ਨਵੀਂ ਦਿੱਲੀ : ਜਿਉਂ-ਜਿਉਂ ਪਾਰਾ ਚੜ੍ਹਨਾ ਸ਼ੁਰੂ ਹੋਇਆ ਹੈ, ਦੇਸ਼ ਦੀਆਂ ਪ੍ਰਮੁੱਖ ਏਅਰ ਕੰਡੀਸ਼ਨਰ (AC) ਨਿਰਮਾਤਾ ਕੰਪਨੀਆਂ ਨੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਕੀਮਤਾਂ ਵਿੱਚ 5 ਤੋਂ 15 ਫੀਸਦੀ ਤੱਕ ਵਾਧੇ ਦਾ ਐਲਾਨ ਕਰ ਦਿੱਤਾ ਹੈ। ਯਾਨੀ ਇਸ ਵਾਰ ਠੰਡੀ ਹਵਾ ਲੈਣ ਲਈ ਤੁਹਾਨੂੰ ਆਪਣੀ ਜੇਬ ਪਹਿਲਾਂ ਨਾਲੋਂ ਜ਼ਿਆਦਾ ਢਿੱਲੀ ਕਰਨੀ ਪਵੇਗੀ। ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ, ਖਾਸ ਕਰਕੇ ਤਾਂਬੇ (Copper) ਦੀਆਂ ਵਧਦੀਆਂ ਕੀਮਤਾਂ, ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਅਤੇ ਊਰਜਾ ਦੇ ਨਵੇਂ ਨਿਯਮਾਂ ਕਾਰਨ ਲਾਗਤ ਵਧ ਗਈ ਹੈ, ਜਿਸ ਕਾਰਨ ਕੀਮਤਾਂ ਵਧਾਉਣਾ ਮਜਬੂਰੀ ਬਣ ਗਿਆ ਹੈ।
ਇਹ ਵੀ ਪੜ੍ਹੋ: 'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ ਨੂੰ ਦਿੱਤਾ ਕਰਾਰਾ ਜਵਾਬ
ਕਿਹੜੀਆਂ ਕੰਪਨੀਆਂ ਵਧਾ ਰਹੀਆਂ ਹਨ ਰੇਟ?
ਮਾਰਕੀਟ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਵੋਲਟਾਸ (Voltas), ਡੇਕਿਨ (Daikin), LG, ਬਲੂ ਸਟਾਰ (Blue Star), ਹਾਇਰ (Haier) ਅਤੇ ਮਿਤਸੁਬੀਸ਼ੀ (Mitsubishi) ਨੇ ਆਪਣੀਆਂ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਵਾਧਾ ਫਰਵਰੀ ਤੋਂ ਅਪ੍ਰੈਲ ਦੇ ਵਿਚਕਾਰ ਲਾਗੂ ਹੋ ਰਿਹਾ ਹੈ।
- ਡੇਕਿਨ ਇੰਡੀਆ: ਅਪ੍ਰੈਲ ਤੋਂ ਕੀਮਤਾਂ ਵਿੱਚ 12 ਫੀਸਦੀ ਤੱਕ ਦਾ ਵਾਧਾ ਕਰੇਗੀ।
- ਵੋਲਟਾਸ: ਵੱਖ-ਵੱਖ ਮਾਡਲਾਂ 'ਤੇ 5 ਤੋਂ 15 ਫੀਸਦੀ ਤੱਕ ਰੇਟ ਵਧਾਏਗੀ।
- LG ਇਲੈਕਟ੍ਰਾਨਿਕਸ: 3-ਸਟਾਰ ਮਾਡਲਾਂ 'ਤੇ 7 ਫੀਸਦੀ ਅਤੇ 5-ਸਟਾਰ ਮਾਡਲਾਂ 'ਤੇ 9-10 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।
- ਬਲੂ ਸਟਾਰ: ਫਰਵਰੀ ਦੇ ਅੱਧ ਤੋਂ ਹੀ ਕੀਮਤਾਂ ਵਿੱਚ 8-10 ਫੀਸਦੀ ਦਾ ਵਾਧਾ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ ਵੀਡੀਓ ਆਈ ਸਾਹਮਣੇ
ਕਿਉਂ ਵਧ ਰਹੇ ਹਨ ਭਾਅ?
- ਕੱਚਾ ਮਾਲ ਤੇ ਫਰੇਟ: ਤਾਂਬੇ ਅਤੇ ਐਲੂਮੀਨੀਅਮ ਵਰਗੀਆਂ ਧਾਤਾਂ ਦੀਆਂ ਕੀਮਤਾਂ ਵਧਣ ਦੇ ਨਾਲ-ਨਾਲ ਸਮੁੰਦਰੀ ਰਸਤੇ ਮਾਲ ਮੰਗਵਾਉਣ ਦਾ ਖਰਚਾ (Freight cost) ਵੀ ਵਧ ਗਿਆ ਹੈ।
- ਕਮਜ਼ੋਰ ਰੁਪਈਆ: ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਜਾਣ ਕਾਰਨ ਵਿਦੇਸ਼ਾਂ ਤੋਂ ਮੰਗਵਾਏ ਜਾਣ ਵਾਲੇ ਪੁਰਜ਼ੇ ਮਹਿੰਗੇ ਹੋ ਗਏ ਹਨ।
- ਨਵੇਂ ਊਰਜਾ ਨਿਯਮ (BEE Norms): ਬਿਊਰੋ ਆਫ ਐਨਰਜੀ ਐਫੀਸ਼ੀਐਂਸੀ (BEE) ਦੇ ਨਵੇਂ ਸਟਾਰ ਰੇਟਿੰਗ ਨਿਯਮ 1 ਜਨਵਰੀ ਤੋਂ ਲਾਗੂ ਹੋ ਗਏ ਹਨ। ਹੁਣ ਨਵੇਂ 5-ਸਟਾਰ AC ਪਹਿਲਾਂ ਨਾਲੋਂ 10 ਫੀਸਦੀ ਜ਼ਿਆਦਾ ਬਿਜਲੀ ਬਚਾਉਣਗੇ, ਪਰ ਇਨ੍ਹਾਂ ਨੂੰ ਬਣਾਉਣ ਦੀ ਲਾਗਤ ਵਧ ਗਈ ਹੈ।
ਇਹ ਵੀ ਪੜ੍ਹੋ: FIR ਦਾ ਅਸਰ ! ਬਾਦਸ਼ਾਹ ਨੇ 'ਟਟੀਰੀ' ਗੀਤ ਨੂੰ ਸਾਰੇ ਮਿਊਜ਼ਿਕ ਪਲੇਟਫਾਰਮਾਂ ਤੋਂ ਕੀਤਾ ਡਿਲੀਟ
2026 'ਚ ਰਿਕਾਰਡ ਵਿਕਰੀ ਦੀ ਉਮੀਦ
ਭਾਵੇਂ ਕੀਮਤਾਂ ਵਧ ਰਹੀਆਂ ਹਨ, ਪਰ ਕੰਪਨੀਆਂ ਨੂੰ ਉਮੀਦ ਹੈ ਕਿ ਇਸ ਵਾਰ ਗਰਮੀ ਕਾਰਨ ਵਿਕਰੀ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦੇਵੇਗੀ। ਸਾਲ 2025 ਵਿੱਚ ਬੇਮੌਸਮੀ ਬਾਰਸ਼ ਕਾਰਨ AC ਦੀ ਵਿਕਰੀ ਪ੍ਰਭਾਵਿਤ ਹੋਈ ਸੀ, ਪਰ 2026 ਵਿੱਚ ਭਿਆਨਕ ਗਰਮੀ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਉਦਯੋਗ ਨੂੰ 15 ਫੀਸਦੀ ਵਿਕਰੀ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ, ਹੁਣ ਮਹਿਲਾ ਕਮਿਸ਼ਨ ਨੇ ਦੇ 'ਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਸਾਨਾਂ ਦੀ ਹੋਵੇਗੀ ਬੱਲੇ-ਬੱਲੇ ! ਇਸ ਸਾਲ ਵਾਧੂ ਕੀਮਤਾਂ 'ਤੇ ਕਣਕ ਖਰੀਦੇਗੀ ਸਰਕਾਰ
NEXT STORY