ਮੁੰਬਈ : ਬਿੱਗ ਬੌਸ ਫੇਮ ਅਦਾਕਾਰਾ ਅਰਸ਼ੀ ਖਾਨ ਨੇ ਧੂਮਧਾਮ ਨਾਲ ਗਣਪਤੀ ਪੂਜਾ ਕੀਤੀ। ਅਰਸ਼ੀ ਖਾਨ ਨੇ ਆਪਣੀ ਭਗਤੀ ਵਿਚ ਡੁੱਬੀ ਹੋਈ ਦੀ ਇਹ ਫੋਟੋ ਇੰਸਟਗ੍ਰਾਮ ’ਤੇ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਇਹ ਤਸਵੀਰਾਂ ਵਾਇਰਲ ਹੋਈਆਂ ਕੁਝ ਲੋਕਾਂ ਦੀਆਂ ਭਾਵਨਾਵਾਂ ਆਹਤ ਹੋ ਗਈਆਂ ਅਤੇ ਉਨ੍ਹਾਂ ਨੇ ਅਰਸ਼ੀ ਖਾਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਮੁਸਲਿਮ ਹੋਣ ’ਤੇ ਹੈ ਮਾਣ
ਇੰਸਟਾਗ੍ਰਾਮ ’ਤੇ ਟ੍ਰੋਲਸ ਅਰਸ਼ੀ ਖਾਨ ਨੂੰ ਬਹੁਤ ਬੁਰਾ ਭਲਾ ਕਹਿਣ ਲੱਗੇ। ਇਸ ਦਾ ਹੁਣ ਵਿਰੋਧ ਕਰਦੇ ਹੋਏ ਅਰਸ਼ੀ ਖਾਨ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਅਰਸ਼ੀ ਨੇ ਸਾਫ ਸ਼ਬਦਾਂ ਵਿਚ ਟ੍ਰੋਲਸ ਨੂੰ ਕਿਹਾ ਕਿ ਉਸ ਨੂੰ ਮੁਸਲਿਮ ਹੋਣ ’ਤੇ ਮਾਣ ਹੈ ਪਰ ਉਹ ਭਾਰਤੀ ਹੈ ਇਸ ਲਈ ਉਹ ਸਾਰੇ ਤਿਉਹਾਰ ਮਨਾਏਗੀ।

ਅਰਸ਼ੀ ਖਾਨ ਨੇ ਟ੍ਰੋਲਸ ਦੀ ਲਾਈ ਕਲਾਸ
ਅਰਸ਼ੀ ਖਾਨ ਨੇ ਇੰਸਟਾਗ੍ਰਾਮ ’ਤੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਤਾਂ ਆਪਣੇ ਫੈਨਜ਼ ਨੂੰ ਕਹਿ ਰਹੀ ਹੈ,‘ ਮੈਂ ਇਹ ਬਿਊਟੀਫੁੱਲ ਆਸਾਮੀ ਲੁੱਕ ਲੈ ਕੇ ਆਪਣੇ ਦੋਸਤਾਂ ਕੋਲ ਇਥੇ ਗਣੇਸ਼ ਜੀ ਦੀ ਪੂਜਾ ਕਰਨ ਗਈ ਸੀ। ਮੈਂ ਸੋਚਿਆ ਕਿ ਇਕ ਵਧੀਆ ਜਿਹੀ ਫੋਟੋ ਪੋਸਟ ਕਰ ਲਵਾਂ, ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗੀ। ਮੈਂ ਘਰ ਆ ਕੇ ਦੇਖਿਆ ਤਾਂ ਫੋਟੋ ’ਤੇ ਏਨੀਆਂ ਗਾਲ੍ਹਾਂ ਕੱਢ ਰਹੇ ਹੋ ਤੁਸੀਂ। ਮੁਸਲਿਮ ਲੋਕ ਏਨੀਆਂ ਗਾਲ੍ਹਾਂ ਦੇ ਰਹੇ ਹਨ। ਕੀ ਮਜ਼ਹਬ, ਮਜ਼ਹਬ ਲਾ ਰੱਖੀ ਹੈ, ਜੋ ਵੀ ਮੇਰੇ ਕਾਮੈਂਟ ਸੈਕਸ਼ਨ ’ਤੇ ਹਿੰਦੂ ਮੁਸਲਿਮ ਕਰ ਰਿਹਾ ਹੈ ਉਹ ਦਫ਼ਾ ਹੋ ਜਾਓ।’
ਅਰਸ਼ੀ ਖਾਨ ਨੇ ਵੀਡੀਓ ਸ਼ੇਅਰ ਕਰਕੇ ਇਹ ਗੱਲ ਕਹੀ
ਅਰਸ਼ੀ ਖਾਨ ਅੱਗੇ ਕਹਿੰਦੀ ਹੈ, 'ਇੱਕ ਭਾਰਤੀ ਹੋਣ ਦੇ ਨਾਤੇ, ਮੈਂ ਜੋ ਵੀ ਤਿਉਹਾਰ ਮਨਾਉਣਾ ਚਾਹੁੰਦੀ ਹਾਂ, ਉਹ ਮਨਾਵਾਂਗੀ। ਇਹ ਈਦ ਹੋਵੇ ਜਾਂ ਦੀਵਾਲੀ, ਇਹ ਹੱਵਾਹ ਹੋਵੇ. ਮੈਨੂੰ ਇਸ ਤੋਂ ਵਧੇਰੇ ਖੁਸ਼ੀ ਮਿਲਦੀ ਹੈ। ਕਿਰਪਾ ਕਰਕੇ ਮੈਨੂੰ ਇਹ ਨਾ ਸਿਖਾਓ ਕਿ ਕੀ ਕਰਨਾ ਹੈ। ਹਾਂ, ਮੈਂ ਇੱਕ ਮੁਸਲਮਾਨ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਇੱਕ ਮੁਸਲਮਾਨ ਹਾਂ ਪਰ ਮੈਂ ਇੱਕ ਭਾਰਤੀ ਵੀ ਹਾਂ ਅਤੇ ਮੈਂ ਸਾਰੇ ਤਿਉਹਾਰ ਮਨਾਵਾਂਗੀ। ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ।
ਰਾਣਾ ਰਣਬੀਰ ਨੇ ਪਤਨੀ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਪਸੰਦ
NEXT STORY