਿਆ ਹੈ। ਅਮਿਤਾਭ ਬੱਚਨ ਨੇ ਇਸ ਦੀ ਜਾਣਕਾਰੀ ਖੁਦ ਇਕ ਟਵਿਟ ਕਰ ਕੇ ਦਿੱਤੀ ਹੈ ।ਅਮਿਤਾਭ ਤੋਂ ਬਾਅਦ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ ਜਦਕਿ ਜਯਾ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਤੇ ਐਸ਼ਵਰਿਆ ਦੀ ਬੇਟੀ ਅਰਾਧਿਆ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸ ਸਭ ਦੇ ਚਲਦਿਆਂ ਅਮਿਤਾਭ ਬੱਚਨ ਨੇ ਇਕ ਟਵਿਟ ਕੀਤਾ ਸੀ ਜਿਸ 'ਚ ਅਮਿਤਾਭ ਨੇ ਆਪਣੇ ਪਾਜ਼ੇਟਿਵ ਹੋਣ ਦੇ ਨਾਲ-ਨਾਲ ਇਕ ਅਹਿਮ ਗੱਲ ਵੀ ਸਾਂਝੀ ਕੀਤੀ ਹੈ । ਅਮਿਤਾਭ ਬੱਚਨ ਨੇ ਇਸ ਟਵਿਟ 'ਚ ਲਿਖਿਆ ਹੈ 'ਜੋ ਕੋਈ ਵੀ ਪਿਛਲੇ 10 ਦਿਨਾਂ 'ਚ ਮੇਰੇ ਸੰਪਰਕ 'ਚ ਰਿਹਾ ਹੈ ਉਹ ਖੁਦ ਆਪਣਾ ਕੋਰੋਨਾ ਟੈਸਟ ਕਰਵਾ ਲੈਣ' । ਇਸ ਟਵਿਟ ਤੋਂ ਸਾਫ ਪਤਾ ਲੱਗਦਾ ਹੈ ਕਿ ਅਮਿਤਾਭ ਬੱਚਨ ਪਿਛਲੇ ਕਾਫੀ ਦਿਨਾਂ 'ਚ ਕਈ ਲੋਕਾਂ ਨੂੰ ਮਿਲੇ ਹੋਣਗੇ ਜਿਸ ਕਾਰਨ ਉਨ੍ਹਾਂ ਨੇ ਇਹ ਗੱਲ ਆਖੀ ਹੈ।
ਅਭਿਨੇਤਾ ਅਨੁਪਮ ਖੇਰ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, ਪਰਿਵਾਰ ਦੇ 4 ਮੈਂਬਰ ਆਏ ਪਾਜ਼ੇਟਿਵ
NEXT STORY