ਜਲੰਧਰ- ਸੋਨਮ ਬਾਜਵਾ ਇਕ ਮਾਡਲ ਤੇ ਅਭਿਨੇਤਰੀ ਹੈ, ਜਿਹੜੀ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਤਾਮਿਲ ਫਿਲਮ ਇੰਡਸਟਰੀ ਵਿਚ ਵੀ ਸਰਗਰਮ ਰਹਿੰਦੀ ਹੈ। ਸੋਨਮ ਨੇ 2012 'ਚ ਫੇਮੀਨਾ ਮਿਸ ਇੰਡੀਆ ਮੁਕਾਬਲੇ ਵਿਚ ਹਿੱਸਾ ਵੀ ਲਿਆ ਸੀ। 2014 'ਚ ਆਈ ਪੰਜਾਬੀ ਬਲਾਕਬਸਟਰ ਫਿਲਮ 'ਪੰਜਾਬ 1984' ਵਿਚ ਸੋਨਮ ਨੇ ਮੁੱਖ ਅਭਿਨੇਤਰੀ ਦੀ ਭੂਮਿਕਾ ਵੀ ਨਿਭਾਈ ਹੈ। ਹਾਲ ਹੀ 'ਚ ਰਿਲੀਜ਼ ਫਿਲਮ 'ਸਰਦਾਰਜੀ' ਦੇ ਇਕ ਗੀਤ 'ਵੀਰਵਾਰ' ਵਿਚ ਵੀ ਸੋਨਮ ਦਾ ਜਲਵਾ ਦੇਖਣ ਨੂੰ ਮਿਲਿਆ ਹੈ।
ਇਹੀ ਨਹੀਂ ਇਹ ਗੀਤ ਹੁਣ ਤਕ ਕਈ ਪ੍ਰਸਿੱਧ ਮਿਊਜ਼ਿਕ ਸਾਈਟਸ 'ਤੇ ਟੌਪ 10 ਵਿਚ ਸ਼ਾਮਲ ਹੈ। ਇਹ ਗੀਤ ਪੂਰੀ ਤਰ੍ਹਾਂ ਨਾਲ ਸੋਨਮ ਦੀ ਖੂਬਸੂਰਤੀ ਨਾਲ ਸਜਿਆ ਹੈ। ਸੋਨਮ ਬਾਜਵਾ ਦੇ ਲੱਖਾਂ ਫੈਨਜ਼ ਹਨ, ਜੋ ਉਸ ਨੂੰ ਸੋਸ਼ਲ ਸਾਈਟਸ ਰਾਹੀਂ ਫਾਲੋਅ ਕਰਦੇ ਰਹਿੰਦੇ ਹਨ। ਅਸੀਂ ਇਥੇ ਸੋਨਮ ਬਾਜਵਾ ਦੀ ਫੋਟੋ ਗੈਲਰੀ ਵਿਚੋਂ ਕੁਝ ਚੋਣਵੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਉਣਗੀਆਂ।
ਟੌਪਲੈੱਸ ਹੋ ਕੇ ਅਭਿਨੇਤਰੀ ਨੇ ਕਹਿ ਦਿੱਤੀ ਇਸ ਤਰ੍ਹਾਂ ਦੀ ਗੱਲ ਕਿ... (ਦੇਖੋ ਤਸਵੀਰਾਂ)
NEXT STORY