ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨੂੰ ਲੈ ਕੇ ਖ਼ਬਰ ਆ ਰਹੀ ਹੈ ਕਿ ਉਹ ਫ਼ਿਲਮ 'ਸਿਟਾਡੇਲ' ਦੀ ਸ਼ੂਟਿੰਗ ਦੌਰਾਨ ਜਖ਼ਮੀ ਹੋ ਗਈ ਹੈ। ਦਰਅਸਲ, ਸਾਮੰਥਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੇ ਹੱਥਾਂ 'ਤੇ ਜ਼ਖਮ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ 8 ਘੰਟੇ ਕੰਮ ਕਰਦੀ ਹੈ ਕੰਗਨਾ ਰਣੌਤ ਦੀ ਮਾਂ, ਅਦਾਕਾਰਾ ਨੇ ਲਿਖਿਆ, ‘ਲੋਕਾਂ ਨੂੰ ਸਮਝਣਾ ਚਾਹੀਦਾ...’
ਦੱਸ ਦੇਈਏ ਕਿ ਸਾਮੰਥਾ ਰੂਥ ਪ੍ਰਭੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜ਼ਖਮੀ ਹੱਥਾਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਕੈਪਸ਼ਨ ਹੈ, 'ਪੀਅਰਕਸ ਆਫ ਐਕਸ਼ਨ।' ਕੁਝ ਦਿਨ ਪਹਿਲਾਂ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਖੂਨ ਨਾਲ ਭਿੱਜੇ ਮੱਥੇ ਦੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ, 'ਕਿਸੀ ਨਾ ਕਿਸੀ ਰਾਤ'। ਸਮੰਥਾ ਦੇ ਨਾਲ-ਨਾਲ ਵਰੁਣ ਧਵਨ ਵੀ ਇਨ੍ਹੀਂ ਦਿਨੀਂ 'ਸਿਟਾਡੇਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

ਦੱਸਣਯੋਗ ਹੈ ਕਿ ਸਮੰਥਾ ਰੂਥ ਪ੍ਰਭੂ 'ਸਿਟਾਡੇਟ' ਦਾ ਹਿੱਸਾ ਨਹੀਂ ਹੈ, ਇਹ ਸਿਰਫ਼ ਇਕ ਅਫਵਾਹ ਸੀ ਕਿਉਂਕਿ ਉਹ ਆਟੋਇਮਿਊਨ ਡਿਜ਼ੀਜ਼ ਮਾਇਓਸਾਈਟਿਸ ਦਾ ਇਲਾਜ ਕਰਵਾ ਰਹੀ ਹੈ। ਬੀਮਾਰੀ ਕਾਰਨ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਕਈ ਫ਼ਿਲਮਾਂ ਉਸ ਦੇ ਹੱਥੋਂ ਨਿਕਲ ਰਹੀਆਂ ਹਨ ਪਰ ਅਜਿਹਾ ਨਹੀਂ ਹੋਇਆ। ਸਮੰਥਾ ਇੱਕ-ਇੱਕ ਕਰਕੇ ਆਪਣੇ ਸਾਰੇ ਪ੍ਰੋਜੈਕਟਾਂ ਦੀ ਸ਼ੂਟਿੰਗ ਨੂੰ ਪੂਰਾ ਕਰਨ 'ਚ ਰੁੱਝੀ ਹੋਈ ਹੈ। ਫਿਲਹਾਲ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਮਾਈਓਸਾਈਟਿਸ ਦੀ ਬੀਮਾਰੀ ਤੋਂ ਕਾਫੀ ਹੱਦ ਤੱਕ ਠੀਕ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
'ਬਿੱਗ ਬੌਸ 16' ਦੀ ਟਰਾਫੀ ਜਿੱਤਣ ਤੋਂ ਬਾਅਦ ਹੁਣ MC ਸਟੈਨ ਲਾਵੇਗਾ ਕਪਿਲ ਦੇ ਸ਼ੋਅ 'ਚ ਰੋਣਕਾਂ (ਵੀਡੀਓ)
NEXT STORY