ਮੁੰਬਈ- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੱਖਣੀ ਅਦਾਕਾਰਾ ਨਾਲ ਆਪਣੀ ਆਉਣ ਵਾਲੀ ਫਿਲਮ 'ਗੇਮ ਚੇਂਜਰ' ਦੀ ਰਿਲੀਜ਼ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਅਦਾਕਾਰਾ ਸ਼ਨੀਵਾਰ ਨੂੰ ਇੱਕ ਪ੍ਰਮੋਸ਼ਨਲ ਈਵੈਂਟ ਵਿੱਚ ਸ਼ਾਮਲ ਹੋਣ ਵਾਲੀ ਸੀ। ਹਾਲਾਂਕਿ ਸਿਹਤ ਖਰਾਬ ਹੋਣ ਕਾਰਨ ਉਹ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕੀ। ਖਬਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਕਿਆਰਾ ਦੀ ਟੀਮ ਨੇ ਉਨ੍ਹਾਂ ਦੀ ਹੈਲਥ ਅਪਡੇਟ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ- ਗੋਵਿੰਦਾ ਦੇ ਨਾਲ ਨਹੀਂ ਰਹਿੰਦੀ ਪਤਨੀ ਸੁਨੀਤਾ! ਜਾਣੋ ਕਾਰਨ
ਅਦਾਕਾਰਾ ਨੂੰ ਹਸਪਤਾਲ 'ਚ ਨਹੀਂ ਕਰਵਾਇਆ ਗਿਆ ਦਾਖ਼ਲ
ਕਿਆਰਾ ਦੀ ਟੀਮ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, "ਕਿਆਰਾ ਅਡਵਾਨੀ ਨੂੰ ਹਸਪਤਾਲ 'ਚ ਭਰਤੀ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ ਥਕਾਵਟ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਉਹ ਲਗਾਤਾਰ ਕੰਮ ਕਰ ਰਹੀ ਹੈ।"
ਇਹ ਵੀ ਪੜ੍ਹੋ-MMS ਲੀਕ ਤੋਂ ਬਾਅਦ ਇਸ ਅਦਾਕਾਰਾ ਦਾ ਇਕ ਹੋਰ ਵੀਡੀਓ ਵਾਇਰਲ
ਰਾਮ ਚਰਨ ਡਬਲ ਰੋਲ ਵਿੱਚ ਨਜ਼ਰ ਆਉਣਗੇ
'ਗੇਮ ਚੇਂਜਰ' ਵਿੱਚ ਰਾਮ ਚਰਨ ਇੱਕ ਇਮਾਨਦਾਰ ਆਈ.ਪੀ.ਐੱਸ. ਅਧਿਕਾਰੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹਨ। ਜੋ ਭ੍ਰਿਸ਼ਟ ਰਾਜਨੀਤਿਕ ਪ੍ਰਣਾਲੀ ਦਾ ਟਾਕਰਾ ਕਰਦੇ ਨਜ਼ਰ ਆਉਣਗੇ। ਕਿਆਰਾ ਅਡਵਾਨੀ ਦੱਖਣ 'ਚ ਗੇਮ ਚੇਂਜਰ ਨਾਲ ਡੈਬਿਊ ਕਰ ਰਹੀ ਹੈ। ਅਦਾਕਾਰਾ ਦੀ ਪਹਿਲੀ ਸਾਊਥ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ 'ਚ ਰਾਮ ਚਰਨ ਦੇ ਨਾਲ ਕਿਆਰਾ ਅਡਵਾਨੀ, ਸਮੂਥਿਰਕਾਨੀ, ਐੱਸ.ਜੇ. ਸੂਰਿਆ, ਸ਼੍ਰੀਕਾਂਤ, ਪ੍ਰਕਾਸ਼ ਰਾਜ ਅਤੇ ਸੁਨੀਲ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ 02 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਟ੍ਰੇਲਰ 'ਚ ਦੇਖਿਆ ਜਾ ਰਿਹਾ ਸੀ ਕਿ ਇਸ ਫਿਲਮ 'ਚ ਰਾਮ ਚਰਨ ਦੋ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MMS ਲੀਕ ਤੋਂ ਬਾਅਦ ਇਸ ਅਦਾਕਾਰਾ ਦਾ ਇਕ ਹੋਰ ਵੀਡੀਓ ਵਾਇਰਲ
NEXT STORY