ਮਨੋਰੰਜਨ ਡੈਸਕ - ਮਸ਼ਹੂਰ ਅਦਾਕਾਰਾ ਅਰਚਨਾ ਪੂਰਨ ਸਿੰਘ ਨੇ ਆਪਣੇ ਯੂਟਿਊਬ ਪ੍ਰਸ਼ੰਸਕਾਂ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਆਪਣੇ ਸਫਲ ਚੈਨਲ ਤੋਂ ਅਸਥਾਈ ਤੌਰ 'ਤੇ ਬ੍ਰੇਕ ਲੈਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਅਰਚਨਾ ਇਸ ਪਲੇਟਫਾਰਮ ਤੋਂ ਹਰ ਮਹੀਨੇ ਲੱਖਾਂ ਰੁਪਏ ਦੀ ਕਮਾਈ ਕਰ ਰਹੀ ਸੀ।
ਕਮਾਈ ਦੇ ਅੰਕੜੇ ਕਰ ਦੇਣਗੇ ਹੈਰਾਨ
ਰਿਪੋਰਟਾਂ ਅਨੁਸਾਰ, ਅਰਚਨਾ ਆਪਣੇ ਯੂਟਿਊਬ ਚੈਨਲ ਰਾਹੀਂ ਹਰ ਮਹੀਨੇ ਲਗਭਗ 4.4 ਲੱਖ ਤੋਂ 6 ਲੱਖ ਰੁਪਏ ਦੀ ਮੋਟੀ ਕਮਾਈ ਕਰ ਰਹੀ ਸੀ। ਜੇਕਰ ਸਾਲਾਨਾ ਆਮਦਨ ਦੀ ਗੱਲ ਕਰੀਏ ਤਾਂ ਇਹ ਅੰਦਾਜ਼ਨ 53 ਲੱਖ ਤੋਂ 72 ਲੱਖ ਰੁਪਏ ਦੇ ਵਿਚਕਾਰ ਬਣਦੀ ਹੈ। ਇੰਨੀ ਵੱਡੀ ਕਮਾਈ ਅਤੇ 1.18 ਮਿਲੀਅਨ ਸਬਸਕ੍ਰਾਈਬਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ।
ਪਰਿਵਾਰ ਨਾਲ ਸਾਂਝਾ ਕੀਤਾ ਆਖਰੀ ਵੀਡੀਓ
ਅਰਚਨਾ ਪੂਰਨ ਸਿੰਘ ਅਤੇ ਉਨ੍ਹਾਂ ਦੇ ਪਤੀ ਪਰਮੀਤ ਸੇਠੀ ਨੇ ਆਪਣੇ ਪੂਰੇ ਪਰਿਵਾਰ ਨਾਲ ਇਕ ਆਖਰੀ ਵੀਡੀਓ ਪੋਸਟ ਕਰਕੇ ਇਸ ਬ੍ਰੇਕ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵਲੌਗ ਉਨ੍ਹਾਂ ਲਈ ਬਹੁਤ ਖਾਸ ਹੈ ਕਿਉਂਕਿ ਇਹ ਬ੍ਰੇਕ ਤੋਂ ਪਹਿਲਾਂ ਦਾ ਆਖਰੀ ਵੀਡੀਓ ਹੈ। ਅਰਚਨਾ ਨੇ ਕਿਹਾ, "ਇਹ ਕੋਈ ਦੁਖਦ ਖ਼ਬਰ ਨਹੀਂ ਹੈ, ਪਰ ਅਸੀਂ ਕੁਝ ਹਫ਼ਤਿਆਂ ਲਈ ਆਰਾਮ ਕਰਨਾ ਚਾਹੁੰਦੇ ਹਾਂ।"
ਨਵੀਂ ਊਰਜਾ ਨਾਲ ਹੋਵੇਗੀ ਵਾਪਸੀ
ਅਰਚਨਾ ਦੇ ਬੇਟਿਆਂ, ਆਯੁਸ਼ਮਾਨ ਅਤੇ ਆਰਿਆਮਨ ਨੇ ਵੀ ਵੀਡੀਓ 'ਚ ਕਿਹਾ ਕਿ ਉਹ ਪਿਛਲੇ ਸਾਲ ਦੇ ਕੰਮ ਤੋਂ ਸੰਤੁਸ਼ਟ ਹਨ ਅਤੇ ਹੁਣ ਇਕ ਨਵੇਂ ਨਜ਼ਰੀਏ ਅਤੇ ਨਵੀਂ ਊਰਜਾ ਨਾਲ ਵਾਪਸ ਆਉਣਗੇ। ਪਰਮੀਤ ਸੇਠੀ ਨੇ ਵੀ ਭਰੋਸਾ ਦਿੱਤਾ ਕਿ ਵਾਪਸੀ ਤੋਂ ਬਾਅਦ ਉਹ ਕੁਝ ਨਵਾਂ ਅਤੇ ਮਜ਼ੇਦਾਰ ਕਰਨ ਦੀ ਕੋਸ਼ਿਸ਼ ਕਰਨਗੇ।
ਅਰਚਨਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਾਲ 2024 ਦੇ ਅੰਤ 'ਚ ਇਹ ਚੈਨਲ ਸ਼ੁਰੂ ਕੀਤਾ ਸੀ ਅਤੇ ਲਗਭਗ ਇਕ ਸਾਲ ਤੱਕ ਹਰ ਹਫ਼ਤੇ ਦੋ ਵੀਡੀਓ ਪੋਸਟ ਕੀਤੇ ਸਨ। ਹੁਣ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਲਈ ਧੰਨਵਾਦ ਕਰਦੇ ਹੋਏ ਜਲਦੀ ਮਿਲਣ ਦਾ ਵਾਅਦਾ ਕੀਤਾ ਹੈ।
ਕੀ ਸੱਚਮੁੱਚ ਨਾਬਾਲਗ ਹੈ ਵਾਇਰਲ ਗਰਲ ਮੋਨਾਲੀਸਾ ? ਪ੍ਰੇਮੀ ਨਾਲ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਕਲੇਸ਼
NEXT STORY