ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਬੇਹੱਦ ਹਰਮਨ ਪਿਆਰੇ ਸ਼ੋਅ 'ਬਾਲਿਕਾ ਵਧੂ' ਤੋਂ ਅਵਿਕਾ ਗੌਰ ਨੂੰ ਬਹੁਤ ਜ਼ਿਆਦਾ ਸ਼ੋਹਰਤ ਮਿਲੀ ਤੇ ਉਨ੍ਹਾਂ ਦਾ ਨਾਂ ਘਰ-ਘਰ ਪਹੁੰਚ ਗਿਆ। ਜੇਕਰ ਨਿੱਜੀ ਜ਼ਿੰਦਗੀ 'ਚ ਅਵਿਕਾ ਨੂੰ ਕਾਫ਼ੀ ਸੰਘਰਸ਼ ਕਰਨ ਪਿਆ ਸੀ।
ਦਰਅਸਲ ਅਵਿਕਾ ਨੂੰ ਰੀਅਲ ਲਾਈਫ 'ਚ ਵਜ਼ਨ ਵਧਾਉਣ ਦੀ ਸਮੱਸਿਆਵਾਂ ਨਾਲ ਜੂਝਣਾ ਪਿਆ ਸੀ, ਜਿਸ ਬਾਰੇ ਉਨ੍ਹਾਂ ਨੇ ਹੁਣ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਹੈ।
ਅਵਿਕਾ ਨੇ ਇੰਸਟਾਗ੍ਰਾਮ 'ਤੇ ਸਾੜੀ 'ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਸੰਘਰਸ਼ ਦੀ ਵੀ ਚਰਚਾ ਕੀਤੀ। ਅਵਿਕਾ ਨੇ ਲਿਖਿਆ- ਮੈਨੂੰ ਹਾਲੇ ਵੀ ਯਾਦ ਹੈ ਪਿਛਲੇ ਸਾਲ ਇਕ ਰਾਤ ਜਦੋਂ ਮੈਂ ਖ਼ੁਦ ਨੂੰ ਆਈਨੇ 'ਚ ਦੇਖਿਆ ਤਾਂ ਰੋ ਪਈ।
ਮੈਂ ਜੋ ਦੇਖਿਆ ਉਹ ਮੈਨੂੰ ਚੰਗਾ ਨਹੀਂ ਲੱਗਾ। ਵੱਡੇ ਹੱਥ, ਪੈਰ ਤੇ ਥੁਲਥੁਲਾ ਪੇਟ। ਮੈਂ ਬਹੁਤ ਕੁਝ ਛੱਡਣਾ ਸੀ।
ਜੇਕਰ ਇਹ ਥਾਈਰਾਈਡ ਜਾਂ ਪੀਸੀਓਡੀ ਦੀ ਵਜ੍ਹਾ ਨਾਲ ਹੁੰਦਾ ਤਾਂ ਠੀਕ ਸੀ ਕਿਉਂ ਮੇਰੇ ਕੰਟਰੋਲ ਤੋਂ ਬਾਹਰ ਹੁੰਦਾ ਪਰ ਇਹ ਇਸ ਲਈ ਹੋਇਆ ਕਿਉਂਕਿ ਜਦੋਂ ਮੈਂ ਖਾਧਾ ਤੇ ਵਰਕ ਆਊਟ ਬਿਲਕੁੱਲ ਨਹੀਂ ਕੀਤਾ।
ਦੱਸ ਦਈਏ ਕਿ ਛੋਟੇ ਪਰਦੇ ਦੀ 'ਆਨੰਦੀ' ਨੇ 13 ਕਿਲੋ ਭਾਰ ਘਟਾਇਆ ਹੈ। ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਵਿਚ ਆਨੰਦੀ ਯਾਨੀਕਿ ਅਵਿਕਾ ਗੌਰ ਕਾਫ਼ੀ ਮੋਟੀ ਨਜ਼ਰ ਆ ਰਹੀ ਹੈ। ਹਾਲਾਂਕਿ ਹੁਣ ਵਾਲੀਆਂ ਤਸਵੀਰਾਂ ਵਿਚ ਉਸ ਦੀ ਲੁੱਕ ਕਾਫ਼ੀ ਬਦਲੀ ਹੋਈ ਹੈ।
ਵਿਆਹ ਤੋਂ ਬਾਅਦ ਰੋਹਨਪ੍ਰੀਤ ਨੂੰ ਆਉਣ ਲੱਗੇ ਐਕਸ ਦੇ ਫੋਨ, ਦੇਖ ਗੁੱਸੇ 'ਚ ਆਈ ਨੇਹਾ ਕੱਕੜ
NEXT STORY