ਐਂਟਰਟੇਨਮੈਂਟ ਡੈਸਕ - ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸਮੁਕ’ ਦੀ ਕਾਸਟਿੰਗ ਨੂੰ ਲੈ ਕੇ ਚਰਚਾਵਾਂ ’ਚ ਬਨਿਤਾ ਸੰਧੂ ਦਾ ਨਾਂ ਵੀ ਜੁੜ ਗਿਆ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਇਸ ਬਹੁ-ਉਡੀਕੀ ਸਾਇੰਸ-ਫ਼ਿਕਸ਼ਨ ਐਕਸ਼ਨ-ਸਰਵਾਈਵਲ ਥ੍ਰਿਲਰ ਦਾ ਹਿੱਸਾ ਹੈ।
ਸੂਤਰਾਂ ਅਨੁਸਾਰ ਕਨਿਸ਼ਕ ਵਰਮਾ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ ’ਚ ਬਨਿਤਾ ਇਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਦੱਸਿਆ ਜਾ ਰਹਾ ਹੈ ਕਿ ਉਹ ਬ੍ਰਿਟੇਨ ’ਚ ਜਨਮੀ ਭਾਰਤੀ ਮਹਿਲਾ ਦਾ ਕਿਰਦਾਰ ਨਿਭਾਏਗੀ, ਜੋ ਖ਼ੁਦ ਨੂੰ ਅਜਿਹੇ ਮਿਸ਼ਨ ਦਾ ਹਿੱਸਾ ਪਾਉਂਦੀ ਹੈ, ਜਿਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ ਸੀ।
ਸਨਸ਼ਾਈਨ ਪਿਕਚਰਜ਼ ਦੇ ਬੈਨਰ ਹੇਠ ਵਿਪੁਲ ਅੰਮ੍ਰਿਤਲਾਲ ਸ਼ਾਹ ਦੁਆਰਾ ਨਿਰਮਿਤ ਅਤੇ ਆਸ਼ਿਨ ਏ. ਸ਼ਾਹ ਦੁਆਰਾ ਸਹਿ-ਨਿਰਮਿਤ ‘ਸਮੁਕ’ ਦੀ ਸ਼ੂਟਿੰਗ ਫਿਲਹਾਲ ਲੰਡਨ ’ਚ ਚੱਲ ਰਹੀ ਹੈ। ਇਸ ਫ਼ਿਲਮ ਜ਼ਰੀਏ ਅਕਸ਼ੈ ਕੁਮਾਰ ਅਤੇ ਵਿਪੁਲ ਅੰਮ੍ਰਿਤਲਾਲ ਸ਼ਾਹ 13 ਸਾਲ ਬਾਅਦ ਇਕੱਠੇ ਕੰਮ ਕਰ ਰਹੇ ਹਨ। ਫ਼ਿਲਮ ਨੂੰ ਸਿਨੇਮਾਘਰਾਂ ’ਚ ਵੱਡੇ ਪੱਧਰ ’ਤੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਫਿਲਮ ‘ਨਖਰੇਵਾਲੀ’ ਅਨੋਖੀ ‘ਰੋਮਾਂਟਿਕ ਕਾਮੇਡੀ’ ਨਾਲ ਮਨੋਰੰਜਨ ਦੀ ਨਵੀਂ ਪਰਿਭਾਸ਼ਾ ਦੇਣ ਨੂੰ ਤਿਆਰ
NEXT STORY