ਮੁੰਬਈ - ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ’ ਦੇ ਸੈੱਟ ’ਤੇ ਸ਼ੂਟਿੰਗ ਦੌਰਾਨ ਤਿਲਕ ਕੇ ਡਿੱਗ ਪਏ, ਜਿਸ ਨਾਲ ਉਨ੍ਹਾਂ ਦੇ ਗੋਡੇ ’ਤੇ ਸੱਟ ਲੱਗ ਗਈ। ਹਾਲੀਆ ਐਪੀਸੋਡ ਵਿਚ ਉਨ੍ਹਾਂ ਨੇ ਖ਼ੁਦ ਆਪਣੀ ਸੱਟ ਬਾਰੇ ਜਾਣਕਾਰੀ ਦਿੱਤੀ। ਅਮਿਤਾਭ ਬੱਚਨ ਨੇ ਦੱਸਿਆ ਕਿ ਆਮ ਤੌਰ ’ਤੇ ਉਹ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੰਚ ਦੇ ਵਿਚਕਾਰ ਖੜ੍ਹੇ ਹੋ ਕੇ ਆਪਣਾ ਮੋਨੋਲਾਗ ਬੋਲਦੇ ਹਨ ਪਰ ਇਸ ਵਾਰ ਗੋਡੇ ’ਤੇ ਸੱਟ ਲੱਗਣ ਕਾਰਨ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ, “ਕੱਲ ਸ਼ੂਟਿੰਗ ਦੌਰਾਨ ਮੈਂ ਤਿਲਕ ਕੇ ਡਿੱਗ ਪਿਆ ਅਤੇ ਗੋਡੇ ’ਤੇ ਸੱਟ ਲੱਗ ਗਈ।”
ਉਨ੍ਹਾਂ ਆਪਣੇ ਖੱਬੇ ਗੋਡੇ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਅਮਿਤਾਭ ਨੇ ਕਿਹਾ ਕਿ ਉਹ ਮੁਕਾਬਲੇਬਾਜ਼ਾਂ ਦੇ ਸਵਾਲਾਂ ਦੌਰਾਨ ਪ੍ਰੋਗਰਾਮ ਦੀ ਮੇਜ਼ਬਾਨੀ ਲਈ ਖੜ੍ਹੇ ਰਹਿਣਗੇ ਪਰ ਮੋਨੋਲਾਗ ਬੈਠ ਕੇ ਬੋਲਣਗੇ। 83 ਸਾਲਾ ਅਦਾਕਾਰ ਨੇ ਕਿਹਾ, “ਖੜ੍ਹੇ ਹੋਣ ਵਿਚ ਥੋੜ੍ਹੀ ਪ੍ਰੇਸ਼ਾਨੀ ਹੋ ਰਹੀ ਹੈ।” ਇਸ ਦੇ ਬਾਵਜੂਦ ਉਨ੍ਹਾਂ ਨੇ ਸ਼ੂਟਿੰਗ ਜਾਰੀ ਰੱਖੀ ਅਤੇ ਦਰਸ਼ਕਾਂ ਨਾਲ ਜੁੜੇ ਪ੍ਰੋਗਰਾਮ ਨੂੰ ਆਮ ਵਾਂਗ ਪੇਸ਼ ਕੀਤਾ।
ਰੈਪਰ ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਦਾ 'ਫਾਈਨਲ ਰਿਮਾਈਂਡਰ', 5 ਅਕਤੂਬਰ ਨੂੰ ਪੁੱਛਗਿੱਛ ਲਈ ਕੀਤਾ ਤਲਬ
NEXT STORY