ਬਾਲੀਵੁੱਡ ਡੈਸਕ- ਅਦਾਕਾਰ ਅਨੁਪਮ ਖ਼ੇਰ ਆਪਣੀ ਮਾਂ ਦੁਲਾਰੀ ਦੇ ਬਹੁਤ ਕਰੀਬ ਹਨ। ਹਾਲ ਹੀ ’ਚ ਅਦਾਕਾਰ ਆਪਣੀ ਮਾਂ ਨੂੰ ਸਰਪ੍ਰਾਈਜ਼ ਕਰਨ ਲਈ ਤਿੰਨ ਮਹੀਨਿਆਂ ਬਾਅਦ ਆਪਣੇ ਘਰ ਦੇ ਸ਼ਹਿਰ ਸ਼ਿਮਲਾ ਪਹੁੰਚੇ। ਜਿੱਥੋਂ ਅਦਾਕਾਰ ਸੋਸ਼ਲ ਮੀਡੀਆ ’ਤੇ ਆਪਣੀ ਹਰ ਰੋਜ਼ ਦੀਆਂ ਝਲਕੀਆਂ ਸਾਂਝੀਆਂ ਕਰ ਰਹੇ ਹਨ। ਇਸ ਦੌਰਾਨ ਅਨੁਪਮ ਨੇ ਆਪਣੀ ਮਾਂ ਨਾਲ ਇਕ ਵੀਡੀਓ ਸਾਂਝੀ ਕੀਤੀ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਣਵੀਰ-ਦੀਪਿਕਾ ਨੇ ਬੰਗਲੇ ’ਚ ਕੀਤਾ ਗ੍ਰਹਿ ਪ੍ਰਵੇਸ਼, ਪੂਰੇ ਰੀਤਿ-ਰਿਵਾਜ਼ਾਂ ਨਾਲ ਕੀਤੀ ਪੂਜਾ
ਅਨੁਪਮ ਖ਼ੇਰ ਨੇ ਇੰਸਟਾਗ੍ਰਾਮ ਸਟੋਰੀ ’ਤੇ ਆਪਣੀ ਮਾਂ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੀ ਮਾਂ ਨੂੰ ਕਹਿੰਦੇ ਹਨ ਕਿ ਤੁਸੀਂ ਅੱਜ ਛੋਲੇ ਭਟੂਰਾ ਖਾ ਰਹੇ ਹੋ। ਇਸ ’ਤੇ ਉਸ ਦੀ ਮਾਂ ਕਹਿੰਦੀ ਹੈ ਕਿ ‘ਹਾਂ, ਅੱਜ ਕਾਫ਼ੀ ਸਮੇਂ ਬਾਅਦ ਛੋਲੇ ਭਟੂਰੇ ਖਾ ਰਹੀ ਹਾਂ। ਹੁਣ ਅਸੀਂ ਬਾਹਰ ਵੀ ਨਹੀਂ ਜਾਂਦੇ, ਪਹਿਲਾਂ ਜਾਂਦੀ ਸੀ ਤਾਂ ਮੈਂ ਖਾਂਦੀ ਸੀ। ਉੱਥੇ ਤੇਰੀ ਤਸਵੀਰ ਵੀ ਲੱਗੀ ਹੋਈ ਹੈ।’ ਇਹ ਸੁਣ ਕੇ ਅਨੁਪਮ ਖ਼ੇਰ ਹੱਸਦੇ ਹੋਏ ਕਹਿੰਦੇ ਹਨ ਕਿ ‘ਅੱਛਾ, ਉੱਥੇ ਮੇਰੀ ਤਸਵੀਰ ਲੱਗੀ ਹੈ।’
ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਨੂੰ ਸਪੋਰਟ ਕਰਨ ’ਤੇ ਫ਼ਿਲਮ ‘ਲਾਈਗਰ’ ਦਾ ਹੋਇਆ ਬਾਈਕਾਟ ਟ੍ਰੈਂਡ
ਇਸ ਤੋਂ ਪਹਿਲਾਂ ਅਨੁਪਮ ਖ਼ੇਰ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਨੂੰ ਮਿਲਣ ਦਾ ਸਰਪ੍ਰਾਈਜ਼ ਪਲਾਨ ਜ਼ਿਆਦਾ ਪਸੰਦ ਨਹੀਂ ਆਇਆ। ਉਹ ਅਚਾਨਕ ਅਨੁਪਮ ਖ਼ੇਰ ਨੂੰ ਦੇਖ ਕੇ ਭਾਵੁਕ ਹੋ ਗਈ ਅਤੇ ਉਨ੍ਹਾਂ ਨੂੰ ਝਿੜਕਣ ਲੱਗ ਗਈ।
ਅਨੁਪਮ ਖ਼ੇਰ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਹਾਲ ਹੀ ’ਚ ‘ਦਿ ਕਸ਼ਮੀਰ ਫ਼ਾਈਲਜ਼’ ’ਚ ਦੇਖਿਆ ਗਿਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਹੁਣ ਅਦਾਕਾਰ ਜਲਦ ਹੀ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ’ਚ ਨਜ਼ਰ ਆਉਣਗੇ।
ਰਣਵੀਰ-ਦੀਪਿਕਾ ਨੇ ਬੰਗਲੇ ’ਚ ਕੀਤਾ ਗ੍ਰਹਿ ਪ੍ਰਵੇਸ਼, ਪੂਰੇ ਰੀਤਿ-ਰਿਵਾਜ਼ਾਂ ਨਾਲ ਕੀਤੀ ਪੂਜਾ
NEXT STORY