ਮੁੰਬਈ (ਬਿਊਰੋ)– ‘ਅਵਤਾਰ 2’ ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਹੈ। ਫ਼ਿਲਮ ਨੇ 3 ਦਿਨਾਂ ਅੰਦਰ ਭਾਰਤ ’ਚ 129 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ’ਤੇ ਏਜੰਸੀ ਨੇ ਮਾਰੀ ਰੇਡ
ਫ਼ਿਲਮ ਨੇ ਪਹਿਲੇ ਦਿਨ 41 ਕਰੋੜ, ਦੂਜੇ ਦਿਨ 42 ਕਰੋੜ ਤੇ ਤੀਜੇ ਦਿਨ 46 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਦੁਨੀਆ ਭਰ ਦੀ 3 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਆਪਣੇ ਪਹਿਲੇ ਵੀਕੈਂਡ 434.5 ਮਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ।
ਭਾਰਤੀ ਕਰੰਸੀ ਮੁਤਾਬਕ ਇਹ ਕਮਾਈ 3500 ਕਰੋੜ ਰੁਪਏ ਤੋਂ ਵੀ ਵੱਧ ਹੈ। ਦੱਸ ਦੇਈਏ ਕਿ ਫ਼ਿਲਮ ਦਾ ਬਜਟ 350 ਤੋਂ 400 ਮਿਲੀਅਨ ਡਾਲਰਸ ਦੱਸਿਆ ਜਾ ਰਿਹਾ ਹੈ ਤੇ ਇਸ ਮੁਤਾਬਕ ਫ਼ਿਲਮ ਨੇ ਤਿੰਨ ਦਿਨਾਂ ਅੰਦਰ ਹੀ ਆਪਣੇ ਬਜਟ ਨੂੰ ਪਾਰ ਕਰ ਲਿਆ ਹੈ।
‘ਅਵਤਾਰ 2’ ਦਾ ਪਹਿਲਾ ਭਾਗ 13 ਸਾਲ ਪਹਿਲਾਂ ਸਾਲ 2009 ’ਚ ਰਿਲੀਜ਼ ਹੋਇਆ ਸੀ। ‘ਅਵਤਾਰ 1’ ਨੇ ਦੁਨੀਆ ਭਰ ’ਚ 2.9 ਬਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ। ‘ਅਵਤਾਰ 1’ ਦੁਨੀਆ ਭਰ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ਪਹਿਲੇ ਨੰਬਰ ’ਤੇ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਫੀਫਾ ਫਿਨਾਲੇ' 'ਚ ਸ਼ਾਹਰੁਖ ਖ਼ਾਨ ਦੀ ਹੋਈ ਬੱਲੇ-ਬੱਲੇ, ਕਿੰਗ ਖ਼ਾਨ ਦਾ ਸਿਗਨੇਚਰ ਸਟੈਪ ਕਾਪੀ ਕਰਦੇ ਦਿਸੇ ਵੇਨ ਰੂਨੀ
NEXT STORY