ਮੁੰਬਈ (ਏਜੰਸੀ)- ਬਾਲੀਵੁੱਡ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੀ ਫਿਲਮ 'ਬੰਦਰ: ਮੰਕੀ ਇਨ ਏ ਕੇਜ' ਦਾ ਵਰਲਡ ਪ੍ਰੀਮੀਅਰ 04 ਤੋਂ 14 ਸਤੰਬਰ 2025 ਤੱਕ ਹੋਣ ਵਾਲੇ 50ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਵੇਗਾ। ਇਸ ਫਿਲਮ ਦਾ ਨਿਰਮਾਣ ਨਿਖਿਲ ਦਿਵੇਦੀ ਦੁਆਰਾ ਕੀਤਾ ਗਿਆ ਹੈ ਅਤੇ ਇਸ ਵਿਚ ਬੌਬੀ ਦਿਓਲ ਅਤੇ ਸਾਨਿਆ ਮਲਹੋਤਰਾ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਨਿਰਮਾਤਾਵਾਂ ਨੇ ਫਿਲਮ ਤੋਂ ਬੌਬੀ ਦਿਓਲ ਦੇ ਇੰਟੈਂਸ ਲੁੱਕ ਦੀ ਪਹਿਲੀ ਝਲਕ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਫਿਲਮ ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣਿਆ ਗਿਆ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਇੱਕ ਅਜਿਹੀ ਕਹਾਣੀ ਜੋ ਸ਼ਾਇਦ ਕਦੇ ਨਹੀਂ ਸੁਣਾਈ ਜਾਣੀ ਚਾਹੀਦੀ ਸੀ... ਪਰ ਹੁਣ 50ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2025 ਵਿੱਚ ਇੱਕ ਅਧਿਕਾਰਤ ਸਲੈਕਸ਼ ਬਣ ਗਈ ਹੈ। ਸਾਡੀ ਫਿਲਮ, ਜੋ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ, TIFF 50 ਵਿੱਚ ਪ੍ਰੀਮੀਅਰ ਹੋ ਰਹੀ ਹੈ।
ਯੂਟਿਊਬਰ ਪਾਇਲ ਮਲਿਕ ਨੇ ਧਾਰਿਆ ਮਾਂ ਕਾਲੀ ਦਾ ਰੂਪ ! ਵਿਰੋਧ ਮਗਰੋਂ ਮੰਗਣੀ ਪਈ ਮੁਆਫ਼ੀ
NEXT STORY