ਮੁੰਬਈ (ਬਿਊਰੋ) - ਦੇਸ਼ 'ਚ ਕੋਵਿਡ-19 ਅਤੇ ਓਮੀਕ੍ਰੋਨ ਦੇ ਮਾਮਲੇ ਇੱਕ ਵਾਰ ਫਿਰ ਲਗਾਤਾਰ ਵੱਧਦੇ ਜਾ ਰਹੇ ਹਨ। ਕਈ ਫ਼ਿਲਮੀ ਸਿਤਾਰਿਆਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਉਥੇ ਹੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਦੂਜੀ ਵਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸਤੰਬਰ 2020 'ਚ ਵੀ ਉਹ ਸੰਕਰਮਿਤ ਹੋਇਆ ਸੀ। ਇਸ ਤੋਂ ਇਲਾਵਾ ਰੀਆ ਕਪੂਰ, ਕਰਨ ਬੁਲਾਨੀ, ਅੰਸ਼ੁਲਾ ਕਪੂਰ ਨੂੰ ਵੀ ਕੋਵਿਡ-19 ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਹੈ। ਅਰਜੁਨ ਕਪੂਰ ਤੇ ਅੰਸ਼ੁਲਾ ਕਪੂਰ ਨੇ ਆਪਣੇ ਆਪ ਨੂੰ ਕੁਆਰੰਟੀਨ (ਇਕਾਂਤਵਾਸ) ਕਰ ਲਿਆ ਹੈ। ਅਰਜੁਨ ਅਤੇ ਅੰਸ਼ੁਲਾ ਸਾਵਧਾਨੀਆਂ ਵਰਤ ਰਹੇ ਹਨ ਅਤੇ ਸਾਰਿਆਂ ਨੂੰ ਟੈਸਟ ਕਰਵਾਉਣ ਲਈ ਵੀ ਕਿਹਾ ਹੈ। ਉਥੇ ਹੀ ਅਦਾਕਾਰਾ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਅਤੇ ਉਸ ਦੇ ਪਤੀ ਕਰਨ ਬੁਲਾਨੀ ਵੀ ਸੰਕਰਮਿਤ ਹੋਣ ਤੋਂ ਬਾਅਦ ਕੁਆਰੰਟੀਨ ਹਨ। ਅਰਜੁਨ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਦਾ ਵੀ ਟੈਸਟ ਕੀਤਾ ਜਾਵੇਗਾ।
ਦੱਸ ਦਈਏ ਕਿ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਅਰਜੁਨ ਕਪੂਰ ਦੇ ਮੁੰਬਈ ਸਥਿਤ ਘਰ ਨੂੰ ਸੀਲ ਕਰ ਦਿੱਤਾ ਹੈ। ਇਸ ਦੌਰਾਨ ਅਥਾਰਟੀ ਵੱਲੋਂ ਉਨ੍ਹਾਂ ਦੇ ਘਰ ਦੀ ਸਫਾਈ ਵੀ ਕੀਤੀ ਜਾ ਰਹੀ ਹੈ। ਅਰਜੁਨ ਨੇ ਸਤੰਬਰ 2020 'ਚ ਕੋਰੋਨਾ ਸੰਕਰਮਿਤ ਹੋਣ 'ਤੇ ਅਧਿਕਾਰਤ ਬਿਆਨ ਜਾਰੀ ਕੀਤਾ ਸੀ।
ਜਦੋਂ ਉਹ ਸਤੰਬਰ 2020 'ਚ ਕੋਰੋਨਾ ਸੰਕਰਮਿਤ ਹੋਇਆ ਸੀ। ਇਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਮੇਰਾ ਫਰਜ਼ ਹੈ ਕਿ ਮੈਂ ਕਰੋਨਾ ਵਾਇਰਸ ਦਾ ਟੈਸਟ ਕਰਵਾਇਆ ਹੈ, ਜੋ ਪਾਜ਼ੀਟਿਵ ਆਇਆ ਹੈ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੈਂ ਡਾਕਟਰਾਂ ਅਤੇ ਅਧਿਕਾਰੀਆਂ ਦੀ ਸਲਾਹ 'ਤੇ ਆਪਣੇ-ਆਪ ਨੂੰ ਘਰ 'ਚ ਅਲੱਗ ਕਰ ਲਿਆ ਹੈ ਅਤੇ ਹੋਮ ਕੁਆਰੰਟੀਨ 'ਚ ਰਹਾਂਗਾ। ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਕਰਦਾ ਰਹਾਂਗਾ। ਬਹੁਤ ਸਾਰਾ ਪਿਆਰ, ਅਰਜੁਨ।''
ਦੱਸਣਯੋਗ ਹੈ ਕਿ ਇਹ ਸਾਰੇ ਬਾਲੀਵੁੱਡ ਸਿਤਾਰੇ ਹਾਲ ਹੀ 'ਚ ਕਰਿਸ਼ਮਾ ਕਪੂਰ ਦੇ ਘਰ ਕ੍ਰਿਸਮਸ ਪਾਰਟੀ ਅਟੈਂਡ ਕੀਤੀ ਸੀ। ਅਜਿਹੇ 'ਚ ਕਰਿਸ਼ਮਾ ਕਪੂਰ ਸਣੇ ਪਾਰਟੀ 'ਚ ਸ਼ਾਮਲ ਹੋਏ ਸਾਰੇ ਹੀ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਤੇ ਪਵੇਗਾ, ਕਿਉਂਕਿ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ 'ਚ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਅਕਸ਼ੇ ਕੁਮਾਰ ਸਬੰਧੀ ਡਿੰਪਲ ਕਪਾੜੀਆ ਦਾ ਨਜ਼ਰੀਆ ਜਾਣ ਹੋਵੇਗੇ ਹੈਰਾਨ, ਧੀ ਦੀ ਜ਼ਿੰਦਗੀ ਖ਼ਰਾਬ ਹੋਣ ਦਾ ਸੀ ਡਰ
NEXT STORY