ਮੁੰਬਈ- ਬੰਗਲਾਦੇਸ਼ ਫਿਲਮ ਇੰਡਸਟਰੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਮਸ਼ਹੂਰ ਅਦਾਕਾਰਾ ਸੋਹਾਨਾ ਸਬਾ ਨੂੰ ਢਾਕਾ ਮੈਟਰੋਪੋਲੀਟਨ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਅਦਾਕਾਰਾ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਸੋਹਨਾ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਇਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸੋਹਨਾ ਸਬਾ ਤੋਂ ਪਹਿਲਾਂ ਪੁਲਸ ਨੇ ਅਦਾਕਾਰਾ ਮੇਹਰ ਅਫਰੋਜ਼ ਸ਼ਾਨ ਨੂੰ ਦੇਸ਼ਧ੍ਰੋਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਇਸਦੀ ਪੁਸ਼ਟੀ ਡੀਬੀ ਮੁਖੀ ਰੇਜ਼ੌਲ ਕਰੀਮ ਮਲਿਕ ਨੇ ਕੀਤੀ। ਦੱਸ ਦਈਏ ਕਿ ਦੋਵਾਂ ਨੂੰ ਪੁੱਛਗਿਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-ਗੋਵਿੰਦਾ ਦੇ ਘਰੋਂ ਮਿਲਿਆ ਅਜਿਹਾ ਸਮਾਨ, ਦੇਖ ਪ੍ਰਸ਼ੰਸ਼ਕ ਵੀ ਹੋਏ ਪਰੇਸ਼ਾਨ
ਕੀ ਹੈ ਪੂਰਾ ਮਾਮਲਾ?
ਰਿਪੋਰਟ ਦੇ ਅਨੁਸਾਰ, ਢਾਕਾ ਮੈਟਰੋਪੋਲੀਟਨ ਪੁਲਸ ਦੀ ਡਿਟੈਕਟਿਵ ਬ੍ਰਾਂਚ (ਡੀਬੀ) ਨੇ ਵੀਰਵਾਰ ਰਾਤ ਨੂੰ ਬੰਗਲਾਦੇਸ਼ੀ ਅਦਾਕਾਰਾ Sohana Saba ਨੂੰ ਪੁੱਛਗਿੱਛ ਲਈ ਬੁਲਾਇਆ। ਇਸ ਸਮੇਂ ਦੌਰਾਨ, ਉਸ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਪੁਲਸ ਨੇ Sohana ਵਿਰੁੱਧ ਸਾਰੇ ਦੋਸ਼ਾਂ ਦਾ ਖਾਸ ਵੇਰਵਾ ਨਹੀਂ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਅਦਾਕਾਰਾ Sohana ਸਬਾ ਦੀ ਗ੍ਰਿਫਤਾਰੀ ਅਦਾਕਾਰਾ ਅਤੇ ਨਿਰਦੇਸ਼ਕ ਮੇਹਰ ਅਫਰੋਜ਼ ਸ਼ੋਨ ਨੂੰ ਉਸ ਦੇ ਧਨਮੰਡੀ ਸਥਿਤ ਘਰ ਤੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਹੋਈ ਹੈ।ਦਰਅਸਲ, ਸ਼ੌਨ 'ਤੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਵੀ ਦੋਸ਼ ਸੀ। ਉਸ ਨੂੰ ਪੁੱਛਗਿੱਛ ਲਈ ਮਿੰਟੂ ਰੋਡ ਸਥਿਤ ਡੀਬੀ ਦਫ਼ਤਰ ਲਿਜਾਇਆ ਗਿਆ। ਬੀ ਮੁਖੀ ਰੇਜ਼ੌਲ ਕਰੀਮ ਮਲਿਕ ਦੇ ਅਨੁਸਾਰ, ਇਹ ਹਿਰਾਸਤ ਦੀ ਕਾਰਵਾਈ ਰਾਜ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ਾਂ 'ਚ ਕੀਤੀ ਗਈ ਸੀ।
ਅਦਾਕਾਰਾ ਦਾ ਜੱਦੀ ਘਰ ਸਾੜਿਆ ਗਿਆ
ਦੂਜੇ ਪਾਸੇ, ਮੇਹਰ ਅਫਰੋਜ਼ ਸ਼ਾਨ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਕੁਝ ਪ੍ਰਦਰਸ਼ਨਕਾਰੀਆਂ ਨੇ ਜਮਾਲਪੁਰ ਵਿੱਚ ਅਦਾਕਾਰਾ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ। ਇਹ ਘਰ ਅਦਾਕਾਰਾ ਦੇ ਪਿਤਾ ਮੁਹੰਮਦ ਅਲੀ ਦਾ ਸੀ। ਰਿਪੋਰਟਾਂ ਅਨੁਸਾਰ, ਮੇਹਰ ਅਫਰੋਜ਼ ਸ਼ਾਨ ਦੀ ਰਾਜਨੀਤੀ ਵਿੱਚ ਐਂਟਰੀ ਅਤੇ ਉਨ੍ਹਾਂ ਦੇ ਕੁਝ ਬਿਆਨ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਵਿੱਚ ਸਨ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਮੁੜ ਘਿਰੀ ਵਿਵਾਦਾਂ 'ਚ! ਜਾਣੋ ਮਾਮਲਾ
ਕੌਣ ਹੈ ਅਦਾਕਾਰਾ Sohana Saba
ਸੋਹਣਾ ਸਬਾ ਬੰਗਲਾਦੇਸ਼ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਉਸ ਨੇ ਆਪਣਾ ਕਰੀਅਰ 2006 'ਚ ਸ਼ੁਰੂ ਕੀਤਾ ਸੀ। Sohana ਦਾ ਪਹਿਲਾ ਟੀ.ਵੀ. ਸ਼ੋਅ 'ਆਈਨਾ' ਸੀ। ਇਸ ਤੋਂ ਬਾਅਦ ਉਹ ਕਈ ਟੀਵੀ ਸ਼ੋਅਜ਼ 'ਚ ਨਜ਼ਰ ਆਈ। 2014 'ਚ ਉਹ ਫਿਲਮਾਂ ਵੱਲ ਮੁੜਿਆ ਅਤੇ ਉਸ ਦੀ ਪਹਿਲੀ ਫੀਚਰ ਫਿਲਮ, 'ਬ੍ਰਿਹੋਨੋਲਾ', 2015 'ਚ ਰਿਲੀਜ਼ ਹੋਈ। ਇਸ ਫਿਲਮ ਲਈ ਉਸ ਨੂੰ ਜੈਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। Sohana Saba ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਬੰਗਲਾਦੇਸ਼ੀ ਨਿਰਦੇਸ਼ਕ ਮੁਰਾਦ ਪਰਵੇਜ਼ ਨਾਲ ਵਿਆਹ ਕੀਤਾ ਸੀ ਪਰ ਉਹ ਦੋਵੇਂ 2016 'ਚ ਇੱਕ ਦੂਜੇ ਤੋਂ ਵੱਖ ਹੋ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check ; ਜ਼ਹੀਰ ਇਕਬਾਲ ਨਾਲ ਵਿਆਹ ਮਗਰੋਂ ਸੋਨਾਕਸ਼ੀ ਸਿਨਹਾ ਨੇ ਬੁਰਕੇ 'ਚ ਸ਼ੇਅਰ ਕੀਤੀਆਂ ਤਸਵੀਰਾਂ !
NEXT STORY