ਹੈਲਥ ਡੈਸਕ- ਦਿਨ ਭਰ ਦੀ ਥਕਾਵਟ ਦੂਰ ਕਰਨ ਲਈ 7-8 ਘੰਟੇ ਦੀ ਨੀਂਦ ਜ਼ਰੂਰੀ ਹੈ ਪਰ ਆਧੁਨਿਕ ਜੀਵਨ ਸ਼ੈਲੀ 'ਚ ਨੀਂਦ ਦੀ ਕਮੀ ਆਮ ਹੋ ਗਈ ਹੈ। ਤਾਜ਼ਾ ਸਟਡੀ ਮੁਤਾਬਕ, ਜੇਕਰ ਕੋਈ ਵਿਅਕਤੀ ਰੋਜ਼ਾਨਾ 5 ਘੰਟੇ ਤੋਂ ਘੱਟ ਸੌਂਦਾ ਹੈ ਤਾਂ ਉਸ 'ਚ ਮੋਟਾਪੇ ਦਾ ਖ਼ਤਰਾ 50 ਫੀਸਦੀ ਤੱਕ ਵੱਧ ਸਕਦਾ ਹੈ ਅਤੇ ਸ਼ੂਗਰ ਸਮੇਤ 172 ਬੀਮਾਰੀਆਂ ਦਾ ਸੰਭਾਵਨਾ ਬਣਦੀ ਹੈ।
ਨੀਂਦ ਦੀ ਕਮੀ ਨਾਲ ਹੋਣ ਵਾਲੇ 5 ਵੱਡੇ ਨੁਕਸਾਨ
ਦਿਮਾਗ ਅਤੇ ਮੂਡ ‘ਤੇ ਅਸਰ
ਨੀਂਦ ਦੀ ਘਾਟ ਨਾਲ ਦਿਮਾਗ ਦੀ ਜਾਣਕਾਰੀ ਪ੍ਰੋਸੈਸ ਕਰਨ ਦੀ ਸਮਰੱਥਾ ਘੱਟਦੀ ਹੈ, ਜਿਸ ਨਾਲ ਸੋਚਣ, ਯਾਦ ਰੱਖਣ ਅਤੇ ਮੂਡ 'ਤੇ ਨਕਾਰਾਤਮਕ ਅਸਰ ਪੈਂਦਾ ਹੈ।
ਇਮਿਊਨ ਸਿਸਟਮ ਕਮਜ਼ੋਰ
ਨੀਂਦ ਨਾ ਪੂਰੀ ਹੋਣ ਨਾਲ ਸਰੀਰ ਬੀਮਾਰੀਆਂ ਦੇ ਵਿਰੁੱਧ ਲੜਨ 'ਚ ਅਸਮਰੱਥ ਹੋ ਜਾਂਦਾ ਹੈ, ਜਿਸ ਨਾਲ ਇਨਫੈਕਸ਼ਨ ਤੇਜ਼ੀ ਨਾਲ ਫੈਲ ਸਕਦਾ ਹੈ।
ਮੋਟਾਪੇ ਦਾ ਖ਼ਤਰਾ
ਘੱਟ ਨੀਂਦ ਨਾਲ ਰਾਤ ਨੂੰ ਭੁੱਖ ਵੱਧਦੀ ਹੈ, ਜਿਸ ਨਾਲ ਜ਼ਿਆਦਾ ਖਾਣ-ਪੀਣ ਹੁੰਦਾ ਹੈ। ਖੋਜ ਮੁਤਾਬਕ, 5 ਘੰਟੇ ਤੋਂ ਘੱਟ ਸੌਣ ਵਾਲਿਆਂ 'ਚ ਮੋਟਾਪੇ ਦਾ ਖ਼ਤਰਾ 50 ਫੀਸਦੀ ਵੱਧ ਗਿਆ।
ਸਾਹ ਦੀਆਂ ਬੀਮਾਰੀਆਂ
ਅਸਥਮਾ ਅਤੇ ਬ੍ਰੋਂਕਾਈਟਿਸ ਵਾਲਿਆਂ ਲਈ ਨੀਂਦ ਦੀ ਕਮੀ ਖ਼ਤਰਨਾਕ ਹੈ ਕਿਉਂਕਿ ਇਸ ਨਾਲ ਸਾਹ ਲੈਣ 'ਚ ਤਕਲੀਫ਼ ਵਧ ਸਕਦੀ ਹੈ।
ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ
ਨੀਂਦ ਘੱਟ ਲੈਣ ਵਾਲਿਆਂ 'ਚ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਸਟ੍ਰੋਕ ਦਾ ਖ਼ਤਰਾ 45 ਫੀਸਦੀ ਤੱਕ ਵੱਧ ਸਕਦਾ ਹੈ।
ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ 7-8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ ਕੌਫ਼ੀ ਪੀਣ ਨਾਲ ਵਧਦੀ ਹੈ ਔਰਤਾਂ ਦੀ ਉਮਰ ! ਨਵੀਂ ਸਟੱਡੀ ਨੇ ਸਭ ਨੂੰ ਕੀਤਾ ਹੈਰਾਨ
NEXT STORY