ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤਾ ਹੈ।
![PunjabKesari](https://static.jagbani.com/multimedia/11_02_147497986desi girl1-ll.jpg)
ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਗ੍ਰੀਨ ਡੀਪ ਨੇਕ ਗਾਊਨ 'ਚ ਪ੍ਰਿਯੰਕਾ ਚੋਪੜਾ ਕਾਫ਼ੀ ਹੌਟ ਲੱਗ ਰਹੀ ਹੈ।
![PunjabKesari](https://static.jagbani.com/multimedia/11_02_155310040desi girl5-ll.jpg)
ਉਸ ਨੇ ਨਿਕ ਨਾਲ ਬੋਲਡ ਅੰਦਾਜ਼ 'ਚ ਪੋਜ਼ ਦਿੱਤੇ ਹਨ। ਪ੍ਰਿਯੰਕਾ ਨੇ ਹੈਵੀ ਮੇਕਅੱਪ ਅਤੇ ਸਟੋਨ ਜਿਊਲਰੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
![PunjabKesari](https://static.jagbani.com/multimedia/11_02_149997678desi girl2-ll.jpg)
ਇਸ ਤਸਵੀਰ 'ਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇਕ-ਦੂਜੇ ਦੀਆਂ ਅੱਖਾਂ 'ਚ ਡੁੱਬੇ ਨਜ਼ਰ ਆ ਰਹੇ ਹਨ।
![PunjabKesari](https://static.jagbani.com/multimedia/11_02_151247370desi girl3-ll.jpg)
ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਨਾਲ ਇਸ ਫੋਟੋਸ਼ੂਟ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਪ੍ਰਿਯੰਕਾ ਜਲਦੀ ਹੀ ਰੂਸੋ ਬ੍ਰਦਰਜ਼ ਦੀ ਸੀਰੀਜ਼ 'ਸੀਟਾਡੇਲ' 'ਚ ਨਜ਼ਰ ਆਵੇਗੀ, ਜੋ 28 ਅਪ੍ਰੈਲ ਨੂੰ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕਰੇਗੀ।
![PunjabKesari](https://static.jagbani.com/multimedia/11_02_153435837desi girl4-ll.jpg)
ਨਸ਼ੇ ਤੇ ਸ਼ਰਾਬ ਨੇ ਖ਼ਤਮ ਕਰ ਦਿੱਤਾ ਸੀ ਹਨੀ ਸਿੰਘ, ਇਸ ਗੰਭੀਰ ਬੀਮਾਰੀ ਤੋਂ ਉੱਭਰਨ ’ਚ ਲੱਗੇ 7 ਸਾਲ
NEXT STORY