ਲੁਧਿਆਣਾ (ਗੌਤਮ) : ਪਲਾਟ ਦਾ ਸੌਦਾ ਕਰ ਕੇ ਅਤੇ ਪੂਰੀ ਰਕਮ ਵਸੂਲਣ ਦੇ ਬਾਵਜੂਦ ਰਜਿਸਟਰੀ ਨਾ ਕਰਵਾ ਕੇ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਪਵਿੱਤਰ ਨਗਰ, ਹੈਬੋਵਾਲ ਦੇ ਰਹਿਣ ਵਾਲੇ ਐੱਮ. ਐੱਲ. ਸ਼ਰਮਾ ਦੀ ਸ਼ਿਕਾਇਤ ’ਤੇ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਚੱਲੀ ਗੋਲੀ! ਪ੍ਰਿੰਟਿੰਗ ਕਾਰੋਬਾਰੀ ਜ਼ਖਮੀ, ਇਲਾਕੇ 'ਚ ਦਹਿਸ਼ਤ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਨੇ ਇਸੇ ਇਲਾਕੇ ਦੇ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਤੋਂ ਇਕ ਪ੍ਰਾਪਰਟੀ ਖਰੀਦੀ ਸੀ। ਸੌਦੇ ਮੁਤਾਬਕ ਉਸ ਨੇ ਮੁਲਜ਼ਮ ਨੂੰ ਪੂਰੀ ਪੇਮੈਂਟ ਕਰ ਦਿੱਤੀ ਸੀ ਪਰ ਰਕਮ ਲੈਣ ਤੋਂ ਬਾਅਦ ਵੀ ਮੁਲਜ਼ਮ ਨੇ ਰਜਿਸਟਰੀ ਕਰਵਾਉਣ ਤੋਂ ਟਾਲਾ ਵੱਟ ਲਿਆ। ਜਦੋਂ ਐੱਮ. ਐੱਲ. ਸ਼ਰਮਾ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਨੇ ਰਕਮ ਮੋੜਨ ਤੋਂ ਵੀ ਇਨਕਾਰ ਕਰ ਦਿੱਤਾ। ਪੁਲਸ ਅਨੁਸਾਰ ਮੁਲਜ਼ਮ ਨੇ ਅਮਾਨਤ ’ਚ ਖਿਆਨਤ ਕਰ ਕੇ ਧੋਖਾਦੇਹੀ ਕੀਤੀ ਹੈ, ਜਿਸ ਤਹਿਤ ਹੁਣ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਣਹਾਨੀ ਮਾਮਲੇ 'ਚ ਸੁਖਬੀਰ ਬਾਦਲ ਨੇ ਮੰਗੀ ਪੇਸ਼ੀ ਤੋਂ ਛੋਟ, ਸੁਣਵਾਈ 23 ਮਾਰਚ ਨੂੰ
NEXT STORY