ਮੁੰਬਈ-ਟੀਵੀ ਸ਼ੋਅ 'ਬਿੱਗ ਬੌਸ' ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 'ਬਿੱਗ ਬੌਸ' ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਧ ਦੇਖਿਆ ਜਾਣ ਵਾਲਾ ਰਿਐਲਿਟੀ ਸ਼ੋਅ ਟੀਵੀ 'ਤੇ ਆਉਣ ਤੋਂ ਪਹਿਲਾਂ ਡਿਜੀਟਲ ਪਲੇਟਫਾਰਮ 'ਤੇ ਆ ਰਿਹਾ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ। ਦਰਅਸਲ ਇਸ ਸ਼ੋਅ ਦੇ ਟੈਲੀਵਿਜ਼ਨ ਪ੍ਰੀਮੀਅਰ ਤੋਂ ਪਹਿਲਾਂ ਹੀ ਇਸ ਨੂੰ ਸਟ੍ਰੀਮਿੰਗ ਪਲੇਟਫਾਰਮ ਵੂਟ 'ਤੇ ਲਾਂਚ ਕੀਤਾ ਜਾਵੇਗਾ। ਬਿੱਗ ਬੌਸ ਓਟੀਟੀ ਦੇ ਪਹਿਲੇ ਛੇ ਹਫ਼ਤਿਆਂ ਦਾ ਪ੍ਰਸਾਰਨ ਵੂਟ ਐਪ 'ਤੇ ਹੋਵੇਗਾ। ਇੱਕ ਘੰਟੇ ਦਾ ਪ੍ਰੋਗਰਾਮ ਹੋਣ ਦੇ ਨਾਲ-ਨਾਲ ਇਸ ਵਿੱਚ ਹੋਰ ਵੀ ਐਕਸਕਲੂਸਿਵ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਵਾਰ ਸ਼ੋਅ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਇਸ ਵਾਰ ਸ਼ੋਅ ਦੀ ਟੈਗ ਲਾਈਨ 'ਬਿੱਗ ਬੌਸ ਓਟੀਟੀ ਕੇ ਮਜੇ ਲੂਟ, ਸਿਰਫ ਆਨ ਵੂਟ' ਹੋਵੇਗੀ।
ਕੁਝ ਸਨਸਨੀਖੇਜ਼ ਅਦਾਕਾਰ, ਮਸ਼ਹੂਰ ਚਿਹਰੇ ਅਤੇ ਭਾਰਤੀ ਮਨੋਰੰਜਨ ਜਗਤ ਦੇ ਪ੍ਰਭਾਵਸ਼ਾਲੀ ਲੋਕ ਬਿੱਗ ਬੌਸ ਓਟੀਟੀ ਵਿੱਚ ਵੇਖੇ ਜਾ ਸਕਨਗੇ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਐਂਟਰਟੇਨਮੈਂਟ ਨਾਲ ਭਰਪੂਰ ਇਸ ਸ਼ੋਅ ਵਿੱਚ ਕਾਮਨ ਮੈਨ ਭਾਵ 'ਜਨਤਾ' ਨੂੰ ਅਨਕਾਮਨ ਪਾਵਰ ਦਿੱਤੀ ਜਾਵੇਗੀ। ਇਸ ਦਾ ਮਤਲਬ ਕਿ ਉਹ ਆਪਣੀ ਪਸੰਦ ਦੇ ਮੁਕਾਬਲੇਬਾਜ਼ਾਂ ਦੀ ਚੋਣ ਕਰਨ, ਉਨ੍ਹਾਂ ਨੂੰ ਪ੍ਰਦਰਸ਼ਨ ਵਿਚ ਬਰਕਰਾਰ ਰੱਖਣ, ਕਾਰਜਾਂ ਨੂੰ ਨਿਰਧਾਰਤ ਕਰਨ ਅਤੇ ਸ਼ੋਅ ਤੋਂ ਬਾਹਰ ਕੱਢਣ ਦੀ ਤਾਕਤ ਰੱਖਣਗੇ। ਕੁਲ ਮਿਲਾ ਕੇ, ਇਹ ਨਵਾਂ ਸੀਜ਼ਨ ਲੋਕਾਂ ਦੁਆਰਾ ਲੋਕਾਂ ਲਈ ਇਕ ਅਨੌਖਾ ਤਜਰਬਾ ਲਿਆਵੇਗਾ। ਹੋਰ ਤਾਂ ਹੋਰ ਇਹ ਵੂਟ ਰਾਹੀਂ ਸ਼ੋਅ ਦੀ ਇੰਟਰਐਕਟਿਵ 24*7 ਲਾਈਵ ਫੀਡ ਦੇਖਣ ਦਾ ਮੌਕਾ ਮਿਲੇਗਾ। ਵਾਈਕੋਮ18 ਡਿਜੀਟਲ ਵੈਂਚਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਰਕਸ਼ੀਤ ਨੇ ਕਿਹਾ, “ਟੀਵੀ ਤੋਂ ਪਹਿਲਾਂ ਬਿੱਗ ਬੌਸ ਓਟੀਟੀ ਦੀ ਵਿਸ਼ੇਸ਼ ਤੌਰ ਤੇ ਵੂਟ ਉੱਤੇ ਸ਼ੁਰੂਆਤ ਅਜੇ ਡਿਜੀਟਲ ਮਨੋਰੰਜਨ ਵਿੱਚ ਇੱਕ ਹੋਰ ਗੇਮ-ਚੇਂਜਰ ਬਣਨ ਵਾਲੀ ਹੈ ਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮਨੋਰੰਜਨ ਬ੍ਰਾਂਡ ਵਜੋਂ ਸਾਡੀ ਸਥਿਤੀ ਨੂੰ ਅੱਗੇ ਵਧਾਉਣ ਲਈ ਇੱਕ ਕਦਮ ਹੈ। ਇਹ ਨਵਾਂ ਸੀਜ਼ਨ ਇੰਟਰਐਕਟੀਵਿਟੀ ਦੇ ਜ਼ਰੀਏ ਬੇਮਿਸਾਲ ਸ਼੍ਰੇਣੀ-ਪਰਿਭਾਸ਼ਤ ਨਵੀਨਤਾ ਰਾਹੀਂ ਸਾਡੇ ਦਰਸ਼ਕਾਂ ਨੂੰ ਤਾਕਤ ਦੇਣ ਲਈ ਤਿਆਰ ਹੈ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਆਪਣੇ ਉਪਭੋਗਤਾਵਾਂ, ਵਿਗਿਆਪਨਕਰਤਾਵਾਂ ਅਤੇ ਬ੍ਰਾਂਡਾਂ ਨੂੰ ਇਕੋ ਜਿਹੇ ਮਹੱਤਵ ਪ੍ਰਦਾਨ ਕਰਾਂਗੇ। ”
'ਬਿੱਗ ਬੌਸ ਸੀਜ਼ਨ15' ਅਗਸਤ ਵਿੱਚ ਓਟੀਟੀ 'ਤੇ ਆਵੇਗਾ ਅਤੇ ਡਿਜੀਟਲ ਪਲੇਟਫਾਰਮ 'ਤੇ ਛੇ ਹਫਤਿਆਂ ਦੀ ਵਿਸ਼ੇਸ਼ ਸਟ੍ਰੀਮਿੰਗ ਤੋਂ ਬਾਅਦ, ਸ਼ੋਅ ਆਪਣਾ 15ਵਾਂ ਸੀਜ਼ਨ ਕਲਰਸ ਚੈਨਲ ਤੇ ਟੈਲੀਕਾਸਟ ਕਰੇਗਾ। ਬਿੱਗ ਬੌਸ ਇੱਕ ਅਜਿਹਾ ਮਨੋਰੰਜਕ ਪ੍ਰੋਗਰਾਮ ਹੈ, ਜਿਸ ਲਈ ਦਰਸ਼ਕਾਂ ਦਾ ਪਿਆਰ ਵੀ ਸਾਲ ਦਰ ਸਾਲ ਵਧ ਰਿਹਾ ਹੈ। ਇਹ ਭਾਰਤੀ ਮਨੋਰੰਜਨ ਜਗਤ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸ਼ੋਅ ਹੈ। ਇਸ ਨੇ ਆਪਣੀ ਮੌਜੂਦਗੀ ਨੂੰ ਨਵੀਂ ਮੰਜ਼ਿਲ ਵੂਟ ਤੱਕ ਵਧਾ ਦਿੱਤਾ ਹੈ, ਜੋ ਦੇਸ਼ ਦੀ ਦੂਜੀ ਸਭ ਤੋਂ ਵੱਡੀ ਡਿਜੀਟਲ ਵੀਡੀਓ-ਆਨ-ਡਿਮਾਂਡ ਸਟ੍ਰੀਮਿੰਗ ਸੇਵਾ ਹੈ।
ਕਿਸੇ ਮਹਿਲ ਤੋਂ ਘੱਟ ਨਹੀਂ ਹੈ ਅਰਚਨਾ ਪੂਰਨ ਸਿੰਘ ਦਾ ਬੰਗਲਾ, ਅੰਦਰੋਂ ਦਿਖਦਾ ਹੈ ਅਜਿਹਾ
NEXT STORY