ਐਂਟਰਟੇਨਮੈਂਟ ਡੈਸਕ- ਬਾਲੁਵੁੱਡ 'ਚ ਰਿਸ਼ਤਾ ਟੁੱਟਣਾ ਆਮ ਗੱਲ ਹੈ ਪਰ ਇਸ ਫੀਲਡ 'ਚ ਬਹੁਤ ਸਾਰੇ ਜੋੜੇ ਅਜਿਹੇ ਹਨ ਜਿਨ੍ਹਾਂ ਨੇ ਤਲਾਕ ਹੋਣ ਤੋਂ ਬਾਅਦ ਵੀ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਹੋਣ ਦਿੱਤਾ ਅਤੇ ਅੱਜ ਵੀ ਇਹ ਇਕ-ਦੂਜੇ ਨਾਲ ਇਕ ਰਿਸ਼ਤਾ ਨਿਭਾਉਂਦੇ ਹਨ ਅਤੇ ਉਹ ਰਿਸ਼ਤਾ ਹੈ ਦੋਸਤੀ ਦਾ। ਬਾਲੀਵੁੱਡ 'ਚ ਕਈ ਅਜਿਹੀਆਂ ਜੋੜੀਆਂ ਹਨ, ਜਿਨ੍ਹਾਂ ਨੇ ਤਲਾਕ ਤੋਂ ਬਾਅਦ ਵੀ ਇਕ-ਦੂਜੇ ਨਾਲ ਦੋਸਤੀ ਦਾ ਰਿਸ਼ਤਾ ਬਣਾਈ ਰੱਖਿਆ ਹੈ ਅਤੇ ਮਿਸਾਲ ਕਾਇਮ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਮਸ਼ਹੂਰ ਜੋੜੀਆਂ ਬਾਰੇ ਜਿਨ੍ਹਾਂ ਨੇ ਤਲਾਕ ਤੋਂ ਬਾਅਦ ਵੀ ਦੋਸਤੀ ਦਾ ਰਿਸ਼ਤਾ ਕਾਇਮ ਰੱਖਿਆ ਹੈ।
ਅਨੁਰਾਗ ਕਯਸ਼ਪ ਅਤੇ ਕਲਕੀ ਕੋਚਲਿਨ
ਫਿਲਮ ਨਿਰਦੇਸ਼ਕ ਅਨੁਰਾਗ ਕਯਸ਼ਪ ਇਨ੍ਹੀ ਦਿਨੀਂ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਖਬਰਾਂ ਦਾ ਵਿਸ਼ਾ ਬਣੇ ਹੋਏ ਹਨ। ਇਸ ਵਿਆਹ 'ਚ ਖਾਸ ਮਹਿਮਾਨ ਰਹੀ ਉਨ੍ਹਾਂ ਦੀ ਸਾਬਕਾ ਪਤਨੀ ਅਤੇ ਅਭਿਨੇਤਰੀ ਕਲਕੀ ਕੋਚਲਿਨ ਜੋ ਆਪਣੇ ਪਤੀ ਦੀ ਧੀ ਦੇ ਖਾਸ ਦਿਨ 'ਚ ਸ਼ਾਮਲ ਹੋਈ। ਅਜਿਹੇ 'ਚ ਕਲਕੀ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮਸ਼ਹੂਰ ਗਾਇਕ ’ਤੇ ਹਮਲਾ, 10 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ
ਆਮਿਰ ਖਾਨ ਅਤੇ ਕਿਰਨ ਰਾਓ
ਆਮਿਰ ਖਾਨ ਅਤੇ ਕਿਰਨ ਰਾਓ ਵਿਆਦ ਦੇ 15 ਸਾਲਾਂ ਬਾਅਦ ਵੱਖ ਹੋ ਗਏ। ਹਾਲਾਂਕਿ, ਤਲਾਕ ਤੋਂ ਬਾਅਦ ਵੀ ਦੋਵਾਂ ਨੇ ਇਕ-ਦੂਜੇ ਦੇ ਨਾਲ ਕੰਮ ਜਾਰੀ ਰੱਖਿਆ। ਫਿਲਮਾਂ ਦੀ ਪ੍ਰੋਮਸ਼ਨ 'ਚ ਦੋਵੇਂ ਇਕੱਠੇ ਨਜ਼ਰ ਆਏ। ਇਨ੍ਹਾਂ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਤਲਾਕ ਤੋਂ ਬਾਅਦ ਵੀ ਤੁਸੀਂ ਚੰਗੇ ਮਾਪੇ ਅਤੇ ਸਾਥੀ ਬਣ ਸਕਦੇ ਹੋ।
ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ
18 ਸਾਲਾਂ ਦੇ ਵਿਆਹ ਤੋਂ ਬਾਅਦਜ ਦੋਵਾਂ ਨੇ ਤਲਾਕ ਲੈ ਲਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਵੀ ਦੋਵੇਂ ਆਪਣੇ ਪੁੱਤਰ ਅਰਹਾਨ ਲਈ ਇਕੱਠੇ ਹੁੰਦੇ ਹਨ। ਕਈ ਵਾਰ ਪਰਿਵਾਰਕ ਈਵੈਂਟਸ 'ਚ ਵੀ ਇਕੱਠੇ ਦਿਸਦੇ ਹਨ। ਕਈ ਵਾਰ ਬੱਚਿਆਂ ਦੀ ਭਲਾਈ ਲਈ ਇਕ-ਦੂਜੇ ਦੇ ਨਾਲ ਦੋਸਤੀ ਦਾ ਰਿਸ਼ਤਾ ਰੱਖਣਾ ਜ਼ਰੂਰੀ ਹੈ।
ਰੀਤਿਕ ਰੋਸ਼ਨ ਅਤੇ ਸੁਜ਼ੈਨ ਖਾਨ
14 ਸਾਲਾਂ ਬਾਅਦ ਦੋਵਾਂ ਦੇ ਰਸਤੇ ਵੱਖ ਹੋ ਗਏ। ਤਲਾਕ ਦੇ ਬਾਵਜੂਦ ਦੋਵੇਂ ਪਰਿਵਾਰਕ ਛੁੱਟੀਆਂ 'ਤੇ ਇਕੱਠੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਲਈ ਇਕੱਠੇ ਮਿਲ ਕੇ ਸਮਾਂ ਬਿਤਾਉਂਦੇ ਹਨ। ਇਨ੍ਹਾਂ ਦਾ ਮੰਨਣਾ ਹੈ ਕਿ ਮਾਂ-ਬਾਪ ਦੇ ਰੂਪ 'ਚ ਇਕੱਠੇ ਰਹਿਣਾ ਬੱਚਿਆਂ ਲਈ ਫਾਇਦੇਮੰਦ ਹੁੰਦਾ ਹੈ।
ਕਰਿਸ਼ਮਾ ਕਪੂਰ ਅਤੇ ਸੰਜੇ
ਕਰਿਸ਼ਮਾ ਆਪਣੇ ਬੱਚਿਆਂ ਦੀ ਦੇਖਭਾਲ ਲਈ ਹਮੇਸ਼ਾ ਆਪਣੇ ਸਾਬਕਾ ਪਤੀ ਨੂੰ ਮਿਲਦੀ ਹੈ। ਇਨ੍ਹਾਂ ਜੋੜੀਆਂ ਨੇ ਇਹ ਸਾਬਿਤ ਕੀਤਾ ਹੈ ਕਿ ਰਿਸ਼ਤਾ ਖਤਮ ਹੋਣ ਦਾ ਮਤਲਬ ਦੁਸ਼ਮਣੀ ਨਹੀਂ ਹੁੰਦਾ। ਸਮਝਦਾਰੀ ਅਤੇ ਪਰਿਪੱਕਤਾ ਨਾਲ ਤਲਾਕ ਤੋਂ ਬਾਅਦ ਵੀ ਦੋਸਤੀ ਬਣਾਈ ਰੱਖੀ ਜਾ ਸਕਦੀ ਹੈ। ਇਹ ਸਾਰਿਆਂ ਲਈ ਪ੍ਰੇਰਨਾ ਹੈ ਕਿ ਵੱਖ ਹੋਣ ਤੋਂ ਬਾਅਦ ਵੀ ਸਤਿਕਾਰ ਅਤੇ ਦੋਸਤਾਨਾ ਰਵੱਈਆ ਕਾਇਮ ਰੱਖਿਆ ਜਾ ਸਕਦਾ ਹੈ।
ਹੁਣ ਸੋਸ਼ਲ ਮੀਡੀਆ 'ਤੇ ਨਜ਼ਰ ਨਹੀਂ ਆਵੇਗਾ ਕੁੱਲੜ ਪੀਜ਼ਾ Couple!
NEXT STORY