ਮੁੰਬਈ (ਬਿਊਰੋ) : ਕਤਰ 'ਚ ਹੋਏ 'ਫੀਫਾ ਵਰਲਡ ਕੱਪ' ਲਈ ਇਸ ਵਾਰ ਭਾਰਤੀਆਂ 'ਚ ਵੀ ਭਾਰੀ ਕ੍ਰੇਜ਼ ਵੇਖਣ ਨੂੰ ਮਿਲਿਆ। ਬਾਲੀਵੁੱਡ ਸਿਤਾਰਿਆਂ ਦੇ ਫੈਨਜ਼ ਲਈ ਇਸ 'ਫੀਫਾ ਵਰਲਡ ਕੱਪ' ਬੇਹੱਦ ਖ਼ਾਸ ਰਿਹਾ। ਇਸ ਵਾਰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਮੈਚ ਦੌਰਾਨ ਸ਼ਿਰਕਤ ਕੀਤੀ, ਜਿਨ੍ਹਾਂ 'ਚੋਂ ਇੱਕ ਨੇ ਸ਼ਾਹਰੁਖ ਖ਼ਾਨ। ਇਸ ਦੌਰਾਨ ਫੀਫਾ ਫਿਨਾਲੇ 'ਚ 'ਕਿੰਗ ਖ਼ਾਨ' ਦਾ ਜਾਦੂ ਵੇਖਣ ਨੂੰ ਮਿਲਿਆ।
ਦੱਸ ਦਈਏ ਕਿ 'ਫੀਫਾ ਵਰਲਡ ਕੱਪ' ਦਾ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸੁਪਰਸਟਾਰ ਸ਼ਾਹਰੁਖ ਖ਼ਾਨ ਸਾਬਕਾ ਫੁੱਟਬਾਲ ਖਿਡਾਰੀ ਵੇਨ ਰੂਨੀ ਨਾਲ ਸਟੇਜ ਸ਼ੇਅਰ ਕਰਦੇ ਨਜ਼ਰ ਆਏ। ਦੋਵੇਂ ਕਤਰ 'ਚ ਫਾਈਨਲ ਮੈਚ ਤੋਂ ਪਹਿਲਾਂ ਲਾਈਵ ਗੱਲਬਾਤ ਲਈ ਮੌਜੂਦ ਸਨ, ਜਿੱਥੇ ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਦਾ ਪ੍ਰਮੋਸ਼ਨ ਵੀ ਕੀਤਾ।
ਸ਼ਾਹਰੁਖ ਖ਼ਾਨ ਤੇ ਵੇਨ ਰੂਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖ਼ਾਨ ਤੇ ਵੇਨ ਰੂਨੀ ਇੱਕ-ਦੂਜੇ ਨਾਲ ਹਾਸਾ-ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਵੇਨ ਰੂਨੀ ਸ਼ਾਹਰੁਖ ਖ਼ਾਨ ਤੋਂ ਫੀਫਾ ਫਾਈਨਸ ਦੀ ਉਤਸੁਕਤਾ ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਪਠਾਨ' ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ।
ਇਸ ਵਿਚਾਲੇ ਵੇਨ ਸ਼ਾਹਰੁਖ ਨੂੰ ਉਨ੍ਹਾਂ ਦਾ ਸਿਗਨੇਚਰ ਸਟੈਪ ਕਰਕੇ ਵਿਖਾਉਣ ਦੀ ਬੇਨਤੀ ਕੀਤੀ। ਜਦੋਂ ਸ਼ਾਹਰੁਖ ਨੇ ਬਾਹਾਂ ਖੋਲ੍ਹ ਕੇ ਆਪਣਾ ਸਿਗਨੇਚਰ ਸਟੈਪ ਕੀਤਾ ਤਾਂ ਇਸ ਦੌਰਾਨ ਵੇਨ ਰੂਨੀ ਵੀ ਕਿੰਗ ਖ਼ਾਨ ਦਾ ਸਿਗਨੇਚਰ ਸਟੈਪ ਕਾਪੀ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਦੋਹਾਂ ਦੇ ਇਸ ਯਾਦਗਾਰੀ ਪਲਾਂ ਦੀ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਆਪਣੇ ਕੁਮੈਂਟਸ 'ਚ ਸ਼ਾਹਰੁਖ ਖ਼ਾਨ ਦੀ ਤਾਰੀਫ਼ ਕਰਦੇ ਨਜ਼ਰ ਆਏ।
ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਲਗਭਗ 4 ਸਾਲ ਦੇ ਬ੍ਰੇਕ ਤੋਂ ਬਾਅਦ ਫ਼ਿਲਮ 'ਪਠਾਨ' ਤੇ 'ਜਵਾਨ' ਨਾਲ ਫ਼ਿਲਮੀ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫ਼ਿਲਮ ਦੇ ਪੋਸਟਰ ਤੇ ਪਹਿਲੇ ਗੀਤ ਨੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਫ਼ਿਲਮ 'ਪਠਾਨ' ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਮੋਰਨੀ ਬਣ ਭਾਰਤ ਦੀ ਸਰਗਮ ਕੌਸ਼ਲ ਨੇ ਜਿੱਤਿਆ 'ਮਿਸਿਜ਼ ਵਰਲਡ' ਦਾ ਖਿਤਾਬ, 63 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜਿਆ
NEXT STORY