ਮੁੰਬਈ : ਫਿਲਮ 'ਵਿਕੀ ਡੋਨਰ' ਦੀ ਜੋੜੀ ਭਾਵ ਆਯੁਸ਼ਮਾਨ ਖੁਰਾਣਾ ਅਤੇ ਯਾਮੀ ਗੌਤਮ ਦਾ 3 ਸਾਲ ਬਾਅਦ ਰੋਮਾਂਟਿਕ ਟ੍ਰੈਕ ਰਿਲੀਜ਼ ਹੋਇਆ ਹੈ, ਜਿਸ ਦੇ ਬੋਲ ਹਨ 'ਯਹੀਂ ਹੂੰ ਮੈਂ'। ਟੀ-ਸੀਰੀਜ਼ ਕੰਪਨੀ ਦੇ ਇਸ ਗੀਤ ਨੂੰ ਖੁਦ ਆਯੁਸ਼ਮਾਨ ਖੁਰਾਣਾ ਨੇ ਗਾਇਆ ਹੈ। ਸੁਣਨ 'ਚ ਆਇਆ ਹੈ ਕਿ ਅਮਿਤ ਰਾਏ ਵਲੋਂ ਨਿਰਦੇਸ਼ਿਤ ਇਸ ਵੀਡੀਓ ਦਾ ਕਾਂਸੈਪਟ ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਯਪ ਦਾ ਹੈ।
ਗੌਤਮ ਗੋਵਿੰਦ ਸ਼ਰਮਾ ਦੇ ਲਿਖੇ ਇਸ ਗੀਤ ਦਾ ਸੰਗੀਤ ਰੋਚਕ ਕੋਹਲੀ ਅਤੇ ਆਯੁਸ਼ਮਾਨ ਖੁਰਾਣੇ ਨੇ ਰਲ ਕੇ ਬਣਾਇਆ ਹੈ। ਜਿਥੋਂ ਤੱਕ ਗੀਤ ਦੀ ਸ਼ੂਟਿੰਗ ਦਾ ਸਵਾਲ ਹੈ ਤਾਂ ਇਹ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ 'ਚ ਹੋਈ ਹੈ। 10 ਦਸੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਸਿਰਫ ਦੋ ਦਿਨਾਂ 'ਚ 60 ਲੱਖ ਤੋਂ ਵਧੇਰੇ ਲੋਕ ਦੇਖ ਚੁੱਕੇ ਹਨ।
ਅਦਾਕਾਰ ਸੂਰਜ ਨੇ ਉਕਸਾਇਆ ਸੀ ਜੀਆ ਨੂੰ ਆਤਮ-ਹੱਤਿਆ ਲਈ : ਸੀਬੀਆਈ ਜਾਂਚ (ਵੀਡੀਓ)
NEXT STORY