ਮੁੰਬਈ (ਬਿਊਰੋ) : ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖ਼ਾਨ ਦੀ ਜ਼ਮਾਨਤ 'ਤੇ ਅੱਜ ਫਿਰ ਸੁਣਵਾਈ ਹੋਵੇਗੀ। ਮੰਗਲਵਾਰ ਨੂੰ ਬੰਬੇ ਹਾਈ ਕੋਰਟ 'ਚ ਆਰੀਅਨ ਖ਼ਾਨ ਦੇ ਮਾਮਲੇ 'ਤੇ ਸੁਣਵਾਈ ਸ਼ਾਮ 6 ਵਜੇ ਤੱਕ ਚੱਲੀ। ਬਾਅਦ 'ਚ ਅਦਾਲਤ ਨੇ ਸੁਣਵਾਈ ਬੁੱਧਵਾਰ ਨੂੰ ਜਾਰੀ ਰੱਖਣ ਦਾ ਹੁਕਮ ਦਿੱਤਾ। ਉਮੀਦ ਹੈ ਕਿ ਆਰੀਅਨ ਨੂੰ ਬੁੱਧਵਾਰ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੇਗੀ।
ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਰੀਅਨ ਖ਼ਾਨ ਦਾ ਕੇਸ ਲੜ ਰਹੇ ਹਨ। ਮੰਗਲਵਾਰ ਨੂੰ ਐੱਨ. ਸੀ. ਬੀ. ਅਤੇ ਆਰੀਅਨ ਦੇ ਵਕੀਲਾਂ ਨੇ ਅਦਾਲਤ 'ਚ ਜ਼ੋਰਦਾਰ ਬਹਿਸ ਪੇਸ਼ ਕੀਤੀ ਸੀ। NCB ਨੇ ਜਿੱਥੇ ਆਰੀਅਨ ਨੂੰ ਜ਼ਮਾਨਤ ਮਿਲਣ ਦਾ ਸਖਤ ਵਿਰੋਧ ਕੀਤਾ, ਉਥੇ ਹੀ ਮੁਕੁਲ ਰੋਹਤਗੀ ਨੇ ਆਰੀਅਨ ਦੀ ਗ੍ਰਿਫ਼ਤਾਰੀ 'ਤੇ ਸਵਾਲ ਖੜ੍ਹੇ ਕੀਤੇ।
ਆਰੀਅਨ ਪਾਰਟੀ 'ਚ ਸਨ ਮਹਿਮਾਨ
ਆਰੀਅਨ ਦੇ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਆਰੀਅਨ ਕੋਵਿਡ ਦੌਰਾਨ ਭਾਰਤ ਪਰਤਿਆ ਹੈ। ਉਹ ਕੈਲੀਫੋਰਨੀਆ 'ਚ ਪੜ੍ਹਦਾ ਸੀ। ਆਰੀਅਨ ਗਾਹਕ ਨਹੀਂ ਸੀ। ਕਰੂਜ਼ ਪਾਰਟੀ 'ਚ ਆਰੀਅਨ ਖ਼ਾਸ ਮਹਿਮਾਨ ਸਨ। ਪ੍ਰਦੀਪ ਗਾਬਾ ਨੇ ਆਰੀਅਨ ਨੂੰ ਪਾਰਟੀ 'ਚ ਬੁਲਾਇਆ ਸੀ। ਪ੍ਰਦੀਪ ਗਾਬਾ ਈਵੈਂਟ ਮੈਨੇਜਰ ਸਨ। ਆਰੀਅਨ ਅਤੇ ਅਰਬਾਜ਼ ਨੂੰ ਬੁਲਾਇਆ ਗਿਆ। ਆਰੀਅਨ ਅਤੇ ਅਰਬਾਜ਼ ਮਰਚੈਂਟ ਕੋਲੋਂ ਕਰੂਜ਼ ਪਾਰਟੀ ਲਈ ਟਿਕਟ ਵੀ ਨਹੀਂ ਸੀ। ਪੰਚਨਾਮਾ 'ਚ ਫੋਨ ਜ਼ਬਤ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਆਰੀਅਨ ਦੀ ਡਰੱਗਜ਼ ਚੈਟ ਦਾ ਇਸ ਮਾਮਲੇ ਨਾਲ ਨਹੀਂ ਕੋਈ ਲੈਣਾ-ਦੇਣਾ
ਉਹ ਸ਼ਾਮ 4.30 ਵਜੇ ਕਰੂਜ਼ ਟਰਮੀਨਲ 'ਤੇ ਪਹੁੰਚੇ। NCB ਨੂੰ ਪਹਿਲਾਂ ਹੀ ਕਰੂਜ਼ 'ਤੇ ਡਰੱਗ ਪਾਰਟੀ ਕਰਨ ਦੀ ਜਾਣਕਾਰੀ ਸੀ। ਉਨ੍ਹਾਂ ਨੇ ਆਰੀਅਨ, ਅਰਬਾਜ਼ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੀਅਨ ਕੋਲੋਂ ਕੋਈ ਵੀ ਨਸ਼ਾ ਜ਼ਬਤ ਨਹੀਂ ਕੀਤਾ ਗਿਆ। ਉਸ ਦੇ ਦੋਸਤ ਅਰਬਾਜ਼ ਮਰਚੈਂਟ ਦੀ ਜੁੱਤੀ 'ਚੋਂ 6 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ ਹੈ। ਨਸ਼ੇ ਦੀ ਇੰਨੀ ਛੋਟੀ ਡੋਜ਼ ਲਈ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਆਰੀਅਨ ਦਾ ਡਰੱਗ ਲੈਣ ਲਈ ਟੈਸਟ ਨਹੀਂ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਬਿਨਾਂ ਕਿਸੇ ਸਬੂਤ ਦੇ ਕਿਸੇ ਨੂੰ 20 ਦਿਨਾਂ ਤੱਕ ਜੇਲ੍ਹ 'ਚ ਰੱਖਿਆ ਹੈ।
ਆਰੀਅਨ ਦੇ ਮਾਤਾ-ਪਿਤਾ ਕਾਰਨ ਇਹ ਮਾਮਲਾ ਕਾਫ਼ੀ ਚਰਚਾ 'ਚ ਹੈ। ਜਦੋਂ NCB ਨੇ ਕੋਈ ਵਸੂਲੀ ਨਹੀਂ ਕੀਤੀ, ਕੋਈ ਖਪਤ ਨਹੀਂ ਕੀਤੀ, ਤਾਂ ਆਰੀਅਨ ਕਿਸ ਸਬੂਤ ਨਾਲ ਛੇੜਛਾੜ ਕਰੇਗਾ? NCB ਦੁਆਰਾ ਹਵਾਲਾ ਦਿੱਤੀ ਗਈ ਚੈਟ 2018-19 ਦੀ ਹੈ, ਜਿਸਦਾ ਕਰੂਜ਼ ਡਰੱਗਜ਼ ਪਾਰਟੀ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਗੱਲਬਾਤ ਉਦੋਂ ਹੋਈ ਜਦੋਂ ਆਰੀਅਨ ਵਿਦੇਸ਼ 'ਚ ਸੀ।
ਆਰੀਅਨ ਤੋਂ ਕੋਈ ਰਿਕਵਰੀ ਨਹੀਂ ਹੋਈ
ਆਰੀਅਨ ਦੀ ਗ੍ਰਿਫ਼ਤਾਰੀ 'ਤੇ ਸਵਾਲ ਉਠਾਉਂਦੇ ਹੋਏ ਮੁਕੁਲ ਰੋਹਤਗੀ ਨੇ ਕਿਹਾ ਕਿ ਹੁਣ ਤੱਕ 23 ਦਿਨ ਬੀਤ ਚੁੱਕੇ ਹਨ, ਇਸ ਮਾਮਲੇ 'ਚ ਕੋਈ ਬਰਾਮਦਗੀ ਨਹੀਂ ਹੋਈ ਹੈ। ਅਜੇ ਵੀ ਆਰੀਅਨ ਨਾਲ ਅਪਰਾਧੀ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਮੁਕੁਲ ਰੋਹਗਤੀ ਨੇ ਆਰੀਅਨ ਦੇ ਕਿਸੇ ਸਾਜ਼ਿਸ਼ 'ਚ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਮੁਤਾਬਕ ਜੇਕਰ ਕੋਈ ਸਾਜ਼ਿਸ਼ ਰਚੀ ਜਾਂਦੀ ਹੈ ਤਾਂ ਇਸ ਮਾਮਲੇ 'ਚ 1 ਸਾਲ ਦੀ ਕੈਦ ਦੀ ਵਿਵਸਥਾ ਹੈ। ਆਰੀਅਨ ਮਾਮਲੇ 'ਚ ਕੋਈ ਵਿੱਤੀ ਲੈਣ-ਦੇਣ ਨਹੀਂ ਸੀ।
ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ
NEXT STORY