ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕੁਝ ਸਮੇਂ ਪਹਿਲੇ ਹੀ ਮੁੰਬਈ ਵਾਪਸ ਆਈ ਹੈ। ਹੁਣੇ ਜਿਹੇ ਭੈਣ ਰੀਆ ਕਪੂਰ ਦੇ ਵਿਆਹ ਵਿਚ ਸੋਨਮ ਕਪੂਰ ਰਵਾਇਤੀ ਕੱਪੜੇ ਪਹਿਨੇ ਨਜ਼ਰ ਆਈ ਸੀ। ਪਿਛਲੇ ਮਹੀਨੇ ਸੋਨਮ ਕਪੂਰ ਦੀ ਜਦੋਂ ਲੰਡਨ ਤੋਂ ਮੁੰਬਈ ਵਾਪਸੀ ਹੋਈ ਸੀ ਤਾਂ ਸੋਸ਼ਲ ਮੀਡੀਆ ਵਿਚ ਕੁਝ ਯੂਜ਼ਰਸ ਨੇ ਉਨ੍ਹਾਂ ਦੀ ਡਰੈੱਸ ਦੇਖ ਕੇ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਿਆਸਰਾਈਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਸੋਨਮ ਨੇ ਆਪਣੇ ਪੀਰੀਅਡ ਦੇ ਪਹਿਲੇ ਦਿਨ ਜਿੰਜਰ ਟੀ ਪੀਂਦੇ ਹੋਏ ਤਸਵੀਰ ਪੋਸਟ ਕਰ ਕੇ ਇਨ੍ਹਾਂ ਅਫ਼ਵਾਹਾਂ ਦਾ ਜਵਾਬ ਦਿੱਤਾ ਸੀ।
ਹੁਣ ਸੋਨਮ ਕਪੂਰ ਨੇ ਆਪਣਾ ਇਕ ਵੀਡੀਓ ਇੰਸਟਾਗ੍ਰਾਮ ਸਟੋਰੀ ਵਿਚ ਸ਼ੇਅਰ ਕੀਤਾ ਸੀ, ਜੋ ਜਿਮ ਵਰਕਆਊਟ ਦਾ ਹੈ। ਇਸ ਵੀਡੀਓ ਵਿਚ ਸੋਨਮ ਸਪੋਰਟਸ ਬ੍ਰਾ ਅਤੇ ਲੈਗਿੰਗਸ ਪਹਿਨੇ ਹੋਈ ਹੈ। ਅਜਿਹਾ ਲੱਗਦਾ ਹੈ ਕਿ ਸੋਨਮ ਕਪੂਰ ਆਪਣੀ ਸਵੈਟ ਸ਼ਰਟ ਚੁੱਕ ਕੇ ਸ਼ੀਸ਼ੇ ਵਿਚ ਦੇਖ ਕੇ ਵੀਡੀਓ ਬਣਾ ਰਹੀ ਹੈ, ਜਿਸ ਵਿਚ ਉਨ੍ਹਾਂ ਦੀ ਟੋਂਡ ਐਬਸ ਤੇ ਫਿੱਗਰ ਦੇਖੀ ਜਾ ਸਕਦੀ ਹੈ। ਸੋਨਮ ਕਪੂਰ ਦੇ ਇਸ ਵੀਡੀਓ ਨੂੰ ਕੁਝ ਇੰਸਟਾਗ੍ਰਾਮ ਅਕਾਊਂਟਸ ਤੋਂ ਵੀ ਸ਼ੇਅਰ ਕੀਤਾ ਗਿਆ ਹੈ, ਜਿਥੇ ਫੈਂਸ ਨੇ ਉਨ੍ਹਾਂ ਦੀ ਫਿੱਗਰ ਤੇ ਫਿਟਨੈੱਸ ਦੀ ਤਾਰੀਫ਼ ਕੀਤੀ ਹੈ।
ਇਸ ਤੋਂ ਪਹਿਲਾਂ ਸੋਨਮ ਕਪੂਰ ਨੇ ਇੰਸਟਾਗ੍ਰਾਮ 'ਤੇ ਪਤੀ ਆਨੰਦ ਆਹੂਜਾ ਨਾਲ ਇਕ ਕੋਜ਼ੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨਾਲ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਆਨੰਦ ਨੂੰ ਬੁਰੀ ਤਰ੍ਹਾਂ ਮਿਸ ਕਰ ਰਹੀ ਹੈ ਤੇ ਉਨ੍ਹਾਂ ਨੂੰ ਮਿਲਣ ਲਈ ਬੇਕਰਾਰ ਹੈ। ਸੋਨਮ ਕਪੂਰ ਕਰੀਬ ਇਕ ਸਾਲ ਬਾਅਦ ਲੰਡਨ ਤੋਂ ਮੁੰਬਈ ਵਾਪਸ ਆਈ ਸੀ। ਤਾਲਾਬੰਦੀ ਵਿਚ ਢਿੱਲ ਹੋਣ ਤੋਂ ਬਾਅਦ ਹੀ ਪਿਛਲੇ ਸਾਲ ਉਹ ਪਤੀ ਆਨੰਦ ਆਹੂਜਾ ਨਾਲ ਲੰਡਨ ਚਲੀ ਗਈ ਸੀ। ਸੋਨਮ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੁਜਾਏ ਘੋਸ਼ ਦੀ ਫ਼ਿਲਮ ਬਲਾਈਂਡ ਦੀ ਸ਼ੂਟਿੰਗ ਪੂਰੀ ਕੀਤੀ ਹੈ, ਜਿਸ ਨੂੰ ਸ਼ੋਮ ਮਖੀਜਾ ਨਿਰਦੇਸ਼ਿਤ ਕਰ ਰਹੇ ਹਨ।
ਤਾਂ ਇਹ ਹੋਣ ਵਾਲੀ ਹੈ ‘ਬਿੱਗ ਬੌਸ 15’ ਦੀ ਥੀਮ, ਕੀ ਇਸ ਵਾਰ ਘਰ ’ਚ ਦਿਖੇਗਾ ਜੰਗਲ
NEXT STORY