ਐਂਟਰਟੇਨਮੈਂਟ ਡੈਸਕ - ਨਵੇਂ ਅਦਾਕਾਰ ਅੰਸ਼ ਦੁੱਗਲ ਅਤੇ ਪ੍ਰਗਤੀ ਸ਼੍ਰੀਵਾਸਤਵ ਆਪਣੀ ਫ਼ਿਲਮ ‘ਨਖ਼ਰੇਵਾਲੀ’ ਨਾਲ ਰੋਮਾਂਟਿਕ ਕਾਮੇਡੀ ਦੇ ਅੰਦਾਜ਼ ’ਚ ਕ ਨਵੀਂ ਸੋਚ ਅਤੇ ਤਾਜ਼ਗੀ ਲੈ ਕੇ ਆ ਰਹੇ ਹਨ। “ਕਦੇ-ਕਦੇ ਪਿਆਰ ’ਚ ਮਜਨੂੰ ਨੂੰ ਵੀ ਲੈਲਾ ਬਣਨਾ ਪੈਂਦਾ ਹੈ।” ਪੋਸਟਰ ’ਤੇ ਲਿਖੀ ਇਹ ਸਤਰ ਦਰਸ਼ਕਾਂ ਦੀ ਦਿਲਚਸਪੀ ਵਧਾ ਰਹੀ ਹੈ। ਇਹ ਰਿਸ਼ਤਿਆਂ ਵਿਚ ਰਵਾਇਤੀ ਭੂਮਿਕਾਵਾਂ ਨੂੰ ਉਲਟਾਉਣ ਦਾ ਸੰਕੇਤ ਦਿੰਦੀ ਹੈ ਅਤੇ ਪਿਆਰ ਤੇ ਇਸਤਰੀ-ਪੁਰਖ ਦੇ ਰਿਸ਼ਤਿਆਂ ਨੂੰ ਇਕ ਨਵੇਂ ਨਜ਼ਰੀਏ ਤੋਂ ਦੇਖਣ ਦੀ ਗੱਲ ਕਰਦੀ ਹੈ। ਰਾਹੁਲ ਸ਼ੰਕਲਿਆ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਦੀ ਕਹਾਣੀ ਅਤੇ ਪਟਕਥਾ ਦਿਵਿਆ ਨਿਧੀ ਸ਼ਰਮਾ ਨੇ ਲਿਖੀ ਹੈ। ਫ਼ਿਲਮ ਰੋਮਾਂਟਿਕ ਕਾਮੇਡੀ ’ਚ ਇਕ ਅਨੋਖਾ ‘ਵਾਮਾਂਟਿਕ ਕਾਮੇਡੀ’ ਅੰਦਾਜ਼ ਲੈ ਕੇ ਆਉਂਦੀ ਹੈ।
ਆਨੰਦ ਐੱਲ. ਰਾਏ ਅਤੇ ਹਿਮਾਂਸ਼ੂ ਸ਼ਰਮਾ ਦੀ ਅਗਵਾਈ ’ਚ ਜੀਓ ਸਟੂਡੀਓਜ਼ ਅਤੇ ਕਲਰ ਯੈਲੋ ਦੁਆਰਾ ਨਿਰਮਿਤ ‘ਨਖਰੇਵਾਲੀ’ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਕਹਾਣੀਆਂ ਅਤੇ ਨਵੇਂ ਨਜ਼ਰੀਏ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀ ਇਸ ਬੈਨਰ ਦੀ ਖ਼ਾਸ ਰਵਾਇਤ ਨੂੰ ਅੱਗੇ ਵਧਾਉਂਦੀ ਹੈ। ਇਹ ਫ਼ਿਲਮ 30 ਅਕਤੂਬਰ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ ਸੁਮਨ
NEXT STORY