ਮੁੰਬਈ – ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 16' ਤੋਂ ਘਰ-ਘਰ ਵਿੱਚ ਪਛਾਣ ਬਣਾਉਣ ਵਾਲੇ ਅਦਾਕਾਰ ਸ਼ਿਵ ਠਾਕਰੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਏ ਹਨ। ਖ਼ਬਰ ਹੈ ਕਿ ਸ਼ਿਵ ਠਾਕਰੇ ਦੇ ਮੁੰਬਈ ਸਥਿਤ ਫਲੈਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ਨੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਸਿਤਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: ਈਰਾਨ ਦਾ ਭਾਰਤ ਨੂੰ ਵੱਡਾ ਝਟਕਾ ! ਖਤਮ ਕਰ'ਤੀ ਇਹ 'ਖ਼ਾਸ' ਸਹੂਲਤ, 22 ਨਵੰਬਰ ਤੋਂ ਬਾਅਦ...
ਘਰ ਨੂੰ ਭਾਰੀ ਨੁਕਸਾਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸ਼ਿਵ ਠਾਕਰੇ ਦੇ ਘਰ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਵੀਡੀਓ ਵਿੱਚ ਫਾਇਰ ਵਿਭਾਗ ਦੀ ਟੀਮ ਅੱਗ ਬੁਝਾਉਂਦੀ ਨਜ਼ਰ ਆਈ। ਅੱਗ ਕਾਰਨ ਘਰ ਨੂੰ ਭਾਰੀ ਨੁਕਸਾਨ ਪਹੁੰਚਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਹਿਮਾਲਿਆ ਤੋਂ 1000 ਕਿਲੋਮੀਟਰ ਦੂਰ ਮਿਲਿਆ 'ਸੋਨੇ ਦਾ ਪਹਾੜ', ਭਾਰਤ ਦਾ ਗੁਆਂਢੀ ਦੇਸ਼ ਹੋਇਆ ਮਾਲਾਮਾਲ
ਟੀਮ ਦਾ ਅਧਿਕਾਰਤ ਬਿਆਨ
ਸ਼ਿਵ ਠਾਕਰੇ ਦੀ ਟੀਮ ਨੇ ਇਸ ਹਾਦਸੇ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਟੀਮ ਨੇ ਦੱਸਿਆ ਕਿ ਅੱਜ ਸਵੇਰੇ ਸ਼ਿਵ ਠਾਕਰੇ ਦੇ ਮੁੰਬਈ ਸਥਿਤ ਘਰ (ਕੋਲਟੇ ਪਾਟਿਲ ਵੇਰਵੇ ਬਿਲਡਿੰਗ) ਵਿੱਚ ਭਿਆਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਸ਼ਿਵ ਬਿਲਕੁਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਹਾਲਾਂਕਿ, ਘਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਟੀਮ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਹੀਂ, ਸ਼ਿਵ ਬਿਲਕੁਲਠੀਕ ਹਨ।
ਇਹ ਵੀ ਪੜ੍ਹੋ: ਜਰਮਨੀ: ਦੁਨੀਆ ਤੋਂ ਇਕੱਠਿਆਂ ਰੁਖ਼ਸਤ ਹੋਈਆਂ ਮਸ਼ਹੂਰ ਐਕਟਰ-ਸਿੰਗਰ ਜੁੜਵਾ ਭੈਣਾਂ, ਮਰਜ਼ੀ ਨਾਲ ਮੌਤ ਨੂੰ ਲਾਇਆ ਗਲੇ
ਹਾਦਸੇ ਵੇਲੇ ਘਰ 'ਤੇ ਮੌਜੂਦ ਨਹੀਂ ਸਨ ਸ਼ਿਵ
ਰਿਪੋਰਟਾਂ ਅਨੁਸਾਰ, ਜਿਸ ਸਮੇਂ ਅੱਗ ਲੱਗੀ, ਸ਼ਿਵ ਠਾਕਰੇ ਘਰ ਵਿੱਚ ਮੌਜੂਦ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦਿਨਾਂ ਵਿੱਚ ਸ਼ੂਟਿੰਗਾਂ ਅਤੇ ਸਮਾਗਮਾਂ ਵਿੱਚ ਰੁੱਝੇ ਹੋਏ ਸਨ ਅਤੇ ਹਾਲ ਹੀ ਵਿੱਚ ਮੁੰਬਈ ਪਰਤੇ ਸਨ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਇਹ ਵੀ ਪੜ੍ਹੋ: Viral Video: 'ਹੀਰੋਇਨਾਂ ਨਾਲ ਪਤਨੀ ਵਾਂਗ ਰੋਮਾਂਸ ਕਰਦਾ ਹਾਂ'; ਇਸ ਸਿੰਗਰ ਦੇ ਬਿਆਨ ਨੇ ਮਚਾਈ ਹਲਚਲ
ਸ਼ਿਵ ਠਾਕਰੇ ਦਾ ਕਰੀਅਰ
ਸ਼ਿਵ ਠਾਕਰੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਰੋਡੀਜ਼' ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ 'ਬਿੱਗ ਬੌਸ ਮਰਾਠੀ', 'ਬਿੱਗ ਬੌਸ 16', 'ਖਤਰੋਂ ਕੇ ਖਿਲਾੜੀ 13', ਅਤੇ 'ਝਲਕ ਦਿਖਲਾ ਜਾ' ਵਰਗੇ ਕਈ ਸ਼ੋਅ ਵਿੱਚ ਨਜ਼ਰ ਆਏ ਅਤੇ ਪ੍ਰਸ਼ੰਸਕਾਂ ਦੇ ਪਸੰਦੀਦਾ ਬਣ ਗਏ।
ਇਹ ਵੀ ਪੜ੍ਹੋੋ: ਨਵੇਂ ਵਿਵਾਦ 'ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਚੱਲਦੇ ਪ੍ਰੋਗਰਾਮ ਵਿਚ ਪੈ ਗਿਆ ਪੰਗਾ
ਪਾਕਿਸਤਾਨੀ ਪੌਪ ਸਿੰਗਰ ਨੇ ਲਾਈਵ ਸ਼ੋਅ 'ਚ ਲਹਿਰਾਇਆ ਭਾਰਤੀ ਤਿਰੰਗਾ, ਸੋਸ਼ਲ ਮੀਡੀਆ 'ਤੇ ਛਿੜਿਆ ਵਿਵਾਦ, ਬੋਲੇ-'ਮੈਂ ਫਿਰ...
NEXT STORY