ਅਜਨਾਲਾ (ਗੁਰਜੰਟ)– ਪੰਜਾਬੀ ਗਾਇਕ ਸਿੰਗਾ ਵਲੋਂ ਆਪਣੇ ਨਵੇਂ ਗੀਤ ’ਚ ਈਸਾਈ ਭਾਈਚਾਰੇ ਬਾਰੇ ਗਾਈਆਂ ਸਤਰਾਂ ਨੂੰ ਲੈ ਕੇ ਈਸਾਈ ਭਾਈਚਾਰੇ ਵਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਆਗੂ ਵਲੋਂ ਸਿੰਗਾ ਖ਼ਿਲਾਫ਼ ਪੁਲਸ ਥਾਣਾ ਅਜਨਾਲਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਸਬੰਧੀ ਅਜਨਾਲਾ ਤੋਂ ਈਸਾਈ ਆਗੂ ਅਵਿਨਾਸ਼ ਮਸੀਹ ਪ੍ਰਧਾਨ ਲੋਕ ਭਲਾਈ ਸੰਸਥਾ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਕਿਹਾ ਕਿ ਪੰਜਾਬੀ ਗਾਇਕ ਸਿੰਗਾ ਨੇ ਹੱਥ ’ਚ ਪਵਿੱਤਰ ਬਾਈਬਲ ਫੜ ਕੇ ਆਪਣੇ ਗੀਤ ’ਚ ਫਾਦਰ ਤੇ ਸਿਸਟਰਸ ਦੀ ਬੇਅਦਬੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ
ਇਸ ਨੂੰ ਲੈ ਕੇ ਈਸਾਈ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਥਾਣਾ ਅਜਨਾਲਾ ਵਲੋਂ ਉਕਤ ਆਗੂ ਦੀ ਦਰਖ਼ਾਸਤ ’ਤੇ ਪੰਜਾਬੀ ਗਾਇਕ ਸਿੰਗਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ 11 ਅਗਸਤ ਨੂੰ ਸਿੰਗਾ ’ਤੇ ਅਸ਼ਲੀਲਤਾ ਫੈਲਾਉਣ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਜਵਾਨ’ ਫ਼ਿਲਮ ਦਾ ਗੀਤ ‘ਚੱਲਿਆ’ ਰਿਲੀਜ਼, ਸ਼ਾਹਰੁਖ ਤੇ ਨਇਨਤਾਰਾ ਦੀ ਦਿਸੀ ਰੋਮਾਂਟਿਕ ਕੈਮਿਸਟਰੀ
NEXT STORY