Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    3:11:17 PM

  • murder of factory owner in ludhiana

    ਪਹਿਲਾਂ ਇਕੱਠੇ ਪੀਤੀ ਸ਼ਰਾਬ! ਫਿਰ ਦੋਸਤ ਨੇ ਫੈਕਟਰੀ...

  • important news for students appearing for board exams

    ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ...

  • father of 2 daughters in canada

    ਦੁਖਦਾਈ ਖਬਰ: ਸੁਨਹਿਰੇ ਭਵਿੱਖ ਲਈ ਕੈਨੇਡਾ ਗਏ 2...

  • bjp made preparations for 2027 punjab assembly elections made this strategy

    2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Bathinda-Mansa
  • ਬਠਿੰਡਾ 'ਚ ਚਿੱਟਾ ਵੇਚਣ ਦੀ ਵਾਇਰਲ ਵੀਡੀਓ ਨੇ ਮਚਾਈ ਤੜਥੱਲੀ, ਲੋਕਾਂ 'ਚ ਡਰ ਦਾ ਮਾਹੌਲ

PUNJAB News Punjabi(ਪੰਜਾਬ)

ਬਠਿੰਡਾ 'ਚ ਚਿੱਟਾ ਵੇਚਣ ਦੀ ਵਾਇਰਲ ਵੀਡੀਓ ਨੇ ਮਚਾਈ ਤੜਥੱਲੀ, ਲੋਕਾਂ 'ਚ ਡਰ ਦਾ ਮਾਹੌਲ

  • Edited By Babita,
  • Updated: 08 Feb, 2026 05:48 PM
Bathinda-Mansa
viral video of selling white liquor in bathinda creates uproar
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ (ਵਿਜੈ ਵਰਮਾ) : ਪੰਜਾਬ 'ਚ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਚੱਲ ਰਹੇ ਕਾਸੋ ਆਪਰੇਸ਼ਨਾਂ ਅਤੇ ਪੁਲਸ ਦੇ ਸਖ਼ਤ ਦਾਵਿਆਂ ਦੇ ਬਾਵਜੂਦ ਬਠਿੰਡਾ 'ਚ ਨਸ਼ਿਆਂ ਦਾ ਧੰਦਾ ਥੰਮਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਬੀੜ ਤਲਾਬ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਚਿੱਟੇ (ਹੈਰੋਇਨ) ਦੀ ਖੁੱਲ੍ਹੇਆਮ ਵਿਕਰੀ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵਾਇਰਲ ਵੀਡੀਓ 'ਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਬੀੜ ਤਲਾਬ ਖੇਤਰ 'ਚ ਸ਼ਰੇਆਮ ਚਿੱਟੇ ਦੀਆਂ ਪੁੜੀਆਂ ਵੰਡਦਾ ਅਤੇ ਵੇਚਦਾ ਨਜ਼ਰ ਆ ਰਿਹਾ ਹੈ। ਇਹ ਦ੍ਰਿਸ਼ ਨਾਂ ਸਿਰਫ਼ ਕਾਨੂੰਨ-ਵਿਵਸਥਾ ਦੀ ਪੋਲ ਖੋਲ੍ਹਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਨਸ਼ਾ ਤਸਕਰ ਪੁਲਸ ਤੋਂ ਬਿਲਕੁਲ ਵੀ ਨਹੀਂ ਡਰ ਰਹੇ। ਸਥਾਨਕ ਲੋਕਾਂ ਮੁਤਾਬਕ ਬੀੜ ਤਲਾਬ ਇਲਾਕਾ ਲੰਬੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਦਾ ਅੱਡਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਚਿੱਟਾ ਇਸ ਤਰ੍ਹਾਂ ਵੇਚਿਆ ਜਾ ਰਿਹਾ ਹੈ, ਜਿਵੇਂ ਕੋਈ ਆਮ ਉਪਭੋਗਤਾ ਸਮਾਨ ਜਾਂ ਮਠਿਆਈ ਵੇਚ ਰਿਹਾ ਹੋਵੇ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਡਰ ਅਤੇ ਗੁੱਸੇ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਵਾਹਨ ਚਾਲਕਾਂ ਵਿਚਾਲੇ ਮਚੀ ਹਾਹਾਕਾਰ
ਜ਼ਿਕਰਯੋਗ ਹੈ ਕਿ ਬਠਿੰਡਾ ਪੁਲਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਕਾਸੋ ਆਪਰੇਸ਼ਨ ਚਲਾਉਣ ਅਤੇ ਵੱਡੇ ਦਾਅਵੇ ਕਰਨ ਦੀ ਗੱਲ ਕਹੀ ਜਾਂਦੀ ਰਹੀ ਹੈ। ਸਮੇਂ-ਸਮੇਂ ‘ਤੇ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੇ ਉਲਟ ਨਜ਼ਰ ਆ ਰਹੀ ਹੈ। ਬੀੜ ਤਲਾਬ ਵਰਗੇ ਸੰਵੇਦਨਸ਼ੀਲ ਇਲਾਕਿਆਂ 'ਚ ਖੁੱਲ੍ਹੇਆਮ ਨਸ਼ਿਆਂ ਦੀ ਵਿਕਰੀ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਆਖ਼ਰ ਪੁਲਸ ਦੀ ਕਾਰਵਾਈ ਕਿੰਨੀ ਪ੍ਰਭਾਵਸ਼ਾਲੀ ਹੈ ਅਤੇ ਕਿਤੇ ਨਾ ਕਿਤੇ ਤਸਕਰਾਂ ਨੂੰ ਸਰਕਾਰੀ ਸੁਰੱਖਿਆ ਤਾਂ ਨਹੀਂ ਮਿਲ ਰਹੀ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਇਲਾਕੇ 'ਚ ਨਸ਼ਾ ਵੇਚਣ ਵਾਲੇ ਤਸਕਰ ਬੇਖੌਫ਼ ਹੋ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਿਆਂ ਕਾਰਨ ਇਲਾਕੇ ਦੇ ਨੌਜਵਾਨਾਂ ਦਾ ਭਵਿੱਖ ਹਨ੍ਹੇਰੇ 'ਚ ਜਾ ਰਿਹਾ ਹੈ। ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਲਤ 'ਚ ਫਸ ਚੁੱਕੇ ਹਨ, ਪਰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਠੋਸ ਅਤੇ ਸਥਾਈ ਕਾਰਵਾਈ ਨਹੀਂ ਹੋ ਰਹੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਿਕ ਸੰਗਠਨਾਂ ਅਤੇ ਜਾਗਰੂਕ ਨਾਗਰਿਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਕਾਸੋ ਆਪਰੇਸ਼ਨ ਚਲਾਉਣਾ ਜਾਂ ਛੋਟੇ ਪੱਧਰ ਦੇ ਨਸ਼ੇੜੀਆਂ ਨੂੰ ਫੜ੍ਹਨਾ ਸਮੱਸਿਆ ਦਾ ਹੱਲ ਨਹੀਂ ਹੈ। ਜਦੋਂ ਤੱਕ ਵੱਡੇ ਨਸ਼ਾ ਤਸਕਰਾਂ ਅਤੇ ਪੂਰੇ ਨੈੱਟਵਰਕ ਨੂੰ ਤਬਾਹ ਨਹੀਂ ਕੀਤਾ ਜਾਂਦਾ, ਤਦ ਤੱਕ ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹੇਗੀ।

ਇਹ ਵੀ ਪੜ੍ਹੋ : PROMOTION ਲਈ ਲਾਜ਼ਮੀ ਹੋਇਆ ਇਹ ਟੈਸਟ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਸੂਤਰਾਂ ਅਨੁਸਾਰ ਬੀੜ ਤਲਾਬ ਖੇਤਰ 'ਚ ਨਸ਼ਾ ਵੇਚਣ ਵਾਲਿਆਂ ਦੇ ਟਿਕਾਣੇ ਪਹਿਲਾਂ ਵੀ ਪੁਲਸ ਦੇ ਰਡਾਰ ‘ਤੇ ਰਹੇ ਹਨ, ਪਰ ਕਾਰਵਾਈ ਜਾਂ ਤਾਂ ਅਸਥਾਈ ਸਾਬਤ ਹੋਈ ਜਾਂ ਕੁੱਝ ਸਮੇਂ ਬਾਅਦ ਹਾਲਾਤ ਫਿਰ ਪਹਿਲਾਂ ਵਰਗੇ ਹੀ ਹੋ ਗਏ। ਵੀਡੀਓ 'ਚ ਦਿਖ ਰਹੇ ਵਿਅਕਤੀ ਦੀ ਪਛਾਣ ਅਤੇ ਗ੍ਰਿਫ਼ਤਾਰੀ ਲੈ ਕੇ ਪੁਲਸ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ, ਜਿਸ ਨਾਲ ਲੋਕਾਂ ਦਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਹੈ।  ਲੋਕਾਂ ਨੇ ਮੰਗ ਕੀਤੀ ਹੈ ਕਿ ਵਾਇਰਲ ਵੀਡੀਓ ਦੇ ਆਧਾਰ ‘ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ, ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੂਰੇ ਨਸ਼ਾ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਬੀੜ ਤਲਾਬ ਇਲਾਕੇ 'ਚ ਸਥਾਈ ਪੁਲਸ ਚੌਂਕੀ ਅਤੇ ਲਗਾਤਾਰ ਨਿਗਰਾਨੀ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਨਸ਼ਿਆਂ ਦੇ ਧੰਦੇ ‘ਤੇ ਸਥਾਈ ਲਗਾਮ ਲੱਗ ਸਕੇ। ਨਸ਼ਿਆਂ ਦੇ ਖ਼ਿਲਾਫ਼ ਜੰਗ ਤਦੋਂ ਹੀ ਕਾਮਯਾਬ ਹੋ ਸਕਦੀ ਹੈ, ਜਦੋਂ ਪ੍ਰਸ਼ਾਸਨ, ਪੁਲਸ ਅਤੇ ਸਮਾਜ ਮਿਲ ਕੇ ਈਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨ। ਬੀੜ ਤਲਾਬ ਦਾ ਇਹ ਮਾਮਲਾ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਸਿਰਫ਼ ਦਾਅਵਿਆਂ ਅਤੇ ਪ੍ਰੈੱਸ ਨੋਟਾਂ ਨਾਲ ਨਹੀਂ, ਸਗੋਂ ਸਖ਼ਤ, ਨਿਰਪੱਖ ਅਤੇ ਲਗਾਤਾਰ ਕਾਰਵਾਈ ਨਾਲ ਹੀ ਨਸ਼ਿਆਂ ਦੇ ਜ਼ਹਿਰ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

  • Bathinda
  • Heroin
  • sale
  • viral video
  • Bir Talab
  • drugsਬਠਿੰਡਾ
  • ਚਿੱਟਾ
  • ਵਿਕਰੀ
  • ਵਾਇਰਲ ਵੀਡੀਓ
  • ਬੀੜ ਤਲਾਬ
  • ਨਸ਼ੇ

ਪੰਜਾਬ ਦੇ ਅਸਲਾ ਧਾਰਕਾਂ ਲਈ ਵੱਡੀ ਖ਼ਬਰ! ਰੱਦ ਕੀਤੇ ਜਾਣਗੇ 7 ਹਜ਼ਾਰ ਲਾਇਸੈਂਸ

NEXT STORY

Stories You May Like

  • tuvalu feared tsunami
    ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ ਸੁਨਾਮੀ ਦਾ ਡਰ
  • state of emergency
    7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ 'ਚ ਐਮਰਜੈਂਸੀ ਦਾ ਐਲਾਨ
  • drugs  two youths  social media  viral video
    ਨਸ਼ੇ 'ਚ ਲੜਖੜਾਉਂਦੇ ਤੇ ਡਿੱਗਦੇ ਹੋਏ ਦਿਖਾਈ ਦਿੱਤੇ ਦੋ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
  • the atmosphere in the congress meeting became tense again
    ਕਾਂਗਰਸ ਦੀ ਮੀਟਿੰਗ 'ਚ ਫਿਰ ਭਖ ਗਿਆ ਮਾਹੌਲ, ਰਾਜਾ ਵੜਿੰਗ ਨੂੰ ਸਟੇਜ ਤੋਂ ਉਤਰਨਾ ਪਿਆ (ਵੀਡੀਓ)
  • floods wreak havoc in assam
    ਅਸਾਮ 'ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • colorless chicken lollipop viral
    ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ, ਇੰਟਰਨੈੱਟ 'ਤੇ ਛਿੱੜੀ ਬਹਿਸ
  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
  • important news for students appearing for board exams
    ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ; ਲਿਆ ਗਿਆ ਵੱਡਾ ਫੈਸਲਾ
  • bjp made preparations for 2027 punjab assembly elections made this strategy
    2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ! ਬਣਾਈ ਇਹ...
  • gymkhana club elections  progressive group nomination paper
    ਜਿਮਖਾਨਾ ਕਲੱਬ ਚੋਣਾਂ 'ਚ ਪ੍ਰੋਗਰੈਸਿਵ ਗਰੁੱਪ ਨੇ ਕੀਤੀ ਐਂਟਰੀ, ਇਨ੍ਹਾਂ ਮੈਂਬਰਾਂ...
  • two punjabi boy smugglers in thailand
    ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24...
  • heroin smuggler caught
    ਹੈਰੋਇਨ ਸਮੱਗਲਰ ਫੜਿਆ, ਪਹਿਲਾਂ ਵੀ ਦਰਜ ਹਨ 3 ਮਾਮਲੇ, ਕਈ ਵਾਰ ਜਾ ਚੁੱਕਿਐ ਜੇਲ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
Trending
Ek Nazar
emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • ed raids in nangal ropar 100 crore cyber scam
      100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਨੂੰ ਲੈ ਕੇ ED ਦੀ ਨੰਗਲ 'ਚ ਰੇਡ
    • love marriage couple s dream of going abroad shattered
      ਪੰਜਾਬ : ਵਿਦੇਸ਼ ਜਾਣ ਦਾ ਸੁਫ਼ਨਾ ਟੁੱਟਿਆ, ਲਵ ਮੈਰਿਜ ਕਰਾਉਣ ਵਾਲੇ ਜੋੜੇ ਨੇ ਜੋ...
    • theft case
      ਜ਼ੀਰਕਪੁਰ ਦੇ ਲਗਜ਼ਰੀ ਸਟੋਰ ’ਚ ਡੇਢ ਕਰੋੜ ਦੀ ਚੋਰੀ, ਮੈਨੇਜਰ ਦੀ ਭੂਮਿਕਾ ਜਾਂਚ ਹੇਠ
    • major robbery on highway
      ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...
    • two punjabi boy smugglers in thailand
      ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24...
    • chandigarh will experience rain with thunderstorm on 22nd 23rd
      ਚੰਡੀਗੜ੍ਹ 'ਚ 22-23 ਤਾਰੀਖ਼ ਨੂੰ ਗਰਜ-ਤੂਫ਼ਾਨ ਨਾਲ ਪਵੇਗਾ ਮੀਂਹ, ਪੜ੍ਹੋ ਮੌਸਮ...
    • fir case
      ਉਸਾਰੀ ਅਧੀਨ ਬੇਸਮੈਂਟ ਢਹਿਣ ਦੇ ਮਾਮਲੇ ’ਚ ਪੁਲਸ ਵੱਲੋਂ ਠੇਕੇਦਾਰ ਤੇ ਉਸਾਰੀ ਕੰਪਨੀ...
    • fir case
      ਇਕ ਵਿਅਕਤੀ ਦੇ ਖ਼ੁਦਕੁਸ਼ੀ ਮਾਮਲੇ ’ਚ ਸਾਲੀ ਸਮੇਤ 4 ਨਾਮਜ਼ਦ
    • today and august 29th holiday canceled
      ਸ਼ਨੀਵਾਰ ਦੀਆਂ ਛੁੱਟੀਆਂ ਰੱਦ! ਅੱਜ ਵੀ ਖੁੱਲ੍ਹਣਗੇ ਦਫ਼ਤਰ, ਪੜ੍ਹੋ PU ਨੇ ਕਿਉਂ...
    • fraud case
      ਰਸ਼ੀਆ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +