ਐਂਟਰਟੇਨਮੈਂਟ ਡੈਸਕ- 'ਦਿ ਕਸ਼ਮੀਰ ਫਾਈਲਜ਼' ਅਤੇ 'ਦਿ ਬੰਗਾਲ ਫਾਈਲਜ਼' ਵਰਗੀਆਂ ਚਰਚਿਤ ਫਿਲਮਾਂ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਇੱਕ ਵਾਰ ਫਿਰ ਵੱਡੇ ਰਾਸ਼ਟਰਵਾਦੀ ਪ੍ਰੋਜੈਕਟ ਨਾਲ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਅਗਨੀਹੋਤਰੀ ਹੁਣ ਭਾਰਤ ਦੇ 'ਆਪਰੇਸ਼ਨ ਸਿੰਦੂਰ' (Operation Sindoor) 'ਤੇ ਫਿਲਮ ਬਣਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ ਦਿੱਤਾ ਸੀ 72 ਘੰਟਿਆਂ ਦਾ ਅਲਟੀਮੇਟਮ!
ਟੀ-ਸੀਰੀਜ਼ ਨਾਲ ਮਿਲਾਇਆ ਹੱਥ
ਇਸ ਵੱਡੇ ਪ੍ਰੋਜੈਕਟ ਲਈ ਵਿਵੇਕ ਅਗਨੀਹੋਤਰੀ ਨੇ ਮਸ਼ਹੂਰ ਪ੍ਰੋਡਿਊਸਰ ਭੂਸ਼ਣ ਕੁਮਾਰ (T-Series) ਨਾਲ ਹੱਥ ਮਿਲਾਇਆ ਹੈ। ਵਿਵੇਕ ਨੇ ਖੁਦ ਇੱਕ ਇੰਟਰਵਿਊ ਦੌਰਾਨ ਪੁਸ਼ਟੀ ਕੀਤੀ ਹੈ ਕਿ ਉਹ ਇੱਕ ਬਹੁਤ ਹੀ ਖਾਸ ਅਤੇ ਰਾਸ਼ਟਰਵਾਦੀ ਵਿਸ਼ੇ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, "ਮੈਂ ਅਜੇ ਕਿਸੇ ਨਾਮ ਦਾ ਖੁਲਾਸਾ ਨਹੀਂ ਕਰ ਰਿਹਾ, ਪਰ ਮੈਂ ਇੱਕ ਬਹੁਤ ਵੱਡੇ ਅਤੇ ਦਿਲਚਸਪ ਰਾਸ਼ਟਰਵਾਦੀ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹਾਂ, ਜਿਸਦਾ ਐਲਾਨ ਮੈਂ ਸਹੀ ਸਮਾਂ ਆਉਣ 'ਤੇ ਕਰਾਂਗਾ।"
ਇਹ ਵੀ ਪੜ੍ਹੋ: ਸੰਗੀਤ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਮਰੀਕੀ ਰੈਪਰ ਨੇ 25 ਸਾਲ ਦੀ ਉਮਰ 'ਚ ਛੱਡੀ ਦੁਨੀਆ
ਕੀ ਸੀ 'ਆਪਰੇਸ਼ਨ ਸਿੰਦੂਰ'?
ਸਾਲ 2025 ਵਿੱਚ ਜਦੋਂ ਪਾਕਿਸਤਾਨੀ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਸੀ, ਤਾਂ ਭਾਰਤ ਨੇ ਉਸ ਦਾ ਮੂੰਹ-ਤੋੜ ਜਵਾਬ ਦੇਣ ਲਈ ਇਹ ਖੁਫੀਆ ਅਪਰੇਸ਼ਨ ਵਿੱਢਿਆ ਸੀ, ਜਿਸ ਨੂੰ 'ਆਪਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਗਿਆ ਸੀ। ਇਹ ਆਪਰੇਸ਼ਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਅਤੇ ਪਾਕਿਸਤਾਨੀ ਸਰਹੱਦ ਦੇ ਅੰਦਰ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਚਲਾਇਆ ਗਿਆ ਸੀ। ਇਸ ਆਪਰੇਸ਼ਨ ਤਹਿਤ ਭਾਰਤੀ ਸੁਰੱਖਿਆ ਬਲਾਂ ਨੇ ਬੇਹੱਦ ਸਟੀਕਤਾ ਨਾਲ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ, ਜਿਸ ਨੇ ਪਾਕਿਸਤਾਨੀ ਫੌਜ ਅਤੇ ਉੱਥੋਂ ਦੇ ਹਾਕਮਾਂ ਦੇ ਹੋਸ਼ ਉਡਾ ਦਿੱਤੇ ਸਨ।
ਇਹ ਵੀ ਪੜ੍ਹੋ: ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ ਤੜਥੱਲੀ
ਸਫਲਤਾ ਦੀ ਉਮੀਦ
ਵਿਵੇਕ ਅਗਨੀਹੋਤਰੀ ਦੀ ਪਿਛਲੀ ਫਿਲਮ 'ਦਿ ਬੰਗਾਲ ਫਾਈਲਜ਼' ਸਤੰਬਰ 2025 ਵਿੱਚ ਰਿਲੀਜ਼ ਹੋਈ ਸੀ। ਹੁਣ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ 'ਆਈ ਐਮ ਬੁੱਧਾ' ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਤੋਂ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ। ਫਿਲਹਾਲ ਫਿਲਮ ਦੀ ਸਟਾਰ ਕਾਸਟ ਅਤੇ ਰਿਲੀਜ਼ ਡੇਟ ਬਾਰੇ ਜਾਣਕਾਰੀ ਗੁਪਤ ਰੱਖੀ ਗਈ ਹੈ।
ਇਹ ਵੀ ਪੜ੍ਹੋ: ਮੈਚ ਦੌਰਾਨ ਸਟੇਡੀਅਮ ਦੇ ਵਾਸ਼ਰੂਮ 'ਚ ਅਦਾਕਾਰਾ ਦੀ ਬਣਾਈ ਅਸ਼ਲੀਲ ਵੀਡੀਓ ! ਸਾਊਥ ਫਿਲਮ ਇੰਡਸਟਰੀ 'ਚ ਹੜਕੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ 'ਕਬੂਤਰ' ਦੀ ਗਰਲਫ੍ਰੈਂਡ 'ਲੇਡੀ ਡਾਨ' ਚੜ੍ਹੀ ਪੁਲਸ ਦੇ ਅੜਿੱਕੇ
NEXT STORY