ਮੁੰਬਈ (ਬਿਊਰੋ) – ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਵੱਡੇ ਪੁੱਤਰ ਕਰਨ ਦਿਓਲ ਨੇ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਇਸ ਤੋਂ ਬਾਅਦ ਜੋੜੇ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ ਕਈ ਹਸਤੀਆਂ ਨੇ ਸ਼ਿਰਕਤ ਕੀਤੀ।

ਦੱਸ ਦਈਏ ਕਿ ਮੁੰਬਈ ਦੇ ਬਾਂਦਰਾ ਸਥਿਤ ਤਾਜ ਲੈਂਡਸ ਐਂਡ ਹੋਟਲ 'ਚ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਲਮਾਨ ਖ਼ਾਨ, ਦੀਪਿਕਾ ਪਾਦੂਕੌਣ, ਰਣਵੀਰ ਸਿੰਘ, ਸ਼ਤਰੂਘਨ ਸਿਨ੍ਹਾ, ਰਾਜ ਬੱਬਰ ਸਣੇ ਕਈ ਹਸਤੀਆਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦੇਣ ਪਹੁੰਚੇ।

ਜੋੜੇ ਦੇ ਲੁੱਕ ਦੀ ਗੱਲ ਕਰੀਏ ਤਾਂ ਜਿੱਥੇ ਲਾੜਾ ਰਾਜਾ ਬਲੈਕ ਐਂਡ ਵ੍ਹਾਈਟ ਸੂਟ-ਬੂਟ 'ਚ ਡਪਰ ਨਜ਼ਰ ਆ ਰਿਹਾ ਸੀ, ਉਥੇ ਹੀ ਦੁਲਹਨ ਦ੍ਰੀਸ਼ਾ ਬੇਜ ਹੈਵੀ ਗਾਊਨ 'ਚ ਐਂਜਿਕ ਲੱਗ ਰਹੀ ਸੀ।

ਕਰਨ ਦਿਓਲ ਦੇ ਰਿਸੈਪਸ਼ਨ 'ਚ ਬੌਬੀ ਦਿਓਲ ਅਤੇ ਤਾਨੀਆ ਦਿਓਲ ਅਤੇ ਚਚੇਰੇ ਭਰਾ ਆਰਿਆਮਨ ਦਿਓਲ ਵੀ ਪਹੁੰਚੇ। ਇਸ ਦੇ ਨਾਲ ਹੀ ਦਾਦਾ ਧਰਮਿੰਦਰ ਨੇ ਵੀ ਧਮਾਕੇਦਾਰ ਐਂਟਰੀ ਕੀਤੀ।











#AskKartik ਸੈਸ਼ਨ ’ਚ ਕਾਰਤਿਕ ਆਰੀਅਨ ਨੇ ਦੱਸਿਆ ਆਪਣੇ ਦਿਲ ਦਾ ਹਾਲ
NEXT STORY