ਮੁੰਬਈ: ਗਾਇਕ ਅਤੇ ਰੈਪਰ ਬਾਦਸ਼ਾਹ ਨਵੇਂ ‘ਪਾਣੀ-ਪਾਣੀ’ ਨੇ ਰਿਲੀਜ਼ ਹੁੰਦੇ ਹੀ ਧੂਮ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਕਈ ਮੀਮ ਵੀ ਬਣ ਰਹੇ ਹਨ। ਰੈਪਰ ਨੇ ਆਪਣੇ ਗਾਣੇ ’ਤੇ ਬਣਿਆ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਗਾਣਾ ਤਾਂ ਬਾਦਸ਼ਾਹ ਦਾ ਹੈ ਅਤੇ ਕਲਾਕਾਰ ਆਪਣੇ ਸੀਰੀਅਲ 'ਤਾਰਕ ਮੇਹਤਾ ਕਾ ਉਲਟਾ ਚਸ਼ਮਾ' ਵਿਚ ਨਜ਼ਰ ਆਉਣਗੇ। ਸ਼ੋਅ ਦੇ ਐਕਟਰ ਜੇਠਾ ਲਾਲ ਆਪਣੇ ਬਾਪੂ ਜੀ ਨੂੰ ਪਾਣੀ ਤੋਂ ਬਚਾਉਂਦੇ ਦਿਖਾਈ ਦੇ ਰਹੇ ਹਨ।
ਗਾਣੇ ਵਿਚ ਬਾਪੂਜੀ ਦੀ ਐਂਟਰੀ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਾਫ਼ੀ ਫਨੀ ਹੈ ਅਤੇ ਇਸ ਖ਼ੁਦ ਬਾਦਸ਼ਾਹ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸ਼ੇਅਰ ਕੀਤਾ ਹੈ। ਇਸ ਕਲਿੱਵ ਦੀ ਸ਼ੁਰੂਆਤ ਬਾਦਸ਼ਾਹ ਅਤੇ ਜੈਕਲੀਨ ਦੀ ਐਂਟਰੀ ਨਾਲ ਹੁੰਦੀ ਹੈ ਪਰ ਜਿਵੇਂ ਹੀ ਗਾਣੇ ਵਿਚ ਪਾਣੀ ਪਾਣੀ ਵਾਲੀ ਲਾਈਨ ਆਉਂਦੀ ਹੈ ਤਾਂ 'ਤਾਰਕ ਮੇਹਤਾ ਕਾ ਉਲਟਾ ਚਸ਼ਮਾ' ਦੇ ਬਾਪੂ ਜੀ ਨਜ਼ਰ ਆਉਂਦੇ ਹਨ। ਰੋਸ਼ਨ ਸਿੰਘ ਸੋਢੀ ਵੱਲੋਂ ਚਾਲੂ ਕਰ ਦਿੱਤੀ ਗਈ ਪਾਈਪਲਾਈਨ ਦੇ ਚਲਦੇ ਫਸੇ ਹੋਏ ਵਿਚਾਰੇ ਬਾਪੂਜੀ।
ਜੇਠਾਲਾਲ ਨੇ ਕਿਸ ਤਰ੍ਹਾਂ ਬਚਾਈ ਬਾਪੂ ਜੀ ਦੀ ਜਾਨ
ਪਾਣੀ ਦੇ ਤੇਜ਼ਧਾਰ ਨਾਲ ਜੇਠਾਲਾਲ ਬਾਪੂ ਜੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਦਿਖ ਰਿਹਾ ਹੈ ਅਤੇ ਆਖਰ ਵਿਚ ਉਹ ਚੀਕ ਚੀਕ ਕੇ ਕਹਿੰਦਾ ਹੈ ਕਿ ਅਜੇ ਬੰਦ ਕਰ, ਬੰਦ ਕਰ। ਇਸ ਦੇ ਨਾਲ ਹੀ ਇਹ ਕਲਿੱਪ ਵੀ ਖਤਮ ਹੋ ਜਾਂਦੀ ਹੈ। ਹਾਲਾਂਕਿ ਇਹ ਬਹੁਤ ਛੋਟੀ ਵੀਡੀਓ ਕਲਿੱਪ ਹੈ ਪਰ ਇਸ ਤਰ੍ਹਾਂ ਬਾਦਸ਼ਾਹ ਦੇ ਗਾਣੇ ਵਿਚ ਬਾਪੂ ਜੀ ਦੇ ਐਂਟਰੀ ਫੈਨਜ਼ ਬਹੁਤ ਪਸੰਦ ਆ ਰਹੀ ਹੈ। ਖ਼ੁਦ ਜੈਕਲੀਨ ਨੇ ਵੀ ਇਸ ਨੂੰ ਫਨੀ ਦੱਸਦੇ ਹੋਏ ਰਿਐਕਟ ਕੀਤਾ ਹੈ।
ਜਦੋਂ ਗੋਕੁਲ ਧਾਮ ਵਿਚ ਹੋ ਗਈ ਸੀ ਪਾਣੀ ਦੀ ਘਾਟ ਦੱਸ ਦੇਈਏ ਕਿ ਇਹ ਕਲਿੱਪ ਤਾਰਕ ਮਹਿਤਾ ਦੇ ਉਸ ਐਪੀਸੋਡ ਦੀ ਹੈ ਜਦੋਂ ਗੋਕੁਲ ਧਾਮ ਸੁਸਾਇਟੀ ਵਿਚ ਪਾਣੀ ਦੀ ਘਾਟ ਹੋ ਗਈ ਸੀ। ਇਸ ਕਾਰਨ ਐਕਮੇਵ ਸੈਕਟਰੀ ਆਤਮਰਾਮ ਭੀਡ਼ੇ ਨੇ ਪਾਣੀ ਦਾ ਟੈਂਕਰ ਮੰਗਾਇਆ ਸੀ। ਪਾਣੀ ਚਾਲੂ ਕਰਨ ਦੌਰਾਨ ਉਤਸ਼ਾਹ ਵਿਚ ਆ ਕੇ ਬਾਪੂ ਜੀ ਪਾਣੀ ਦੇ ਟੈਂਕਰ ਨੂੰ ਨੇੜੇ ਜਾ ਕੇ ਦੇਖਣ ਲੱਗਦੇ ਹਨ ਤਾਂ ਉਦੋਂ ਹੀ ਸੋਢੀ ਢੱਕਣ ਖੋਲ ਦਿੰਦਾ ਹੈ ਅਤੇ ਬਾਪੂ ਜੀ ਪਾਣੀ ਦੇ ਫੋਰਸ ਕਾਰਨ ਜਾ ਕੇ ਕੰਧ ਵਿਚ ਚਿਪਕ ਜਾਂਦੇ ਹਨ।
ਕਿਥੇ ਹੋਈ ਹੈ ਗਾਣੇ ਦੀ ਸ਼ੂਟਿੰਗ
ਤਮਾਮ ਹੋਰ ਫੈਨਜ਼ ਨੇ ਵੀ ਕੁਮੈਂਟ ਕਰਕੇ ਗਾਣੇ ਵਿਚ ਬਾਪੂ ਜੀ ਦੇ ਹੋਣ ਤੋਂ ਪੈਦਾ ਹੋਏ ਫਨ ਦੀ ਗੱਲ ਕਹੀ ਹੈ। ਜੈਕਲੀਨ ਤੇ ਬਾਦਸ਼ਾਹ ਦਾ ਇਹ ਗਾਣਾ ਰਾਜਸਥਾਨ ਵਿਚ ਸ਼ੂਟ ਹੋਇਆ ਹੈ।
ਅਕਸ਼ੈ ਕੁਮਾਰ ਦੇ ਵਿਆਹ ਤੋਂ 20 ਸਾਲ ਬਾਅਦ ਵਾਇਰਲ ਹੋਈਆਂ ਖ਼ੂਬਸੂਰਤ ਤਸਵੀਰਾਂ
NEXT STORY