ਐਟਰਟੇਨਮੈਂਟ ਡੈਸਕ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਹੁਣ ਨੇੜੇ ਆ ਰਿਹਾ ਹੈ। ਦੋਵਾਂ ਦੇ ਵਿਆਹ 'ਚ ਕੁਝ ਦਿਨ ਹੀ ਬਚੇ ਹਨ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਵੀ ਲੋਕਾਂ ਨੂੰ ਉਤਸ਼ਾਹਿਤ ਰੱਖਣ 'ਚ ਕੋਈ ਕਸਰ ਨਹੀਂ ਛੱਡੀ ਹੈ।

ਜਾਮਨਗਰ 'ਚ ਪਹਿਲੀ ਪ੍ਰੀ-ਵੈਡਿੰਗ ਤੋਂ ਬਾਅਦ ਦੋਵਾਂ ਨੇ ਯੂਰਪ 'ਚ ਫਰਾਂਸ ਅਤੇ ਇਟਲੀ 'ਚ ਦੂਜੀ ਪ੍ਰੀ-ਵੈਡਿੰਗ ਦਾ ਆਯੋਜਨ ਕੀਤਾ। ਕਰੂਜ਼ ਸੈਲੀਬ੍ਰੇਸ਼ਨ ਵੀ ਇਸ ਪ੍ਰੀ-ਵੈਡਿੰਗ ਪਾਰਟੀ ਦਾ ਹਿੱਸਾ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ। ਸੈਲੀਬ੍ਰਿਟੀਜ਼ ਵੀ ਲਗਾਤਾਰ ਇਸ ਖਾਸ ਈਵੈਂਟ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।
-ll.jpg)
ਹਾਲ ਹੀ 'ਚ ਇਸ ਮੈਗਾ ਸੈਲੀਬ੍ਰੇਸ਼ਨ ਦੀਆਂ ਸਭ ਤੋਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਭ ਦੀ ਲਾਈਮਲਾਈਟ ਚੁਰਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਲਵ ਬਰਡ ਰਾਧਿਕਾ ਅਤੇ ਅਨੰਤ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ।

ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਭਾਵੇਂ ਖਤਮ ਹੋ ਗਏ ਹਨ ਪਰ ਇਸ ਬਾਰੇ ਚਰਚਾ ਅਜੇ ਵੀ ਜਾਰੀ ਹੈ। ਹੁਣ ਸੋਸ਼ਲ ਮੀਡੀਆ 'ਤੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਰੀਆ ਕਪੂਰ ਨੇ ਮੰਗਲਵਾਰ ਨੂੰ ਇਸ ਜੋੜੇ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਰਾਧਿਕਾ ਗੁਲਾਬੀ ਰੰਗ ਦੇ ਖੂਬਸੂਰਤ ਗਾਊਨ 'ਚ ਨਜ਼ਰ ਆ ਰਹੀ ਹੈ।
-ll.jpg)
ਇਸ ਤਸਵੀਰ 'ਚ ਰਾਧਿਕਾ ਅਤੇ ਅਨੰਤ ਇੱਕ ਦੂਜੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਬਲੈਕ ਐਂਡ ਵ੍ਹਾਈਟ ਫੋਟੋ 'ਚ ਜੋੜਾ ਇੱਕ ਦੂਜੇ ਦੀਆਂ ਅੱਖਾਂ 'ਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਹੈ। ਅਨੰਤ ਆਪਣੀ ਹੋਣ ਵਾਲੀ ਲਾੜੀ ਨੂੰ ਬਹੁਤ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਾ ਨਜ਼ਰ ਆ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਦੋਵੇਂ ਕੋਈ ਡਾਂਸ ਸਟੈਪ ਕਰ ਰਹੇ ਹੋਣ।

12 ਜੁਲਾਈ ਨੂੰ ਲੈਣਗੇ ਫੇਰੇ
ਅਨੰਤ ਅਤੇ ਰਾਧਿਕਾ 12 ਜੁਲਾਈ ਨੂੰ ਫੇਰੇ ਲੈਣਗੇ। ਹਾਲ ਹੀ 'ਚ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ। ਇਹ ਜੋੜਾ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। 12 ਜੁਲਾਈ ਨੂੰ ਵਿਆਹ ਤੋਂ ਬਾਅਦ 14 ਜੁਲਾਈ ਨੂੰ ਵਿਆਹ ਦੀ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਕਈ ਮਹਿਮਾਨ ਸ਼ਿਰਕਤ ਕਰਨਗੇ।

ਗਾਇਕ ਸ਼ਿਵਜੋਤ ਨੇ ਸਰੀ 'ਚ ਲਾਈਆਂ ਰੌਂਣਕਾਂ, ਮੁਟਿਆਰਾਂ ਨੇ ਲਾਏ ਠੁਮਕੇ (ਵੀਡੀਓ)
NEXT STORY