ਮੁੰਬਈ : ਸ਼ਾਹਰੁਖ ਖਾਨ ਦੀ 'ਦਿਲਵਾਲੇ' ਨਾਲ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਾਜੀਰਾਵ-ਮਸਤਾਨੀ' ਨੇ ਬਾਕਸ ਆਫਿਸ 'ਤੇ 150 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਫਿਲਮ ਭੰਸਾਲੀ ਦੀ ਡ੍ਰੀਮ ਪ੍ਰਾਜੈਕਟ ਸੀ, ਜਿਸਨੂੰ ਉਹ ਕਾਫੀ ਸਮੇਂ ਤੋਂ ਬਣਾਉਣਾ ਚਾਹੁੰਦੇ ਸਨ।
ਫਿਲਮ 'ਬਾਜੀਰਾਵ-ਮਸਤਾਨੀ' ਨੇ ਆਪਣੇ ਪਹਿਲੇ ਹਫਤੇ 86 ਕਰੋੜ ਕਮਾਏ ਸਨ। ਇਸ ਤੋਂ ਪਹਿਲਾਂ ਇਸੇ ਸਾਲ ਪ੍ਰਦਰਸ਼ਿਤ ਹੋਈਆਂ ਫਿਲਮਾਂ 'ਬਜਰੰਗੀ ਭਾਈਜਾਨ', 'ਪ੍ਰੇਮ ਰਤਨ ਧਨ ਪਾਇਓ' ਅਤੇ 'ਤਨੂ ਵੈੱਡਸ ਮਨੂ ਰਿਟਰਨਜ਼' ਨੇ ਵੀ 150 ਕੋਰੜ ਤੋਂ ਵੱਧ ਕਮਾਈ ਕੀਤੀ ਸੀ।
ਜ਼ਿਕਰੋਯਗ ਹੈ ਕਿ ਫਿਲਮ 'ਬਾਜੀਰਾਵ-ਮਸਤਾਨੀ' ਮਰਾਠਾ ਸ਼ਾਸਕ ਪੇਸ਼ਵਾ ਬਾਜੀਰਾਵ ਅਤੇ ਮਸਤਾਨੀ ਦੀ ਪ੍ਰੇਮ ਕਾਹਣੀ 'ਤੇ ਆਧਾਰਿਤ ਹੈ।
'ਬਿੱਗ ਬੌਸ' ਦੇ ਘਰੋਂ ਬਾਹਰ ਹੋਈ ਨੋਰਾ ਫਤਿਹੀ ਦੀਆਂ ਵੇਖੋ ਹੌਟ ਤਸਵੀਰਾਂ
NEXT STORY