ਮੁੰਬਈ- ਟੀ.ਵੀ ਸ਼ੋਅ ‘ਪਵਿੱਤਰ ਰਿਸ਼ਤਾ’ ਨਾਲ ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਨੇ ਸਾਲਾਂ ਤਕ ਦਰਸ਼ਕਾਂ ਦੇ ਦਿਲਾਂ ’ਤੇ ਰਾਜ਼ ਕੀਤਾ। ਸ਼ੋਅ ’ਚ ਹੀ ਅੰਕਿਤਾ ਅਤੇ ਸੁਸ਼ਾਂਤ ਸਿੰਘ ਦਾ ਪਿਆਰ ਪਰਵਾਨ ਚੜਿ੍ਹਆ। 6 ਸਾਲ ਤੱਕ ਡੇਟ ਕਰਨ ਤੋਂ ਬਾਅਦ ਜਦੋਂ ਦੋਵੇਂ ਵੱਖ ਹੋਏ ਤਾਂ ਫੈਨਜ਼ ਦਾ ਦਿਲ ਟੁੱਟ ਗਿਆ। ਦਰਸ਼ਕ ਦੋਵਾਂ ਨੂੰ ਹਮੇਸ਼ਾ ਇਕੱਠੇ ਦੇਖਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ। ਬੀਤੇ ਸਾਲ ਸੁਸ਼ਾਂਤ ਦੀ ਮੌਤ ਨਾਲ ਅੰਕਿਤਾ ਕਾਫ਼ੀ ਸਦਮੇ ’ਚ ਸੀ ਉਨ੍ਹਾਂ ਨੇ ਕਈ ਇੰਟਰਵਿਊ ’ਚ ਕਿਹਾ ਕਿ ਉਹ ਇਸ ਗਮ ਨੂੰ ਭੁੱਲ ਨਹੀਂ ਪਾ ਰਹੀ ਹੈ।
ਅੰਕਿਤਾ ਨੇ ਫੈਨਜ਼ ਨੂੰ ਕੀਤਾ ਹੈਰਾਨ
ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਅੰਕਿਤਾ ਨੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਫੈਨਜ਼ ਹੈਰਾਨ ਹੋ ਗਏ ਹਨ। ਅੰਕਿਤਾ ਲੋਖੰਡੇ ਨੇ ਪੋਸਟ ਕਰ ਕੇ ਦੱਸਿਆ ਹੈ ਕਿ ਉਹ ਕੁਝ ਦਿਨਾਂ ਲਈ ਸੋਸ਼ਲ ਮੀਡੀਆ ਤੋਂ ਦੂਰ ਜਾ ਰਹੀ ਹੈ। ਅੰਕਿਤਾ ਦਾ ਇਹ ਪੋਸਟ ਸੁਸ਼ਾਂਤ ਦੀ ਪਹਿਲੀ ਬਰਸੀ ਤੋਂ ਠੀਕ ਪਹਿਲਾਂ ਆਇਆ ਹੈ।
ਸੋਸ਼ਲ ਮੀਡੀਆ ਤੋਂ ਦੂਰ ਜਾ ਰਹੀ ਹੈ ਅੰਕਿਤਾ
ਅੰਕਿਤਾ ਨੇ ਇੰਸਟਾਗ੍ਰਾਮ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ’ਚ ਲਿਖਿਆ ਹੈ ਕਿ ਇਹ ਅਲਵਿਦਾ ਨਹੀਂ ਹੈ, ਤੁਹਾਨੂੰ ਬਾਅਦ ’ਚ ਮਿਲਾਂਗੀ। ਇਸ ਤੋਂ ਇਹੀ ਪਤਾ ਚੱਲ ਰਿਹਾ ਹੈ ਕਿ ਅੰਕਿਤਾ ਨੇ ਸੋਸ਼ਲ ਮੀਡੀਆ ਤੋਂ ਕੁਝ ਦਿਨਾਂ ਲਈ ਦੂਰੀ ਬਣਾ ਲਈ ਹੈ। ਸ਼ਾਇਦ 14 ਜੂਨ (ਸੁਸ਼ਾਂਤ ਸਿੰਘ ਦੀ ਬਰਸੀ) ਤੱਕ। ਫੈਨਜ਼ ਵੀ ਸਮਝ ਨਹੀਂ ਪਾ ਰਹੇ ਕਿ ਅੰਕਿਤਾ ਅਜਿਹਾ ਕਿਉਂ ਕਰ ਰਹੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ। ਸੁਸ਼ਾਂਤ ਸਿੰਘ ਦੇ ਦੇਹਾਂਤ ਤੋਂ ਬਾਅਦ ਵੀ ਅੰਕਿਤਾ ਕਾਫੀ ਟਾਈਮ ਤਕ ਸੋਸ਼ਲ ਮੀਡੀਆ ਤੋਂ ਦੂਰ ਸੀ।
ਨੀਤੀ ਮੋਹਨ ਨੇ ਦਿੱਤਾ ਪੁੱਤਰ ਨੂੰ ਜਨਮ, ਪਤੀ ਨਿਹਾਰ ਨੇ ਤਸਵੀਰ ਸਾਂਝੀ ਕਰ ਜਤਾਈ ਖੁਸ਼ੀ
NEXT STORY