ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ‘ਪਠਾਨ’ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ।
ਇਸ ਗੀਤ ’ਚ ਦੀਿਪਕਾ ਪਾਦੁਕੋਣ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਪ੍ਰਸ਼ੰਸਕ ਦੀਵਾਨੇ ਹੋਣ ਵਾਲੇ ਹਨ। ਉਥੇ ਸ਼ਾਹਰੁਖ ਖ਼ਾਨ ਗੀਤ ’ਚ ਜ਼ਬਰਦਸਤ ਲੁੱਕ ’ਚ ਦਿਖਾਈ ਦੇ ਰਹੇ ਹਨ। ਦੋਵਾਂ ਨੂੰ ਇੰਨੇ ਹੌਟ ਅੰਦਾਜ਼ ’ਚ ਦੇਖ ਕੇ ਇੰਟਰਨੈੱਟ ਦਾ ਪਾਰਾ ਵੱਧ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮਾਂ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚੇ ਸ਼ਾਹਰੁਖ ਖ਼ਾਨ, ਮੱਥਾ ਟੇਕ ਲਿਆ ਆਸ਼ੀਰਵਾਦ
ਗੀਤ ਦੀ ਕੋਰੀਓਗ੍ਰਾਫੀ ਵੀ ਕਾਫੀ ਸ਼ਾਨਦਾਰ ਹੈ, ਜਿਸ ’ਚ ਦੀਪਿਕਾ ਦੇ ਡਾਂਸ ਮੂਵਜ਼ ਚਾਰ ਚੰਨ ਲਾ ਰਹੇ ਹਨ। ਮਾਡਰਨ ਟੱਚ ਵਾਲੇ ਇਸ ਗੀਤ ਦਾ ਨਿਰਦੇਸ਼ਨ ਤੇ ਕੋਰੀਓਗ੍ਰਾਫੀ ਵੈਭਵੀ ਮਰਚੇਂਟ ਨੇ ਕੀਤੀ ਹੈ।
ਗੀਤ ਨੂੰ ਕੁਝ ਮਿੰਟਾਂ ’ਚ ਹੀ ਲੱਖਾਂ ਵਿਊਜ਼ ਮਿਲ ਗਏ ਹਨ। ਗੀਤ ਨੂੰ ਸ਼ਿਲਪਾ ਰਾਓ, ਕਾਰਾਲੀਸਾ ਮੋਂਟੇਰੋ ਤੇ ਵਿਸ਼ਾਲ ਸ਼ੇਖਰ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਕੁਮਾਰ ਵਲੋਂ ਲਿਖੇ ਗਏ ਹਨ। ਗੀਤ ਨੂੰ ਸੰਗੀਤ ਵਿਸ਼ਾਲ ਸ਼ੇਖਰ ਨੂੰ ਦਿੱਤਾ ਗਿਆ ਹੈ।
‘ਪਠਾਨ’ ਫ਼ਿਲਮ 25 ਜਨਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਸ਼ਾਹਰੁਖ ਤੇ ਦੀਪਿਕਾ ਤੋਂ ਇਲਾਵਾ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਦੋਂ ਗਿੰਨੀ ਦੇ ਪਿਤਾ ਨੇ ਕਪਿਲ ਨੂੰ ਜਵਾਈ ਬਣਾਉਣ ਤੋਂ ਕੀਤਾ ਸੀ ਇਨਕਾਰ, ਫ਼ਿਰ ਇੰਝ ਜੋੜਿਆ ਕਿਸਮਤ ਨੇ ਦੋਹਾਂ ਦਾ ਸਾਥ
NEXT STORY