ਲਾਸ ਏਂਜਲਸ (ਏਜੰਸੀ)- ਸਾਲ 1996 ਵਿੱਚ ਰੈਪ ਆਈਕਨ ਟੂਪੈਕ ਸ਼ਕੂਰ ਦੇ ਕਤਲ ਦੇ 30 ਸਾਲਾਂ ਬਾਅਦ ਨੇਵਾਡਾ ਦੀ ਅਦਾਲਤ ਨੇ ਡੁਏਨ "ਕੇਫ ਡੀ" ਡੇਵਿਸ ਨੂੰ ਕਤਲ ਦੀ ਸਾਜ਼ਿਸ਼ ਰਚਣ ਲਈ 40 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਦੇ ਫੈਸਲੇ ਤੋਂ ਪਹਿਲਾਂ, ਸਰਕਾਰੀ ਵਕੀਲ ਮਾਰਕ ਡੀਜੀਆਕੋਮੋ ਨੇ ਡੇਵਿਸ ਦੇ ਅਪਰਾਧਿਕ ਪਿਛੋਕੜ ਦਾ ਹਵਾਲਾ ਦਿੰਦਿਆ ਕਿਹਾ ਕਿ ਉਹ 8 ਵਾਰ ਦਾ ਦੋਸ਼ੀ ਹੈ ਅਤੇ ਆਪਣੇ ਕੀਤਾ ਕਰਮਾਂ ਕਰਕੇ ਵੱਧ ਤੋਂ ਵੱਧ ਸਜ਼ਾ ਦਾ ਹੱਕਦਾਰ ਹੈ।
ਇਹ ਵੀ ਪੜ੍ਹੋ: 'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ ਗਾਇਕਾ ਦਾ ਵੱਡਾ ਦਾਅਵਾ

ਸਜ਼ਾ ਸੁਣਾਉਂਦਿਆਂ ਜੱਜ ਕਾਰਲੀ ਕੀਰਨੀ ਨੇ ਡੇਵਿਸ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਤੁਸੀਂ ਕਿਸੇ ਵਿਅਕਤੀ ਨੂੰ ਉਸਦੇ ਪਰਿਵਾਰ ਤੋਂ ਦੂਰ ਨਹੀਂ ਕਰ ਸਕਦੇ, ਤੁਸੀਂ ਉਸਦੀ ਜਾਨ ਅਤੇ ਉਸਦਾ ਪੂਰਾ ਭਵਿੱਖ ਖੋਹ ਕੇ ਇੰਝ ਹੀ ਬੱਚ ਨਹੀਂ ਸਕਦੇ। ਖਾਸ ਕਰਕੇ ਉਦੋਂ ਜਦੋਂ ਉਹ ਵਿਅਕਤੀ ਟੂਪੈਕ ਸ਼ਕੂਰ ਹੋਵੇ। ਦੁਨੀਆ ਉਸਨੂੰ ਅਤੇ ਉਸਦੀ ਮੌਤ ਨੂੰ ਕਦੇ ਨਹੀਂ ਭੁੱਲੀ।"
ਇਹ ਵੀ ਪੜ੍ਹੋ: 100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ ਐਂਟਰੀ? ਕੀਤਾ ਵੱਡਾ ਖੁਲਾਸਾ

ਸਜ਼ਾ ਸੁਣਾਏ ਜਾਣ ਵੇਲੇ ਅਦਾਲਤ ਵਿੱਚ ਮਰਹੂਮ ਰੈਪਰ ਦੀ ਭੈਣ ਸੇਕੀਵਾ ਸ਼ਕੂਰ ਅਤੇ ਭਰਾ ਮੌਰਿਸ ਸ਼ਕੂਰ ਵੀ ਮੌਜੂਦ ਸਨ। ਉਨ੍ਹਾਂ ਨੇ ਜੱਜ ਨੂੰ ਅਪੀਲ ਕੀਤੀ ਕਿ ਡੇਵਿਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਸੇਕੀਵਾ ਨੇ ਰੋਂਦੇ ਹੋਏ ਕਿਹਾ, "ਟੂਪੈਕ ਸੱਚਮੁੱਚ ਮੇਰਾ ਚਮਕਦਾ ਤਾਰਾ, ਮੇਰਾ ਚਮਕਦਾ ਰਾਜਕੁਮਾਰ ਹੈ; ਪ੍ਰਮਾਤਮਾ ਨੇ ਮੇਰੀ ਦੇਖਭਾਲ ਦੀ ਜ਼ਿੰਮੇਵਾਰੀ ਉਸੇ ਨੂੰ ਸੌਂਪੀ ਸੀ। ਮੈਂ 30 ਸਾਲ ਆਪਣੇ ਭਰਾ ਤੋਂ ਬਿਨਾਂ ਬਿਤਾਏ ਹਨ। ਮੇਰਾ ਮੰਨਣਾ ਹੈ ਕਿ ਜੇਕਰ ਕਿਸੇ ਦੀ ਜ਼ਿੰਦਗੀ ਮਾਇਨੇ ਰੱਖਦੀ ਹੈ, ਜੇਕਰ ਸਾਰੀਆਂ ਜ਼ਿੰਦਗੀਆਂ ਮਾਇਨੇ ਰੱਖਦੀਆਂ ਹਨ, ਤਾਂ ਯਕੀਨਨ ਟੂਪੈਕ ਦੀ ਜ਼ਿੰਦਗੀ ਵੀ ਮਾਇਨੇ ਰੱਖਦੀ ਸੀ। ਅਜਿਹੇ ਵਿਅਕਤੀ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਸੋਚ ਸਕੇ ਕਿ ਉਸਨੇ ਦੁਨੀਆ ਦਾ ਕੀ ਨੁਕਸਾਨ ਕੀਤਾ ਹੈ।" ਦੱਸ ਦੇਈਏ ਕਿ ਅਗਸਤ ਦੇ ਅਖੀਰ ਵਿੱਚ ਡੇਵਿਸ ਨੂੰ ਇੱਕ ਅਪਰਾਧਿਕ ਗੈਂਗ ਨੂੰ ਉਤਸ਼ਾਹਿਤ ਕਰਨ ਅਤੇ ਜਾਨਲੇਵਾ ਹਥਿਆਰ ਨਾਲ ਕਤਲ ਕਰਨ ਵਿੱਚ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
ਇਹ ਵੀ ਪੜ੍ਹੋ: "ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ ਸੁਮਨ

ਕਿਵੇਂ ਹੋਇਆ ਟੂਪੈਕ ਦਾ ਕਤਲ
ਟੂਪੈਕ ਸ਼ਾਕੁਰ ਦਾ ਕਤਲ 1996 ਵਿੱਚ ਪੈਰਾਡਾਈਜ਼, ਨੇਵਾਡਾ ਵਿਖੇ ਇੱਕ ਟ੍ਰੈਫਿਕ ਲਾਈਟ 'ਤੇ ਕੀਤਾ ਗਿਆ ਸੀ। ਉਸਨੂੰ 4 ਗੋਲੀਆਂ ਮਾਰੀਆਂ ਗਈਆਂ ਸਨ। ਗੋਲੀਆਂ ਇੱਕ ਚਿੱਟੇ ਰੰਗ ਦੀ ਕੈਡੀਲੈਕ ਕਾਰ 'ਚੋਂ ਚਲਾਈਆਂ ਗਈਆਂ ਸਨ, ਜੋ ਸ਼ਕੂਰ ਦੀ ਕਾਰ ਦੇ ਨਾਲ ਆ ਕੇ ਰੁਕੀ ਸੀ। ਸ਼ਕੂਰ ਦੀ ਇਸ ਗੋਲੀਬਾਰੀ ਤੋਂ 6 ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: 'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ ਭੱਜਿਆ ਇਨਫਲੂਐਂਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ ਗਾਇਕਾ ਦਾ ਵੱਡਾ ਦਾਅਵਾ
NEXT STORY